ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਬੀ.ਕੇ.ਯੂ. ਕਾਦੀਆਂ ਦੇ ਜਥੇ ਦਾ ਜਲਾਲਾਬਾਦ ਪੁੱਜਣ ’ਤੇ ਸਵਾਗਤ
ਜਲਾਲਾਬਾਦ, 9 ਸਤੰਬਰ (ਜਤਿੰਦਰ ਪਾਲ ਸਿੰਘ)- ਐੱਸ. ਕੇ.
ਜਲਾਲਾਬਾਦ, 9 ਸਤੰਬਰ (ਜਤਿੰਦਰ ਪਾਲ ਸਿੰਘ)- ਐੱਸ.ਕੇ.ਐੱਮ. ਦੇ ਸੱਦੇ ’ਤੇ ਚੰਡੀਗੜ੍ਹ ਵਿਖੇ ਚੱਲੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਉਪਰੰਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਜ਼ਿਲ੍ਹਾ ਫ਼ਾਜ਼ਿਲਕਾ ਦੇ ਜਥੇ ਦਾ ਜਲਾਲਾਬਾਦ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜਥੇ ਵਲੋਂ ਸਭ ਤੋਂ ਪਹਿਲਾ ਗੁਰਦੁਆਰਾ ਫੱਤੂ ਸੰਮੂ ਦੀਆਂ ਟਾਹਲੀਆਂ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਮੰਡੀ ਵਿਖੇ ਜਥੇਬੰਦੀ ਦੇ ਦਫ਼ਤਰ ਵਿਖੇ ਜਥੇ ਦਾ ਸਵਾਗਤ ਕੀਤਾ ਗਿਆ। ਇਹ ਜਥਾ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਅੰਦੋਲਨ ਵਿਚ ਸ਼ਾਮਲ ਹੋਇਆ ਸੀ। ਇਸ ਮੌਕੇ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵਲੋਂ ਖੇਤੀਬਾੜੀ ਮੰਤਰੀ ਦੁਆਰਾ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਵਲੋਂ ਚੰਡੀਗੜ੍ਹ ਵਿਖੇ ਚੱਲ ਰਿਹਾ ਅੰਦੋਲਨ ਸਮਾਪਤ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਸਮਾਂ ਦਿੱਤਾ ਹੈ ਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਦਿੱਤੇ ਗਏ ਭਰੋਸੇ ਨੂੰ ਅਮਲੀ ਰੂਪ ਦੇਵੇ। ਇਸ ਮੌਕੇ ਸ਼ਿੰਗਾਰ ਸਿੰਘ ਗੱਟੀ, ਅਜੈਬ ਸਿੰਘ, ਉਪਿੰਦਰ ਸਿੰਘ, ਉਜਲ ਧਵਨ, ਅਸ਼ੋਕ ਦਹੂਜਾ, ਸੋਮ ਨਾਥ ਹਾਂਡਾ, ਸੁਰਿੰਦਰ ਚੌਹਾਨਾਂ, ਨੱਥਾਂ ਸਿੰਘ ਘਾਂਗਾ, ਹਰਬੰਸ ਸਿੰਘ ਬਾਠ, ਲੱਖਾ ਸਿੰਘ ਸਿੱਧੂ, ਸੁਰਜੀਤ ਸਿੰਘ ਖੈਰੇ ਕੇ, ਸੁਖਦੇਵ ਸਿੰਘ, ਅਮਰ ਸਿੰਘ ਟਰਿਆ, ਪਰਮਜੀਤ ਸਿੰਘ ਮੋਕਲ, ਪੀ.ਐੱਸ.ਗੱਟੀ, ਰਾਮ ਚੰਦ ਕੰਬੋਜ, ਰਣਜੋਧ ਸਿੰਘ ਮੋਕਲ, ਸਤਵੰਤ ਸਿੰਘ ਸੰਧੂ, ਲਖਵਿੰਦਰ ਸਿੰਘ ਮੋਕਲ, ਮੰਗਲ ਸਿੰਘ ਭੱਲਾ ਮੋਕਲ, ਲੱਕੀ ਸਿਡਾਨਾ, ਜੱਜ ਸੰਧੂ, ਗੁਰਪ੍ਰੀਤ ਹੋਦਾ, ਅਵਤਾਰ ਸਿੰਘ ਹੋਦਾ, ਰਣਜੀਤ ਸਿੰਘ ਮੋਕਲ, ਗੁਰਪ੍ਰੀਤ ਮੋਕਲ, ਲਾਡੀ ਸੰਧੂ, ਗੁਰਦੇਵ ਸਿੰਘ ਪੰਨੂ ਆਦਿ ਹਾਜ਼ਰ ਸਨ।