‘ ਭਾਰਤ ਕੋੋ ਜਾਨੋ’ ਮੁਕਾਬਲੇ ’ਚ ਅਜ਼ੰਪਸ਼ਨ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਸਵਰੀਨ ਤੇ ਏਕਮਜੋਤ ਜੇਤੂ
ਅਬੋਹਰ, 6 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਭਾਰਤ ਕੋ ਜਾਨੋ ਮੁਕਾਬਲੇ ਕਰਵਾਏ ਗਏ ਜਿਸ ਵਿਚ ਅਜੰਪਸ਼ਨ ਕਾਨਵੈਂਟ ਸਕੂਲ ਅਬੋਹਰ ਦੀਆਂ ਵਿਦਿਆਰਥਣਾਂ ਸਵਰੀਨ ਕੌਰ ਤੇ ਏਕਮਜੋਤ ਕੌਰ ਜਮਾਤ ਅੱਠਵੀਂ ਜੂਨੀਅਰ ਕੈਟਾਗਰੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਸਕੂਲ ਸਟਾਫ਼ ਰੁਪਿੰਦਰ ਸਿੰਘ ਤੇ ਸੁਮਿਤ ਗਿਰਧਰ ਦੀ ਨਿਗਰਾਨੀ ਹੇਠ ਟੀਮ ਭੇਜੀ ਗਈ।
ਅਬੋਹਰ, 6 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਭਾਰਤ ਕੋ ਜਾਨੋ ਮੁਕਾਬਲੇ ਕਰਵਾਏ ਗਏ ਜਿਸ ਵਿਚ ਅਜੰਪਸ਼ਨ ਕਾਨਵੈਂਟ ਸਕੂਲ ਅਬੋਹਰ ਦੀਆਂ ਵਿਦਿਆਰਥਣਾਂ ਸਵਰੀਨ ਕੌਰ ਤੇ ਏਕਮਜੋਤ ਕੌਰ ਜਮਾਤ ਅੱਠਵੀਂ ਜੂਨੀਅਰ ਕੈਟਾਗਰੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਸਕੂਲ ਸਟਾਫ਼ ਰੁਪਿੰਦਰ ਸਿੰਘ ਤੇ ਸੁਮਿਤ ਗਿਰਧਰ ਦੀ ਨਿਗਰਾਨੀ ਹੇਠ ਟੀਮ ਭੇਜੀ ਗਈ। ਸ਼ਾਨਦਾਰ ਪ੍ਰਦਰਸ਼ਨ ਕਾਰਨ ਸਕੂਲ ਨੂੰ ਪ੍ਰਸ਼ੰਸਾ ਪੱਤਰ ਨਾਲ ਵੀ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਬੱਚਿਆਂ ਦੀ ਹੁਣ ਰਾਜ ਪੱਧਰੀ ਮੁਕਾਬਲੇ ਵਿਚ ਵੀ ਚੋਣ ਹੋ ਗਈ ਹੈ ਜੋ ਫ਼ਿਰੋਜ਼ਪੁਰ ਵਿਖੇ ਹੋਵੇਗਾ। ਸਕੂਲ ਦੇ ਨਿਰਦੇਸ਼ਕ ਫਾਦਰ ਸਿਜਿਥ ਜੋਨ ਤੇ ਪ੍ਰਿੰਸੀਪਲ ਸਿਸਟਰ ਮੇਬਲ ਵਲੋਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੇ ਹਨ।