ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ
ਮਾਤਾ ਹਰਬੰਸ ਕੌਰ ਵਲਟੋਹਾ ਨੂੰ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਮੱਲਾਂਵਾਲਾ, 27 ਅਗਸਤ (ਗੁਰਦੇਵ ਸਿੰਘ)-ਪਿੰਡ ਵਲਟੋਹਾ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਦੇ ਪੂਜਨੀਕ ਮਾਤਾ ਹਰਬੰਸ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰਖਾਏ ਗਏ ਪਾਠ ਦੇ ਭੋਗ ਪਿੰਡ ਵਲਟੋਹਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ।
ਮੱਲਾਂਵਾਲਾ, 27 ਅਗਸਤ (ਗੁਰਦੇਵ ਸਿੰਘ)-ਪਿੰਡ ਵਲਟੋਹਾ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਦੇ ਪੂਜਨੀਕ ਮਾਤਾ ਹਰਬੰਸ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰਖਾਏ ਗਏ ਪਾਠ ਦੇ ਭੋਗ ਪਿੰਡ ਵਲਟੋਹਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਕੀਰਤਨ ਉਪਰੰਤ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਸੁਰਿੰਦਰ ਸਿੰਘ ਜੌੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ, ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ, ਸੁਖਮੰਦਰ ਸਿੰਘ ਸ਼ੂਸ਼ਕ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਬਲਰਾਜ ਸਿੰਘ ਬੋਤੀਆਂ ਵਾਲਾ, ਸੁਖਦੇਵ ਸਿੰਘ ਲੌਹੁਕਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਸਰਪੰਚ, ਜਸਵੰਤ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਸਰਦੂਲ ਸਿੰਘ ਸਰਪੰਚ, ਕਰਮਪਾਲ ਸਿੰਘ, ਗੁਲਜ਼ਾਰ ਸਿੰਘ ਕਿਸਾਨ ਆਗੂ, ਜਗੀਰ ਸਿੰਘ ਸਾਬਕਾ ਚੇਅਰਮੈਨ ਮੱਲਾਂਵਾਲਾ, ਕੁਲਦੀਪ ਸਿੰਘ ਬੰਬ ਸਾਬਕਾ ਚੇਅਰਮੈਨ ਜ਼ੀਰਾ, ਗੁਰਮੀਤ ਸਿੰਘ ਸ਼ੀਰਾ ਚੇਅਰਮੈਨ ਜ਼ੀਰਾ, ਗੁਰਤੇਜ ਸਿੰਘ ਗਿੱਲ ਤਹਿਸੀਲਦਾਰ, ਜਸਵੰਤ ਸਿੰਘ ਭਾਗੋ ਕੇ ਐੱਸ.ਡੀ.ਓ., ਨਿਰਮਲ ਸਿੰਘ ਸਰਪੰਚ, ਰੁਪਿੰਦਰ ਸਿੰਘ ਕੰਗ, ਪਰਮਪਾਲ ਸਿੰਘ ਗਿੱਲ ਬਲਾਕ ਸੰਮਤੀ ਮੈਂਬਰ, ਰਾਜਾ ਮਰਖਾਈ, ਜਸਵਿੰਦਰ ਸਿੰਘ, ਗੁਰਾ ਸਿੰਘ ਸਰਪੰਚ, ਇਕਬਾਲ ਸਿੰਘ ਆਦਿ ਵਲੋਂ ਮਾਤਾ ਹਰਬੰਸ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਹਾਰਾ ਕਲੱਬ ਜ਼ੀਰਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ, ਮਾਸਟਰ ਰਛਪਾਲ ਸਿੰਘ ਸਿੱਖਿਆ ਵਿਭਾਗ, ਗੁਰਪ੍ਰੀਤ ਸਿੰਘ ਸਰਪੰਚ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਸ਼ੋਕ ਮਤੇ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।