ਸਕੂਲ ਦੇ ਖਿਡਾਰੀ ਵੱਖ-ਵੱਖ ਖੇਡਾਂ ਵਿਚ ਲਗਾਤਾਰ ਕਰ ਰਹੇ ਬਿਹਤਰ ਪ੍ਰਦਰਸ਼ਨ
ਜਲਾਲਾਬਾਦ,7ਅਕਤੂਬਰ(ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਨੈੱਟਬਾਲ ਵਿਚ ਕੁੱਲ 6 ਸੋਨ ਤਗਮਿਆਂ ਵਿਚ 5 ਸੋਨ ਤਗਮੇ ਜਿੱਤਣ ਤੋਂ ਬਾਅਦ ਹੁਣ ਕਰਾਟੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 ਸੋਨ ਤਗਮੇ ਜਿੱਤੇ ਹਨ। ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪੈਨੇਸੀਆ ਸਕੂਲ ਦੇ ਕੁੱਲ 22 ਖਿਡਾਰੀਆਂ ਨੇ ਭਾਗ ਲਿਆ।
ਸ
ਸੋਨ ਤਗਮਾ ਜਿੱਤਣ ਵਾਲੇ ਵਿਦਿਆਰਥੀ ਸਕੂਲ ਪ੍ਰਿੰਸੀਪਲ, ਅਧਿਆਪਕਾਂ ਤੇ ਕੋਚ ਗਗਨਦੀਪ ਦੇ ਨਾਲ। ਤਸਵੀਰ-ਜਤਿੰਦਰ ਪਾਲ ਸਿੰਘ
08-10-2026
ਜਲਾਲਾਬਾਦ,7ਅਕਤੂਬਰ(ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਨੈੱਟਬਾਲ ਵਿਚ ਕੁੱਲ 6 ਸੋਨ ਤਗਮਿਆਂ ਵਿਚ 5 ਸੋਨ ਤਗਮੇ ਜਿੱਤਣ ਤੋਂ ਬਾਅਦ ਹੁਣ ਕਰਾਟੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 ਸੋਨ ਤਗਮੇ ਜਿੱਤੇ ਹਨ। ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪੈਨੇਸੀਆ ਸਕੂਲ ਦੇ ਕੁੱਲ 22 ਖਿਡਾਰੀਆਂ ਨੇ ਭਾਗ ਲਿਆ। ਖਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਸ਼ਾਨਦਾਰ ਖੇਡ ਤਕਨੀਕ ਦਾ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪੈਨੇਸੀਆ ਸਕੂਲ ਲਈ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਰਹੀ ਕਿ ਸਕੂਲ ਦੇ 22 ਵਿਚੋਂ 17 ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਸਕੂਲ ਦੇ ਵਿਦਿਆਰਥੀ ਅਰਮਾਨ, ਜਤਿਨ, ਸਹਿਜਪ੍ਰੀਤ ਸਿੰਘ, ਰਹਿਮਤ, ਸੈਮ, ਅਰਜੁਨਪ੍ਰਤਾਪ ਸਿੰਘ, ਪੁਨੀਤ ਚੁੱਘ, ਦਿਵਿਆਸ਼ੂ, ਗੁਰਸ਼ਰਨ ਸਿੰਘ, ਕਵਿਸ਼ਦੀਪ, ਓਮ ਕੁਮਾਰ, ਗੁਰਸਹਿਜ ਸਿੰਘ, ਹਰਨੂਰ ਸਿੰਘ, ਖੁਸ਼ਵਿੰਦਰ ਕੌਰ, ਪਵਨੀਤ ਕੌਰ, ਐਸ਼ਵੀਰ, ਇਨਾਮਿਕਾ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਿੰਸੀਪਲ ਮੈਡਮ ਰਮਨਪ੍ਰੀਤ ਕੌਰ ਨੇ ਸਾਰੇ ਖਿਡਾਰੀਆਂ ਤੇ ਕੋਚ ਗਗਨਦੀਪ ਸਿੰਘ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸਾਰੇ 17 ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਕੂਲ ਵਲ਼ੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ।