16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

72 ਘੰਟਿਆਂ ਬਾਅਦ ਵੀ ਨਹੀਂ ਹੋ ਸਕੀ ਅਣਪਛਾਤੀ ਮਹਿਲਾ ਦੀ ਪਛਾਣ-ਨਰ ਸੇਵਾ ਨਰਾਇਣ ਸੇਵਾ ਸੰਮਤੀ ਨੇ ਲਾਵਾਰਸ ਸਮਝ ਕੇ ਕੀਤਾ ਸਸਕਾਰ

ਅਬੋਹਰ, 16 ਨਵੰਬਰ (ਵਿਵੇਕ ਹੂੜੀਆ)-ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਕ ਹੋਰ ਅਣਪਛਾਤੀ ਮਹਿਲਾ ਨੂੰ ਆਪਣੇ ਪਰਿਵਾਰ ਦਾ ਮੋਢਾ ਨਸੀਬ ਨਹੀਂ ਹੋ ਸਕਿਆ। ਚਾਰ ਦਿਨ ਪਹਿਲਾਂ ਪਿੰਡ ਸ਼ੇਰਗੜ੍ਹ ਨੇੜੇ ਨਹਿਰ ਦੀਆਂ ਟੇਲਾਂ ਤੋਂ ਮਿਲੀ ਕਰੀਬ 30 ਤੋਂ 35 ਸਾਲਾ ਮਹਿਲਾ ਦੀ ਲਾਸ਼ ਦੀ 72 ਘੰਟਿਆਂ ਤੱਕ ਪਛਾਣ ਨਾ ਹੋਣ ਕਾਰਨ ਐਤਵਾਰ ਨੂੰ ਉਸ ਦਾ ਲਾਵਾਰਸ ਸਮਝ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Ad Position 21
No active advertisement
ਫ਼ਾਜ਼ਿਲਕਾ ਰੋਡ ਸਥਿਤ ਸ਼ਿਵਪੁਰੀ ਵਿਖੇ ਅਣਪਛਾਤੀ ਮਹਿਲਾ ਦਾ ਅੰਤਿਮ ਸੰਸਕਾਰ ਕਰਨ ਸਮੇਂ ਮੌਜੂਦ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸੇਵਾਦਾਰ। ਅਜੀਤ ਤਸਵੀਰ 17-11-2026
ਅਬੋਹਰ, 16 ਨਵੰਬਰ (ਵਿਵੇਕ ਹੂੜੀਆ)-ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਕ ਹੋਰ ਅਣਪਛਾਤੀ ਮਹਿਲਾ ਨੂੰ ਆਪਣੇ ਪਰਿਵਾਰ ਦਾ ਮੋਢਾ ਨਸੀਬ ਨਹੀਂ ਹੋ ਸਕਿਆ। ਚਾਰ ਦਿਨ ਪਹਿਲਾਂ ਪਿੰਡ ਸ਼ੇਰਗੜ੍ਹ ਨੇੜੇ ਨਹਿਰ ਦੀਆਂ ਟੇਲਾਂ ਤੋਂ ਮਿਲੀ ਕਰੀਬ 30 ਤੋਂ 35 ਸਾਲਾ ਮਹਿਲਾ ਦੀ ਲਾਸ਼ ਦੀ 72 ਘੰਟਿਆਂ ਤੱਕ ਪਛਾਣ ਨਾ ਹੋਣ ਕਾਰਨ ਐਤਵਾਰ ਨੂੰ ਉਸ ਦਾ ਲਾਵਾਰਸ ਸਮਝ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਹਿਲਾ ਕੌਣ ਸੀ, ਕਿੱਥੋਂ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਮੌਤ ਕਿਨ੍ਹਾਂ ਹਾਲਾਤਾਂ ਵਿਚ ਹੋਈ, ਇਹ ਸਵਾਲ ਅਜੇ ਵੀ ਭੇਤ ਬਣੇ ਹੋਏ ਹਨ। ਜਾਣਕਾਰੀ ਅਨੁਸਾਰ 12 ਨਵੰਬਰ ਨੂੰ ਪਿੰਡ ਸ਼ੇਰਗੜ੍ਹ ਨੇੜੇ ਨਹਿਰ ਦੀਆਂ ਟੇਲਾਂ ਤੋਂ ਇਕ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ ਹੋਈ ਸੀ। ਮਹਿਲਾ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ। ਸੂਚਨਾ ਮਿਲਣ ’ਤੇ ਸਬੰਧਿਤ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਛਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਸੀ। ਨਿਯਮਾਂ ਅਨੁਸਾਰ 72 ਘੰਟਿਆਂ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕੀਤੇ ਜਾਣ ਦੀ ਉਡੀਕ ਕੀਤੀ ਗਈ, ਪਰ ਕੋਈ ਵੀ ਵਿਅਕਤੀ ਮਹਿਲਾ ਦੀ ਪਛਾਣ ਕਰਨ ਲਈ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸੇਵਾਦਾਰਾਂ ਹਵਾਲੇ ਕਰ ਦਿੱਤਾ। ਐਤਵਾਰ ਨੂੰ ਸੰਸਥਾ ਦੇ ਸੇਵਾਦਾਰਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਫ਼ਾਜ਼ਿਲਕਾ ਰੋਡ ਸਥਿਤ ਸ਼ਿਵਪੁਰੀ ਵਿਖੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਮਹਿਲਾ ਦਾ ਵਿਧੀਵਤ ਅੰਤਿਮ ਸੰਸਕਾਰ ਕੀਤਾ। ਸੰਸਥਾ ਦੇ ਸੇਵਾਦਾਰ ਬਿੱਟੂ ਨਰੂਲਾ ਨੇ ਦੱਸਿਆ ਕਿ ਅਣਪਛਾਤੀ ਮਹਿਲਾ ਦੀ ਪਛਾਣ ਲਈ 72 ਘੰਟਿਆਂ ਤੱਕ ਉਡੀਕ ਕੀਤੀ ਗਈ, ਪਰ ਕੋਈ ਵੀ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆਇਆ। ਇਸ ਮੌਕੇ ਸੰਮਤੀ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮਿਲਣ ਵਾਲੀਆਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਪੁਲਿਸ ਵਲੋਂ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ ਜਾਂਦੀ। ਜੇਕਰ ਪੁਲਿਸ ਸਮੇਂ ਸਿਰ ਆਸ-ਪਾਸ ਦੇ ਪਿੰਡਾਂ, ਥਾਣਿਆਂ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਸੂਚਨਾ ਪਹੁੰਚਾਏ, ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰੇ ਅਤੇ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਨਾਲ ਮਿਲਾਣ ਕਰੇ ਤਾਂ ਕਈ ਅਣਪਛਾਤੇ ਮ੍ਰਿਤਕਾਂ ਦੀ ਪਛਾਣ ਹੋ ਸਕਦੀ ਹੈ। ਇਸ ਨਾਲ ਮ੍ਰਿਤਕਾਂ ਨੂੰ ਸਨਮਾਨਜਨਕ ਵਿਦਾਇਗੀ ਮਿਲਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਆਪਣੇ ਵਿੱਛੜਿਆਂ ਦੇ ਅੰਤਿਮ ਦਰਸ਼ਨ ਕਰਨ ਦਾ ਮੌਕਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਸੰਸਥਾ ਵਲੋਂ ਇਕ ਲਾਵਾਰਸ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਮਾਮਲੇ ਵਿਚ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ ਅਤੇ ਉਸ ਦੀ ਮੌਤ ਤੋਂ ਕਰੀਬ ਨੌਂ ਦਿਨ ਬਾਅਦ ਪੋਸਟਮਾਰਟਮ ਕਰਵਾਇਆ ਗਿਆ ਸੀ। ਸੰਮਤੀ ਦੇ ਮੈਂਬਰਾਂ ਨੇ ਸਵਾਲ ਉਠਾਇਆ ਕਿ ਆਖ਼ਰ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਦੇ ਮਾਮਲੇ ਵਿਚ ਪੁਲਿਸ ਦੀ ਕਾਰਵਾਈ ਸਿਰਫ਼ ਰਸਮੀ ਕਾਰਵਾਈਆਂ ਤੱਕ ਹੀ ਕਿਉਂ ਸੀਮਤ ਰਹਿ ਜਾਂਦੀ ਹੈ? ਸ਼ੇਰਗੜ੍ਹ ਵਿਚ ਮਿਲੀ ਮਹਿਲਾ ਦੀ ਉਮਰ ਮਹਿਜ਼ 30 ਤੋਂ 35 ਸਾਲ ਦੇ ਕਰੀਬ ਸੀ। ਉਸ ਦੀ ਮੌਤ ਖ਼ੁਦਕੁਸ਼ੀ, ਕਤਲ ਜਾਂ ਕਿਸੇ ਹਾਦਸੇ ਕਾਰਨ ਹੋਈ, ਇਸ ਬਾਰੇ ਵੀ ਸਥਿਤੀ ਸਪਸ਼ਟ ਨਹੀਂ ਹੋ ਸਕੀ। ਸੰਮਤੀ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਮਹਿਲਾ ਦੀ ਪਛਾਣ ਕਰਨ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰ ਦੀ ਲੜਕੀ ਦਾ ਅਨੰਦ ਕਾਰਜ ਕਰਵਾਇਆ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ-ਸਤਨ... ਅਗਲੀ ਖ਼ਬਰ ਅਰਨੀਵਾਲਾ ਸ਼ੇਖ਼ ਸੁਭਾਨ ਦੇ ਵਿਕਾਸ ਨੂੰ ਮਿਲੀ ਵੱਡੀ ਰਫ਼ਤਾਰ, ਸੀਵਰੇਜ ਪ੍ਰੋਜੈਕਟ ਦਾ ਵਿਧਾਇਕ ਗੋਲਡੀ ਕੰਬੋਜ ਨੇ ਰੱਖਿਆ ਨੀਂਹ...
Ad Position 24