13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੁਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ

ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)- ਬੀਤੀ ਦੇਰ ਰਾਤ ਗਲੀ ਚੌਧਰੀਆਂ ਵਿਖੇ ਇਕ ਕੱਪੜੇ ਦੇ ਗੁਦਾਮ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰਾ ਗੁਦਾਮ ਅੱਗ ਦੀ ਲਪੇਟ ਵਿਚ ਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)- ਬੀਤੀ ਦੇਰ ਰਾਤ ਗਲੀ ਚੌਧਰੀਆਂ ਵਿਖੇ ਇਕ ਕੱਪੜੇ ਦੇ ਗੁਦਾਮ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰਾ ਗੁਦਾਮ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਕਾਰਨ ਗੁਦਾਮ ਵਿਚ ਪਿਆ ਲੱਖਾਂ ਰੁਪਏ ਦਾ ਕੱਪੜਾ, ਕੰਬਲ ਅਤੇ ਹੋਰ ਵਪਾਰਕ ਸਾਮਾਨ ਸੜ ਕੇ ਸੁਆਹ ਹੋ ਗਿਆ। ਗੁਦਾਮ ਦੇ ਸੰਚਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਹਾਦਸੇ ਸਮੇਂ ਗੁਦਾਮ ਵਿਚ ਵੱਡੀ ਮਾਤਰਾ ਵਿਚ ਕੱਪੜਾ, ਕੰਬਲ ਅਤੇ ਹੋਰ ਸਾਮਾਨ ਮੌਜੂਦ ਸੀ, ਜਿਸ ਨੇ ਅੱਗ ਨੂੰ ਹੋਰ ਭਿਆਨਕ ਰੂਪ ਦੇ ਦਿੱਤਾ। ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਗ਼ੁਬਾਰ ਦੂਰ ਤੱਕ ਦਿਖਾਈ ਦੇ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਅਤੇ ਸਥਾਨਕ ਨੌਜਵਾਨ ਵੱਡੀ ਗਿਣਤੀ ਵਿਚ ਮੌਕੇ ’ਤੇ ਇਕੱਠੇ ਹੋ ਗਏ। ਅੱਗ ਦੀ ਸਥਿਤੀ ਬੇਕਾਬੂ ਹੁੰਦੀ ਦੇਖ ਕਈ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਗੁਦਾਮ ਵਿਚ ਦਾਖਲ ਹੋ ਕੇ ਸਾਮਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੋਕ ਧੂੰਏਂ ਅਤੇ ਅੱਗ ਦੇ ਵਿਚਕਾਰ ਸੜੇ ਹੋਏ ਕੱਪੜਿਆਂ ਦੇ ਗੱਠੜੇ ਬਾਹਰ ਕੱਢਦੇ ਵੀ ਨਜ਼ਰ ਆਏ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਗੁਦਾਮ ਮਾਲਕ ਅਨੁਸਾਰ ਇਸ ਹਾਦਸੇ ਵਿਚ ਕਰੀਬ 60 ਤੋਂ 65 ਲੱਖ ਰੁਪਏ ਦਾ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁਢਲੀ ਜਾਂਚ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਐਡਵੋਕੇਟ ਹਰਸ਼ਾ ਜੂਨਵਾਲ ਦੇ ਨਿਵਾਸ ’ਤੇ ਸਨਮਾਨ ਅਗਲੀ ਖ਼ਬਰ ਜ਼ੀਰਾ ਵਿਖੇ ਦਿਨ-ਦਿਹਾੜੇ ਦੁਕਾਨ ’ਤੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
Ad Position 24