2.82 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ
ਲੁਧਿਆਣਾ ਤੋਂ ਹਾਵੜਾ ਤੱਕ ਪਹਿਲੀ ਵਾਰ ਰੇਲ ਰਾਹੀਂ ਭੇਜੇ ਗਏ ਪਾਰਸਿਮਨ ਫਲ
ਕੁੱਲੂ ਘਾਟੀ ਦੇ ‘ਜਾਪਾਨੀ ਫਲ’ ਨੂੰ ਮਿਲਿਆ ਦੇਸ਼ ਦੇ ਵੱਡੇ ਬਾਜ਼ਾਰਾਂ ਤੱਕ ਪਹੁੰਚਣ ਦਾ ਨਵਾਂ ਰਸਤਾ
ਫ਼ਿਰੋਜ਼ਪੁਰ 13 ਸਤੰਬਰ (ਰਾਕੇਸ਼ ਚਾਵਲਾ)-ਹਿਮਾਚਲ ਪ੍ਰਦੇਸ਼ ਦੀਆਂ ਠੰਢੀਆਂ ਪਹਾੜੀ ਵਾਦੀਆਂ ਵਿਚ ਪੈਦਾ ਹੋਣ ਵਾਲੇ ਪਾਰਸਿਮਨ ਫਲ, ਜਿਸ ਨੂੰ ਆਮ ਤੌਰ ’ਤੇ ‘ਜਾਪਾਨੀ ਫਲ’ ਜਾਂ ‘ਅਮਰਫਲ’ ਦੇ ਨਾਅਂ ਨਾਲ ਵੀ ਜਾਣਿਆ ਜਾਂਦਾ ਹੈ, ਹੁਣ ਰੇਲ ਰਾਹੀਂ ਦੇਸ਼ ਦੇ ਵੱਡੇ ਬਾਜ਼ਾਰਾਂ ਤੱਕ ਪਹੁੰਚਣ ਲੱਗ ਪਿਆ ਹੈ। ਫਿਰੋਜ਼ਪੁਰ ਰੇਲਵੇ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਸਦਕਾ ਪਹਿਲੀ ਵਾਰ ਲੁਧਿਆਣਾ ਤੋਂ ਹਾਵੜਾ ਤੱਕ ਪਾਰਸਿਮਨ ਫਲਾਂ ਦੀ ਰੇਲ ਢੁਆਈ ਸ਼ੁਰੂ ਹੋਈ ਹੈ।
ਫ਼ਿਰੋਜ਼ਪੁਰ 13 ਸਤੰਬਰ (ਰਾਕੇਸ਼ ਚਾਵਲਾ)-ਹਿਮਾਚਲ ਪ੍ਰਦੇਸ਼ ਦੀਆਂ ਠੰਢੀਆਂ ਪਹਾੜੀ ਵਾਦੀਆਂ ਵਿਚ ਪੈਦਾ ਹੋਣ ਵਾਲੇ ਪਾਰਸਿਮਨ ਫਲ, ਜਿਸ ਨੂੰ ਆਮ ਤੌਰ ’ਤੇ ‘ਜਾਪਾਨੀ ਫਲ’ ਜਾਂ ‘ਅਮਰਫਲ’ ਦੇ ਨਾਅਂ ਨਾਲ ਵੀ ਜਾਣਿਆ ਜਾਂਦਾ ਹੈ, ਹੁਣ ਰੇਲ ਰਾਹੀਂ ਦੇਸ਼ ਦੇ ਵੱਡੇ ਬਾਜ਼ਾਰਾਂ ਤੱਕ ਪਹੁੰਚਣ ਲੱਗ ਪਿਆ ਹੈ। ਫਿਰੋਜ਼ਪੁਰ ਰੇਲਵੇ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਸਦਕਾ ਪਹਿਲੀ ਵਾਰ ਲੁਧਿਆਣਾ ਤੋਂ ਹਾਵੜਾ ਤੱਕ ਪਾਰਸਿਮਨ ਫਲਾਂ ਦੀ ਰੇਲ ਢੁਆਈ ਸ਼ੁਰੂ ਹੋਈ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਨਵਾਂ ਮਾਲ ਢੁਆਈ ਕਾਰੋਬਾਰ ਹਾਸਲ ਕੀਤਾ ਗਿਆ। 12 ਸਤੰਬਰ 2026 ਨੂੰ ਰੇਲ ਗੱਡੀ ਨੰਬਰ 13006 ਅੰਮ੍ਰਿਤਸਰ–ਹਾਵੜਾ ਮੇਲ ਦੇ ਐੱਸਐੱਲਆਰ ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪਾਰਸਿਮਨ ਫਲਾਂ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ। ਇਸ ਦੌਰਾਨ 98 ਪੈਕੇਟਾਂ ਵਿਚ ਕੁੱਲ 2600 ਕਿਲੋਗ੍ਰਾਮ ਪਾਰਸਿਮਨ ਫਲ ਹਾਵੜਾ ਲਈ ਭੇਜੇ ਗਏ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਸਮੇਤ ਕਈ ਠੰਢੇ ਬਾਗਬਾਨੀ ਇਲਾਕਿਆਂ ਵਿੱਚ ਕਿਸਾਨ ਹੁਣ ਪਾਰਸਿਮਨ ਦੀ ਖੇਤੀ ਵੱਲ ਰੁਝਾਨ ਕਰ ਰਹੇ ਹਨ। ਘੱਟ ਲਾਗਤ, ਚੰਗੀ ਕੀਮਤ ਅਤੇ ਘਰੇਲੂ ਬਾਜ਼ਾਰ ਵਿਚ ਵੱਧ ਰਹੀ ਮੰਗ ਕਾਰਨ ਇਸ ਫਲ ਦੀ ਕਾਸ਼ਤ ਨੂੰ ਕਿਸਾਨਾਂ ਲਈ ਲਾਹੇਵੰਦ ਵਿਕਲਪ ਮੰਨਿਆ ਜਾ ਰਿਹਾ ਹੈ। ਪਾਰਸਿਮਨ ਵਿਚ ਵਿਟਾਮਿਨ-ਸੀ, ਫਾਈਬਰ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ ਅਤੇ ਇਹ ਘੱਟ ਕੈਲੋਰੀ ਵਾਲਾ ਪੌਸ਼ਟਿਕ ਫਲ ਹੈ। ਬਦਲਦੇ ਮੌਸਮੀ ਹਾਲਾਤਾਂ ਵਿਚ ਵੀ ਇਸ ਨੂੰ ਸੇਬ ਦੇ ਮੁਕਾਬਲੇ ਕਈ ਖੇਤਰਾਂ ਲਈ ਵਧੇਰੇ ਅਨੁਕੂਲ ਮੰਨਿਆ ਜਾ ਰਿਹਾ ਹੈ। ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵਲੋਂ ਕੀਤੇ ਗਏ ਯਤਨਾਂ ਨਾਲ ਹਿਮਾਚਲ ਤੋਂ ਆਉਣ ਵਾਲੇ ਪਾਰਸਿਮਨ ਫਲਾਂ ਲਈ ਲੁਧਿਆਣਾ ਰਾਹੀਂ ਰੇਲ ਆਵਾਜਾਈ ਦਾ ਨਵਾਂ ਬਾਜ਼ਾਰ ਤਿਆਰ ਹੋਇਆ ਹੈ। ਇਸ ਵੇਲੇ ਇਹ ਫਲ ਹਾਵੜਾ, ਕੋਲਕਾਤਾ ਅਤੇ ਸਿਆਲਦਹ ਵਰਗੇ ਪ੍ਰਮੁੱਖ ਸ਼ਹਿਰਾਂ ਤੱਕ ਭੇਜੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਪਟਨਾ ਅਤੇ ਗੁਵਾਹਾਟੀ ਸਮੇਤ ਹੋਰ ਵੱਡੇ ਬਾਜ਼ਾਰਾਂ ਨੂੰ ਵੀ ਇਸ ਰੇਲ ਢੁਆਈ ਨਾਲ ਜੋੜਨ ਦੀ ਯੋਜਨਾ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੁਆਈ ਪ੍ਰਣਾਲੀ ਵਪਾਰੀਆਂ ਅਤੇ ਉਤਪਾਦਕਾਂ ਨੂੰ ਵਧੀਆ ਸਹੂਲਤ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡਲ ਵੱਲੋਂ ਮਾਲ ਆਵਾਜਾਈ ਵਿਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਣ ਪੱਖੋਂ ਅਨੁਕੂਲ ਰੇਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।