10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਹਰ ਵਾਰਡ ਵਿਚ ਪਹੁੰਚ ਕੇ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ- ਅਸ਼ੋਕ ਜੈਰਥ

ਫ਼ਾਜ਼ਿਲਕਾ 9 ਸਤੰਬਰ (ਦਵਿੰਦਰ ਪਾਲ ਸਿੰਘ)- ਆਪਣੇ ਦਮ ’ਤੇ ਨਗਰ ਕੌਂਸਲ ਵਿਚ ਬੋਰਡ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਟੀਮ ਪੂਰੀ ਤਰ੍ਹਾਂ ਸਰਗਰਮ ਹੋ ਕੇ ਸ਼ਹਿਰ ਦੀ ਸੇਵਾ ਵਿਚ ਜੁੱਟ ਗਈ ਹੈ। ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਅਗਵਾਈ ਹੇਠ ਭਾਜਪਾ ਆਗੂ ਤੇ ਵਰਕਰ ਇੱਕ-ਇੱਕ ਕਰਕੇ ਹਰ ਵਰਡ ਵਿਚ ਜਾ ਕੇ ਉੱਥੋਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਰਹੇ ਹਨ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਕੰਮ ਕਰ ਰਹੇ ਹਨ।

Ad Position 21
repet_subhas-goyals [Copy P29]
ਫ਼ਾਜ਼ਿਲਕਾ ਦੇ ਵਾਰਡਾਂ ਵਿਚ ਪਹੁੰਚ ਕੇ ਸਫ਼ਾਈ ਤੇ ਵਿਕਾਸ ਕਾਰਜਾਂ ਦਾ ਮੁਆਇਨਾ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਅਸ਼ੋਕ ਜੈਰਥ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਅਤੇ ਹੋਰ। ਅਜੀਤ ਤਸਵੀਰ 10-09-2026
ਫ਼ਾਜ਼ਿਲਕਾ 9 ਸਤੰਬਰ (ਦਵਿੰਦਰ ਪਾਲ ਸਿੰਘ)- ਆਪਣੇ ਦਮ ’ਤੇ ਨਗਰ ਕੌਂਸਲ ਵਿਚ ਬੋਰਡ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਟੀਮ ਪੂਰੀ ਤਰ੍ਹਾਂ ਸਰਗਰਮ ਹੋ ਕੇ ਸ਼ਹਿਰ ਦੀ ਸੇਵਾ ਵਿਚ ਜੁੱਟ ਗਈ ਹੈ। ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਅਗਵਾਈ ਹੇਠ ਭਾਜਪਾ ਆਗੂ ਤੇ ਵਰਕਰ ਇੱਕ-ਇੱਕ ਕਰਕੇ ਹਰ ਵਰਡ ਵਿਚ ਜਾ ਕੇ ਉੱਥੋਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਰਹੇ ਹਨ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਕੰਮ ਕਰ ਰਹੇ ਹਨ। ਇਸੇ ਲੜੀ ਤਹਿਤ ਪ੍ਰਧਾਨ ਅਨੀਤਾ ਜੈਰਥ ਦੇ ਪਤੀ ਤੇ ਸੀਨੀਅਰ ਭਾਜਪਾ ਆਗੂ ਅਸ਼ੋਕ ਜੈਰਥ ਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਤਿੰਨ ਵਾਰਡਾਂ ਦਾ ਦੌਰਾ ਕਰਕੇ ਉੱਥੋਂ ਦੇ ਕੌਂਸਲਰਾਂ ਤੋਂ ਸਮੱਸਿਆਵਾਂ ਦੀ ਜਾਣਕਾਰੀ ਲਈ। ਸਭ ਤੋਂ ਪਹਿਲਾਂ ਅਸ਼ੋਕ ਜੈਰਥ ਤੇ ਭਗਵਾਨ ਦਾਸ ਵਰਡ ਨੰਬਰ 20 ਵਿਚ ਪਹੁੰਚੇ ਜਿੱਥੇ ਕੌਂਸਲਰ ਸੁਰੱਖਿਆ ਗੁਪਤਾ ਦੇ ਪਤੀ ਤੇ ਸਾਬਕਾ ਕੌਂਸਲਰ ਡਾ. ਰਾਕੇਸ਼ ਗੁਪਤਾ ਨੇ ਉਨ੍ਹਾਂ ਨੂੰ ਵਰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਅਸ਼ੋਕ ਜੈਰਥ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਦੇ ਵਰਡ ਨੰਬਰ 13 ਵਿਚ ਪਹੁੰਚੇ ਜਿੱਥੇ ਵਰਡ ਨੰਬਰ 15 ਦੇ ਕੌਂਸਲਰ ਅੰਕੁਸ਼ ਫੁਟੇਲਾ ਵੀ ਨਾਲ ਮੌਜੂਦ ਸਨ। ਉਨ੍ਹਾਂ ਨੇ ਵਰਡ ਨੰਬਰ 13 ਦੀ ਐੱਮ.ਸੀ. ਕਾਲੋਨੀ ਦੇ ਪਾਰਕ ਤੇ ਸੈਕਰਡ ਹਾਰਟ ਸਕੂਲ ਦੇ ਸਾਹਮਣੇ ਖ਼ਾਲੀ ਪਈ ਥਾਂ ’ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਵਰਡ ਨੰਬਰ 15 ਵਿਚ ਵੀ ਸਫ਼ਾਈ ਵਿਵਸਥਾ ਤੇ ਮੁਰੰਮਤ ਦੇ ਕੰਮਾਂ ਦਾ ਮੁਆਇਨਾ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਗਏ। ਅਸ਼ੋਕ ਜੈਰਥ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਭਾਜਪਾ ਟੀਮ ਵਚਨਬੱਧ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬਿਨਾਂ ਕਿਸੇ ਪਾਰਟੀ ਭੇਦਭਾਵ ਦੇ ਚਾਹੇ ਉੱਥੇ ’ਆਪ’ ਦਾ ਕੌਂਸਲਰ ਹੋਵੇ ਜਾਂ ਕਾਂਗਰਸ ਦਾ, ਹਰ ਵਰਡ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਕਿਹਾ ਕਿ ਬੋਰਡ ਗਠਨ ਦੇ ਨਾਲ ਹੀ ਸਾਰੇ ਸਾਬਕਾ ਪ੍ਰਧਾਨਾਂ ਤੇ ਮੌਜੂਦਾ ਕੌਂਸਲਰਾਂ ਨੂੰ ਨਾਲ ਲੈ ਕੇ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਹਾਂ ਪੱਖੀ ਨਤੀਜੇ ਸਾਹਮਣੇ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸਿੱਧੀ ਵਿਨਾਇਕ ਗਣੇਸ਼ ਮੰਡਲ ਵਲੋਂ 13ਵਾਂ ਗਣੇਸ਼ ਉਤਸਵ 14 ਨੂੰ ਅਗਲੀ ਖ਼ਬਰ ਡੀ.ਏ.ਵੀ.ਸਕੂਲ ਹਰੀਪੁਰਾ ਦੀ ਅਸ਼ਨੂਰ ਕੰਬੋਜ ਨੇ ਥਾਂਗ-ਤਾ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ
Ad Position 24