ਜੀ-11 ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਵਿਧਵਾਵਾਂ ਨੂੰ ਅਕਤੂਬਰ ਮਹੀਨੇ ਦਾ ਰਾਸ਼ਨ ਤਕਸੀਮ
ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਮਹੀਨਾਵਾਰ ਰਾਸ਼ਨ ਵੰਡ ਪ੍ਰੋਜੈਕਟ ਤਹਿਤ ਸ੍ਰੀ ਸਾਧੂ ਆਸ਼ਰਮ ਮੰਦਰ ਵਿਖੇ ਅਕਤੂਬਰ ਮਹੀਨੇ ਦਾ ਰਾਸ਼ਨ ਵਿਧਵਾ ਮਹਿਲਾਵਾਂ ਨੂੰ ਵੰਡਿਆ ਗਿਆ। ਪ੍ਰੋਜੈਕਟ ਇੰਚਾਰਜ ਸੰਜੀਵ ਮੋਂਗਾ ਅਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਲੋੜਵੰਦ ਪਰਿਵਾਰਾਂ ਦੀ ਪਛਾਣ ਗੁਪਤ ਰੱਖਦਿਆਂ ਸਨਮਾਨ ਪੂਰਵਕ ਰਾਸ਼ਨ ਦਿੱਤਾ ਗਿਆ।
ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਮਹੀਨਾਵਾਰ ਰਾਸ਼ਨ ਵੰਡ ਪ੍ਰੋਜੈਕਟ ਤਹਿਤ ਸ੍ਰੀ ਸਾਧੂ ਆਸ਼ਰਮ ਮੰਦਰ ਵਿਖੇ ਅਕਤੂਬਰ ਮਹੀਨੇ ਦਾ ਰਾਸ਼ਨ ਵਿਧਵਾ ਮਹਿਲਾਵਾਂ ਨੂੰ ਵੰਡਿਆ ਗਿਆ। ਪ੍ਰੋਜੈਕਟ ਇੰਚਾਰਜ ਸੰਜੀਵ ਮੋਂਗਾ ਅਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਲੋੜਵੰਦ ਪਰਿਵਾਰਾਂ ਦੀ ਪਛਾਣ ਗੁਪਤ ਰੱਖਦਿਆਂ ਸਨਮਾਨ ਪੂਰਵਕ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਤੇ ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ ਉਚੇਚੇ ਤੌਰ ’ਤੇ ਹਾਜ਼ਰ ਹੋਏ। ਸੋਸਾਇਟੀ ਦੇ ਪ੍ਰਧਾਨ ਅਸ਼ਵਨੀ ਸਹਿਗਲ ਅਤੇ ਜਨਰਲ ਸਕੱਤਰ ਵਿਸ਼ਾਲ ਵਾਟਸ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਵਿਧਵਾ ਰਾਸ਼ਨ ਲੈਣ ਲਈ ਆਪਣੀ ਅਰਜ਼ੀ, ਪਤਾ ਤੇ ਮੋਬਾਈਲ ਨੰਬਰ ਲਿਖ ਕੇ ਸ੍ਰੀ ਸਾਧੂ ਆਸ਼ਰਮ ਵਿਖੇ ਲੱਗੇ ਡਰਾਪ ਬਾਕਸ ਵਿਚ ਪਾ ਸਕਦੀ ਹੈ ਜਾਂ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੀ ਹੈ, ਜਿਸ ਤੋਂ ਬਾਅਦ ਜਾਂਚ ਕਰਕੇ ਰਾਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਾਜੇਸ਼ ਠਕਰਾਲ, ਕੈਸ਼ੀਅਰ ਅਮਨ ਮੋਂਗਾ, ਅਮਨ ਸੇਠੀ, ਰਾਕੇਸ਼ ਜੁਨੇਜਾ, ਸੰਜੀਵ ਵਿਨਾਇਕ, ਨਵਨੀਤ ਸੇਠੀ, ਨਵੀਨ ਬੱਬਰ, ਵਿਓਮ ਕੁੱਕੜ, ਰੋਹਿਤ ਸ਼ਰਮਾ, ਸਕੰਦਰ ਸਿੰਘ, ਸਰਲ ਅਨੇਜਾ, ਹਿਤੇਸ਼ ਧਵਨ, ਸੁਮਿਤ ਠਕਰਾਲ, ਸੁਮਿਤ ਚੁੱਘ ਅਤੇ ਰਵੀ ਵਧਵਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।