27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਿੰਡ ਫੇਰੋਕੇ ਦੇ ਵੱਖ-ਵੱਖ ਪਾਰਟੀਆਂ ਛੱਡ ਕੇ ਵਰਕਰ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ’ਚ ਸ਼ਾਮਿਲ

ਜ਼ੀਰਾ,27 ਅਗਸਤ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਪਿੰਡ ਫੇਰੋਕੇ ਤੋਂ ਲਵਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਉਰਫ ਗੋਪੀ ਬਰਾੜ ਅਤੇ ਜਸਵੀਰ ਸਿੰਘ ਬਰਾੜ ਦੀ ਪ੍ਰੇਰਨਾ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਛੱਡ ਕੇ ਪਿੰਡ ਫੇਰੋਕੇ ਦੇ ਵਾਸੀ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ’ਚ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਾਮਿਲ ਹੋ ਗਏ। ਇਸ ਮੌਕੇ ਆਪਣੀ ਟੀਮ ’ਚ ਸ਼ਾਮਿਲ ਹੋਣ ’ਤੇ ਗੁਰਪ੍ਰੀਤ ਸਿੰਘ ਸੇਖੋਂ ਨੇ ਪਿੰਡ ਫੇਰੋਕੇ ਦੇ ਵਾਸੀਆਂ ਦਾ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 28-08-2026
ਜ਼ੀਰਾ,27 ਅਗਸਤ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਪਿੰਡ ਫੇਰੋਕੇ ਤੋਂ ਲਵਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਉਰਫ ਗੋਪੀ ਬਰਾੜ ਅਤੇ ਜਸਵੀਰ ਸਿੰਘ ਬਰਾੜ ਦੀ ਪ੍ਰੇਰਨਾ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਛੱਡ ਕੇ ਪਿੰਡ ਫੇਰੋਕੇ ਦੇ ਵਾਸੀ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ’ਚ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਾਮਿਲ ਹੋ ਗਏ। ਇਸ ਮੌਕੇ ਆਪਣੀ ਟੀਮ ’ਚ ਸ਼ਾਮਿਲ ਹੋਣ ’ਤੇ ਗੁਰਪ੍ਰੀਤ ਸਿੰਘ ਸੇਖੋਂ ਨੇ ਪਿੰਡ ਫੇਰੋਕੇ ਦੇ ਵਾਸੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਤੁਸੀਂ ਹੋਰ ਵੱਖ-ਵੱਖ ਸਿਆਸੀ ਲੀਡਰਾਂ ਨਾਲ ਵਰਤ ਚੁੱਕੇ ਹੋ, ਪਰ ਹੁਣ ਮੇਰੇ ਨਾਲ ਵਰਤ ਕੇ ਵੇਖੋ ਮੇਰਾ ਰੋਮ-ਰੋਮ ਤੁਹਾਡਾ ਕਰਜਾਈ ਰਹੇਗਾ ਅਤੇ ਤੁਹਾਡੇ ਦੁੱਖ ਸੁੱਖ ਵਿਚ ਹਮੇਸ਼ਾ ਤੁਹਾਡੇ ਨਾਲ ਖੜਾਂਗਾ। ਗੁਰਪ੍ਰੀਤ ਸਿੰਘ ਸੇਖੋਂ ਨੇ ਅੱਗੇ ਕਿਹਾ ਕਿ ਉਹ ਲਵਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਉਰਫ ਗੋਪੀ ਬਰਾੜ ਅਤੇ ਜਸਵੀਰ ਸਿੰਘ ਬਰਾੜ ਅਤੇ ਪਿੰਡ ਫੇਰੋਕੇ ਦੇ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਉਹ ਜ਼ੀਰਾ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਨਗੇ । ਇਸ ਮੌਕੇ ਅਮਰੀਕ ਸਿੰਘ ਬਰਾੜ,ਗੁਰਪ੍ਰੀਤ ਸਿੰਘ ਬਰਾੜ,ਸੂਬਾ ਸਿੰਘ ਢਿੱਲੋਂ, ਜਗਜੀਤ ਸਿੰਘ, ਬੱਬ ਢਿੱਲੋਂ, ਹਰਜਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਕਿੰਦਾ ਬਰਾੜ, ਜਸਵੀਰ ਸਿੰਘ ਕਾਕਾ ਬਰਾੜ, ਕਰਨ ਬਰਾੜ, ਬੱਬੀ ਬਰਾੜ, ਵਕੀਲ ਸਿੰਘ ਕੀਲਾ, ਪ੍ਰਿਤਪਾਲ ਸਿੰਘ ਫੇਰੋਕੇ, ਗੁਰਪ੍ਰੀਤ ਸਿੰਘ ਫੇਰੋਕੇ, ਮੁੰਦਰ ਸਿੰਘ ਬਰਾੜ, ਸਵਰਨ ਸਿੰਘ ਢਿੱਲੋ, ਇਕਬਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ ਮਾਤਾ ਹਰਬੰਸ ਕੌਰ ਵਲਟੋਹਾ ਨੂੰ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆ... ਅਗਲੀ ਖ਼ਬਰ ਸੜਕਾਂ ’ਤੇ ਘੁੰਮ ਰਹੇ ਗੁੱਜਰਾਂ ਦੇ ਪਸ਼ੂ ਕਰ ਰਹੇ ਵੱਡੀ ਪੱਧਰ ’ਤੇ ਬੂਟਿਆਂ ਦਾ ਉਜਾੜਾ
Ad Position 24