24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਏਸ਼ਿਆਈ ਖੇਡਾਂ: ਰੋਸ਼ੀਬੀਨਾ ਨੇ ਵੁਸ਼ੂ ’ਚ ਜਿੱਤਿਆ ਚਾਂਦੀ ਦਾ ਤਗਮਾ

ਏਸ਼ਿਆਈ ਖੇਡਾਂ: ਰੋਸ਼ੀਬੀਨਾ ਨੇ ਵੁਸ਼ੂ ’ਚ ਜਿੱਤਿਆ ਚਾਂਦੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 24-09-2026

ਨਾਗੋਯਾ, 24 ਸਤੰਬਰ- ਭਾਰਤ ਦੀ ਰੋਸ਼ੀਬੀਨਾ ਦੇਵੀ ਨੇ ਏਸ਼ਿਆਈ ਖੇਡਾਂ ਦੇ ਪੰਜਵੇਂ ਦਿਨ ਵੀਰਵਾਰ ਨੂੰ ਵੁਸ਼ੂ ਵਿਚ ਚਾਂਦੀ ਦਾ ਤਗਮਾ ਜਿੱਤਿਆ। ਉਹ ਮਹਿਲਾ 60 ਕਿਲੋਗ੍ਰਾਮ ਸੈਂਡਾ ਈਵੈਂਟ ਦੇ ਫਾਈਨਲ ਵਿਚ ਚੀਨ ਦੀ ਝਾਂਗ ਸ਼ਿਆਓਯੂ ਤੋਂ 0-2 ਨਾਲ ਹਾਰ ਗਈ। ਇਹ ਏਸ਼ਿਆਈ ਖੇਡਾਂ ਵਿਚ ਰੋਸ਼ੀਬੀਨਾ ਦਾ ਲਗਾਤਾਰ ਤੀਜਾ ਤਗਮਾ ਹੈ। ਉਹ ਏਸ਼ਿਆਈ ਖੇਡਾਂ ਵਿਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੁਸ਼ੂ ਖਿਡਾਰਨ ਬਣੀ। ਉਸ ਨੇ 2018 ਵਿਚ ਜਕਾਰਤਾ ਵਿਚ ਕਾਂਸੀ ਅਤੇ 2023 ਵਿਚ ਹਾਂਗਜ਼ੂ ਵਿਚ ਚਾਂਦੀ ਦਾ ਤਗਮਾ ਜਿੱਤਿਆ।

ਰੋਇੰਗ ਵਿਚ ਸਤਨਾਮ ਸਿੰਘ ਅਤੇ ਸਲਮਾਨ ਖਾਨ ਦੀ ਜੋੜੀ 6:13.25 ਮਿੰਟ ਦੇ ਸਮੇਂ ਨਾਲ ਪੁਰਸ਼ ਡਬਲਜ਼ ਸਕਲ ਈਵੈਂਟ ਵਿਚ ਤੀਜੇ ਸਥਾਨ 'ਤੇ ਰਹੀ ਤੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। 

ਭਾਰਤ ਨੇ ਹੁਣ ਤੱਕ 14 ਤਗਮੇ ਜਿੱਤੇ ਹਨ। ਇਸਨੇ  1 ਸੋਨ, 6 ਚਾਂਦੀ ਅਤੇ 7 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਤਗਮਾ ਸੂਚੀ ਵਿਚ 14ਵੇਂ ਸਥਾਨ 'ਤੇ ਹੈ।

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਦੇ ਪਿੰਡ ਉਗਰ ਔਲਖ ਵਿਖੇ ਅੱਜ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਅਗਲੀ ਖ਼ਬਰ ਈ.ਡੀ. ਛਾਪੇ ਨੂੰ ਲੈ ਕੇ ਪੰਜਾਬ ਸਰਕਾਰ ਪੁੱਜੀ ਹਾਈਕੋਰਟ
Ad Position 24