ਸਾਬਕਾ ਮੰਤਰੀ ਜਿਆਣੀ ਦੀ ਟਿੱਪਣੀ ਨੂੰ ਲੈ ਕੇ ਅਰੋੜਵੰਸ਼ ਸਮਾਜ ’ਚ ਰੋਸ
ਅਬੋਹਰ, 23 ਸਤੰਬਰ (ਵਿਵੇਕ ਹੂੜੀਆ)- ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਭਗਤ ਸਿੰਘ ਚੌਕ ਵਿਖੇ ਹੋਏ ਸਮਾਗਮ ਵਿਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਦਿੱਤੇ ਬਿਆਨ ਸੰਬੰਧੀ ਅਰੋੜਵੰਸ਼ ਸਮਾਜ ਦੇ ਆਗੂਆਂ ਵਲੋਂ ਰੋਸ ਪ੍ਰਗਟ ਕੀਤਾ ਗਿਆ ਜਦਕਿ ਡਾ. ਸੁਹਾਨੀ ਡੋਡਾ ਨੇ ਵੀ ਸਾਬਕਾ ਮੰਤਰੀ ਜਿਆਣੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ।
ਅਬੋਹਰ, 23 ਸਤੰਬਰ (ਵਿਵੇਕ ਹੂੜੀਆ)- ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਭਗਤ ਸਿੰਘ ਚੌਕ ਵਿਖੇ ਹੋਏ ਸਮਾਗਮ ਵਿਚ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਦਿੱਤੇ ਬਿਆਨ ਸੰਬੰਧੀ ਅਰੋੜਵੰਸ਼ ਸਮਾਜ ਦੇ ਆਗੂਆਂ ਵਲੋਂ ਰੋਸ ਪ੍ਰਗਟ ਕੀਤਾ ਗਿਆ ਜਦਕਿ ਡਾ.ਸੁਹਾਨੀ ਡੋਡਾ ਨੇ ਵੀ ਸਾਬਕਾ ਮੰਤਰੀ ਜਿਆਣੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ। ਮੀਟਿੰਗ ਵਿਚ ਸ਼ਿਵ ਲਾਲ ਡੋਡਾ, ਸਾਬਕਾ ਵਿਧਾਇਕ ਅਰੁਣ ਨਾਰੰਗ, ਅਸ਼ੋਕ ਅਹੂਜਾ, ਅਸ਼ੋਕ ਛਾਬੜਾ, ਡਾ. ਰਿਸ਼ੀ ਨਾਰੰਗ, ਇੰਦਰਜੀਤ ਬੁਲੰਦੀ ਭੰਡਾਰੀ, ਐਡਵੋਕੇਟ ਹਰਪ੍ਰੀਤ ਸਿੰਘ ਤਿੰਨਾ, ਐਡਵੋਕੇਟ ਵਰਿੰਦਰ ਗਰੋਵਰ ਆਦਿ ਹਾਜ਼ਰ ਸਨ। ਦੂਜੇ ਪਾਸੇ ਸੁਰਜੀਤ ਜਿਆਣੀ ਨੇ ਸਪਸ਼ਟੀਕਰਨ ਦਿੰਦਿਆਂ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਬਿਆਨ ਵਿਚ ਡਾ.ਸੁਹਾਨੀ ਡੋਡਾ ਦਾ ਬਿਲਕੁਲ ਜ਼ਿਕਰ ਨਹੀਂ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੇ ਡਾ. ਸੁਹਾਨੀ ਡੋਡਾ ਲਈ ਅਜਿਹੀ ਕੋਈ ਗੱਲ ਕਹੀ ਹੈ।