28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜਾਨੋਂ ਮਾਰਨ ਦੀ ਨੀਅਤ ਨਾਲ ਕੀਤਾ ਫਾਇਰ, ਇਕ ਗੰਭੀਰ ਜ਼ਖ਼ਮੀ 3 ਖ਼ਿਲਾਫ਼ ਮਾਮਲਾ ਦਰਜ

ਮੱਲਾਂਵਾਲਾ, 28 ਅਗਸਤ (ਗੁਰਦੇਵ ਸਿੰਘ/ਬਲਬੀਰ ਸਿੰਘ ਜੋਸਨ)- ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਰੁਕਨੇ ਵਾਲਾ ਵਿਖੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧ ’ਚ ਸਨਮਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰੁਕਨੇ ਵਾਲਾ ਥਾਣਾ ਮੱਲਾਂਵਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁਲਜ਼ਮਾਂ ਨੇ ਅਸਲੇ ਨਾਲ ਲੈਸ ਹੋ ਕੇ ਮੁੱਦਈ ਘਰ ਦੇ ਨਾਲ ਵਾਲਾ ਘਰ ਦੀ ਛੱਤ ’ਤੇ ਚੜ੍ਹ ਕੇ ਲਲਕਾਰਾ ਮਾਰਿਆ ਕਿ ਪਰਮਜੀਤ ਸਿੰਘ ਨੂੰ ਅੱਜ ਜਾਨੋਂ ਮਾਰ ਦੇਣਾ ਹੈ।

Ad Position 21
No active advertisement
ਅਜੀਤ ਡੈਸਕ 29-08-2026
ਮੱਲਾਂਵਾਲਾ, 28 ਅਗਸਤ (ਗੁਰਦੇਵ ਸਿੰਘ/ਬਲਬੀਰ ਸਿੰਘ ਜੋਸਨ)- ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਰੁਕਨੇ ਵਾਲਾ ਵਿਖੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧ ’ਚ ਸਨਮਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰੁਕਨੇ ਵਾਲਾ ਥਾਣਾ ਮੱਲਾਂਵਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁਲਜ਼ਮਾਂ ਨੇ ਅਸਲੇ ਨਾਲ ਲੈਸ ਹੋ ਕੇ ਮੁੱਦਈ ਘਰ ਦੇ ਨਾਲ ਵਾਲਾ ਘਰ ਦੀ ਛੱਤ ’ਤੇ ਚੜ੍ਹ ਕੇ ਲਲਕਾਰਾ ਮਾਰਿਆ ਕਿ ਪਰਮਜੀਤ ਸਿੰਘ ਨੂੰ ਅੱਜ ਜਾਨੋਂ ਮਾਰ ਦੇਣਾ ਹੈ।ਇਤਨੇ ਨੂੰ ਵਿਸ਼ਾਲਦੀਪ ਸਿੰਘ ਨੇ 12 ਬੋਰ ਬੰਦੂਕ ਦਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਮੁੱਦਈ ਦੇ ਪਿਤਾ ਦੇ ਮਾਰਿਆ। ਜੋ ਸਿੱਧਾ ਉਸ ਦੇ ਪਿਤਾ ਦੇ ਮੂੰਹ ’ਤੇ ਲੱਗਾ, ਜੋ ਸੱਜੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਾਰੇ ਮੂੰਹ ’ਤੇ ਸ਼ਰੇ ਲੱਗ ਗਏ। ਜੋ ਬਾਕੀ ਵਿਅਕਤੀਆਂ ਨੇ ਆਪਣੇ ਅਸਲੇ ਨਾਲ ਫਾਇਰ ਕੀਤੇ। ਮੁੱਦਈ ਅਨੁਸਾਰ ਮਾਰਤਾ-ਮਾਰਤਾ ਦਾ ਰੋਲਾ ਪਾਇਆ, ਜੋ ਮੁਲਜ਼ਮ ਸਾਰੇ ਉੱਥੋਂ ਭੱਜ ਗਏ। ਮੁੱਦਈ ਦੇ ਤਾਏ ਦੇ ਬੇਟੇ ਮਨਜਿੰਦਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਸਥਾਨਕ ਹਸਪਤਾਲ ਦਾਖਲ ਕਰਾਇਆ। ਜਿੱਥੋਂ ਡਾਕਟਰਾਂ ਨੇ ਡੀ.ਐਮ.ਸੀ ਲੁਧਿਆਣਾ ਦਾ ਰੈਫਰ ਕਰ ਦਿੱਤਾ। ਮੁੱਦਈ ਅਨੁਸਾਰ ਵਜਾ ਰੰਜਿਸ਼ ਇਹ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਉਕਤਾਨ ਸੁਰਜੀਤ ਸਿੰਘ ਨੇ ਮੁੱਦਈ ਘਰ ਆ ਕੇ ਉਸ ਦੀ ਮਾਤਾ ਤੇ ਭੈਣ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਸੀ। ਜੋ ਉਸ ਸਮੇਂ ਮੇਰੀ ਮਾਤਾ ਸੁਖਵਿੰਦਰ ਕੌਰ ਨੇ ਪਰਚਾ ਦਰਜ ਕਰਵਾਇਆ ਸੀ। ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਸੁਰਜੀਤ ਸਿੰਘ ਉਰਫ਼ ਬਾਬਾ ਪੁੱਤਰ ਸੁਖਦੇਵ ਸਿੰਘ, ਵਿਸ਼ਾਲਦੀਪ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀਅਨ ਪਿੰਡ ਰੁਕਨੇ ਵਾਲਾ ਥਾਣਾ ਮੱਲਾਂਵਾਲਾ ਅਤੇ ਜਸਪਾਲ ਸਿੰਘ ਉਰਫ਼ ਧਰਮਾ ਪੁੱਤਰ ਸਰਬਜੀਤ ਸਿੰਘ ਵਾਸੀ ਵਾਰਡ ਨੰਬਰ 13 ਭਿੱਖੀਵਿੰਡ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਵਿਅਕਤੀ ਕਾਬੂ
Ad Position 24