10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪਰਾਲੀ ਦੀ ਸਾਂਭ-ਸੰਭਾਲ ਲਈ ਫ਼ਾਜ਼ਿਲਕਾ ’ਚ ਕਰਵਾਈ ਜਾਵੇਗੀ ਮਲਟੀਕਲਰ ਵਾਲ ਪੇਂਟਿੰਗ, 14 ਸਤੰਬਰ ਤੱਕ ਮੰਗੀਆਂ ਕੁਟੇਸ਼ਨਾਂ

ਫ਼ਾਜ਼ਿਲਕਾ, 9 ਸਤੰਬਰ (ਦਵਿੰਦਰ ਪਾਲ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਾਜ਼ਿਲਕਾ ਵਲੋਂ ਸੀ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਫ਼ਾਜ਼ਿਲਕਾ, 9 ਸਤੰਬਰ (ਦਵਿੰਦਰ ਪਾਲ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਾਜ਼ਿਲਕਾ ਵਲੋਂ ਸੀ.ਆਰ.ਐੱਮ. ਸਕੀਮ (2026-27) ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਇਸ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਦੇ ਪਿੰਡਾਂ ਵਿਚ 150 ਮਲਟੀਕਲਰ ਸਲੋਗਨ ਵਾਲ ਪੇਂਟਿੰਗਜ਼ ਕਰਵਾਈਆਂ ਜਾਣਗੀਆਂ। ਮੁੱਖ ਖੇਤੀਬਾੜੀ ਅਫ਼ਸਰ ਡਾ.ਕੁਲਵੰਤ ਸਿੰਘ ਨੇ ਦੱਸਿਆ ਕਿ 30 ਸਕੇਅਰ ਫੁੱਟ ਤੋਂ ਵੱਧ ਸਾਈਜ਼ ਦੀਆਂ ਇਹ ਪੇਂਟਿੰਗਜ਼ ਆਵਾਜਾਈ ਵਾਲੀਆਂ ਮੁੱਖ ਥਾਵਾਂ ਤੇ ਹਾਟ-ਸਪਾਟ ਪਿੰਡਾਂ ਵਿਚ ਕੀਤੀਆਂ ਜਾਣਗੀਆਂ। ਇਸ ਕੰਮ ਲਈ ਚਾਹਵਾਨ ਪੇਂਟਰਜ਼ 14 ਸਤੰਬਰ ਤੱਕ ਆਪਣੀਆਂ ਲਿਫ਼ਾਫ਼ਾ ਬੰਦ ਕੋਟੇਸ਼ਨਾਂ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਫ਼ਾਜ਼ਿਲਕਾ ਵਿਖੇ ਜਮਾਂ ਕਰਵਾ ਸਕਦੇ ਹਨ। ਘੱਟ ਰੇਟ ਵਾਲੀ ਫ਼ਰਮ ਨੂੰ ਸਪਲਾਈ ਆਰਡਰ ਦਿੱਤਾ ਜਾਵੇਗਾ। ਪੇਂਟਿੰਗ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕਰਨਾ ਲਾਜ਼ਮੀ ਹੋਵੇਗਾ ਤੇ ਬਿਲ ਨਾਲ ਲੋਕੇਸ਼ਨ ਵਾਲੀਆਂ ਫ਼ੋਟੋਆਂ ’ਤੇ ਨਿਰਧਾਰਿਤ ਸਕੀਮ ਕੋਡ ਲਗਾਉਣਾ ਜ਼ਰੂਰੀ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਵੁਸ਼ੂ ਟੂਰਨਾਮੈਂਟ ’ਚ ਗਾਡਵਿਨ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਿੱਲਾ ਸ਼ੇਰੋਂ ਖਡੂਰ ਸਾਹਿਬ ਵਿਖੇ ਸੁਖਦੇਵ ਸਿੰਘ ਸੁੱਖਾ ਦੇ ਘਰ ਅਫ਼ਸੋਸ ਕਰਨ ਪੁੱਜੇ
Ad Position 24