27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੜਕਾਂ ’ਤੇ ਘੁੰਮ ਰਹੇ ਗੁੱਜਰਾਂ ਦੇ ਪਸ਼ੂ ਕਰ ਰਹੇ ਵੱਡੀ ਪੱਧਰ ’ਤੇ ਬੂਟਿਆਂ ਦਾ ਉਜਾੜਾ

ਮੁੱਦਕੀ, 27 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸੜਕਾਂ ’ਤੇ ਫਿਰ ਰਹੇ ਗੁੱਜਰਾਂ ਦੇ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਜਿੱਥੇ ਸੜਕੀ ਆਵਾਜਾਈ ਵਿਚ ਰੁਕਾਵਟ ਬਣ ਕੇ ਮਨੁੱਖੀ ਜੀਵਨ ਲਈ ਜਾਨ ਦਾ ਖੌਅ ਸਾਬਤ ਹੋ ਰਹੇ ਹਨ, ਉੱਥੇ ਸੜਕਾਂ ’ਤੇ ਗੋਹਾ ਫੈਲਾ ਕੇ ਪ੍ਰਧਾਨ ਮੰਤਰੀ ਸਵੱਛਤਾ ਮੁਹਿੰਮ ਨੂੰ ਵੀ ਗ੍ਰਹਿਣ ਲਾਉਂਦੇ ਹੋਏ ਸੜਕਾਂ ਦੇ ਆਲੇ-ਦੁਆਲੇ ਲਾਏ ਜਾ ਰਹੇ ਵਾਤਾਵਰਨ ਮੁਹਿੰਮ ਦੌਰਾਨ ਬੂਟਿਆਂ ਨੂੰ ਵੀ ਨਸ਼ਟ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪ੍ਰਸ਼ਾਸਨ ਦੀ ਇਸ ਪ੍ਰਤੀ ਕਥਿਤ ਤੌਰ ’ਤੇ ਨਾਲਾਇਕੀ ਅਤੇ ਜੰਗਲਾਤ ਵਿਭਾਗ ਦੀ ਲਾਪਰਵਾਹੀ ਕਾਰਨ ਵਾਤਾਵਰਨ ਪ੍ਰੇਮੀਆਂ ’ਚ ਬੇਹੱਦ ਰੋਸ ਵੱਧਦਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 28-08-2026
ਮੁੱਦਕੀ, 27 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸੜਕਾਂ ’ਤੇ ਫਿਰ ਰਹੇ ਗੁੱਜਰਾਂ ਦੇ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਜਿੱਥੇ ਸੜਕੀ ਆਵਾਜਾਈ ਵਿਚ ਰੁਕਾਵਟ ਬਣ ਕੇ ਮਨੁੱਖੀ ਜੀਵਨ ਲਈ ਜਾਨ ਦਾ ਖੌਅ ਸਾਬਤ ਹੋ ਰਹੇ ਹਨ, ਉੱਥੇ ਸੜਕਾਂ ’ਤੇ ਗੋਹਾ ਫੈਲਾ ਕੇ ਪ੍ਰਧਾਨ ਮੰਤਰੀ ਸਵੱਛਤਾ ਮੁਹਿੰਮ ਨੂੰ ਵੀ ਗ੍ਰਹਿਣ ਲਾਉਂਦੇ ਹੋਏ ਸੜਕਾਂ ਦੇ ਆਲੇ-ਦੁਆਲੇ ਲਾਏ ਜਾ ਰਹੇ ਵਾਤਾਵਰਨ ਮੁਹਿੰਮ ਦੌਰਾਨ ਬੂਟਿਆਂ ਨੂੰ ਵੀ ਨਸ਼ਟ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪ੍ਰਸ਼ਾਸਨ ਦੀ ਇਸ ਪ੍ਰਤੀ ਕਥਿਤ ਤੌਰ ’ਤੇ ਨਾਲਾਇਕੀ ਅਤੇ ਜੰਗਲਾਤ ਵਿਭਾਗ ਦੀ ਲਾਪਰਵਾਹੀ ਕਾਰਨ ਵਾਤਾਵਰਨ ਪ੍ਰੇਮੀਆਂ ’ਚ ਬੇਹੱਦ ਰੋਸ ਵੱਧਦਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਫ਼ਸਲ ਦੀ ਕੁਟਾਈ ਦੇ ਮੌਕੇ ਸੂਬੇ ’ਚ ਗੁੱਜਰਾਂ ਵਲੋਂ ਸੈਂਕੜੇ ਦੀ ਗਿਣਤੀ ਵਿਚ ਮੱਝਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖਾਣ ਵਾਸਤੇ ਲੈ ਆਉਂਦੇ ਹਨ ਅਤੇ ਕਿਤੇ ਨਾ ਕਿਤੇ ਖੇਤਾਂ ਵਿਚ ਹੀ ਡੇਰਾ ਲਗਾ ਲੈਂਦੇ ਹਨ। ਫ਼ਸਲ ਦੀ ਕਟਾਈ ਉਪਰੰਤ ਖੇਤ ਖਾਲੀ ਹੋਣ ਕਾਰਨ ਕਿਸਾਨ ਵੀ ਇਨ੍ਹਾਂ ਗੁੱਜਰਾਂ ਨੂੰ ਨਹੀਂ ਰੋਕਦੇ, ਪ੍ਰੰਤੂ ਜਦੋਂ ਇਹ ਗੁੱਜਰ ਪਸ਼ੂਆਂ ਨੂੰ ਲੈ ਕੇ ਸੜਕਾਂ ’ਤੇ ਨਿਕਲਦੇ ਹਨ ਤਾਂ ਪਸ਼ੂਆਂ ਦੀ ਗਿਣਤੀ ਸੈਂਕੜੇ ਹੋਣ ਕਾਰਨ ਆਵਾਜਾਈ ’ਚ ਵੀ ਬਹੁਤ ਵੱਡਾ ਵਿਘਨ ਪਾਉਂਦੇ ਹਨ ਅਤੇ ਖੇਤਾਂ ’ਚੋਂ ਅਚਾਨਕ ਸੜਕ ’ਤੇ ਆਉਣ ਸਮੇਂ ਪਿੱਛੋਂ ਦੀ ਆ ਰਹੇ ਤੇਜ਼ ਗਤੀ ਵਾਹਨ ਦੀ ਇਨਾਂ ਨਾਲ ਟੱਕਰ ਹੋ ਜਾਂਦੀ ਹੈ ਅਤੇ ਉਹ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਸੜਕਾਂ ’ਤੇ ਘੁੰਮਦੇ ਸਮੇਂ ਇਹ ਸਾਰੀ ਸੜਕ ਨੂੰ ਗੋਹੇ ਨਾਲ ਖ਼ਰਾਬ ਕਰ ਦਿੰਦੇ ਹਨ ਅਤੇ ਲੰਘਣ ਵੇਲੇ ਵਾਹਨ ਦੇ ਟਾਇਰਾਂ ਨਾਲ ਗੋਹੇ ਦੇ ਛਿੱਟੇ ਨੇੜਿਓਂ ਗੁਜ਼ਰ ਰਹੇ ਦੋ ਪਹੀਆ ਵਾਹਨਾਂ ਦੀ ਵੀ ਹਾਲਤ ਖ਼ਰਾਬ ਕਰ ਦਿੰਦੇ ਹਨ। ਸਰਕਾਰ ਵਲੋਂ ਹਰ ਵਿਭਾਗ ਨੂੰ ਸੜਕਾਂ ’ਤੇ ਫੈਲਾ ਰਹੇ ਪ੍ਰਦੂਸ਼ਣ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਵੱਡੀ ਗਿਣਤੀ ’ਚ ਬੂਟੇ ਲਾਉਣ ਦੀ ਮੁਹਿੰਮ ਜਾਰੀ ਕੀਤੀ ਹੋਈ ਹੈ, ਪ੍ਰੰਤੂ ਇਹ ਮੁਹਿੰਮ ਸਿਰਫ਼ ਕਾਗ਼ਜ਼ਾਂ ’ਚ ਗਿਣਤੀ ਤੱਕ ਸੀਮਤ ਹੀ ਨਾ ਰਹਿ ਜਾਵੇ, ਕਿਉਂਕਿ ਇਨਾਂ ਪਸ਼ੂਆਂ ਵਲੋਂ ਸਾਰੇ ਹੀ ਬੂਟਿਆਂ ਨੂੰ ਤਹਿਸ-ਨਹਿਸ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੋਈ ਵੀ ਕਾਨੂੰਨ ਅਜਿਹਾ ਨਹੀਂ, ਜੋ ਇਨ੍ਹਾਂ ਨੂੰ ਸੜਕਾਂ ’ਤੇ ਗੰਦਗੀ ਅਤੇ ਵਾਤਾਵਰਨ ਨੂੰ ਖ਼ਰਾਬ ਕਰਨ ਤੋਂ ਰੋਕ ਸਕੇ। ਹਾਦਸਾ ਹੋਣ ਤੋਂ ਬਚਾਅ ਲਈ ਪ੍ਰਸ਼ਾਸਨ ਕਿਉਂ ਨਹੀਂ ਇਨ੍ਹਾਂ ’ਤੇ ਪਾਬੰਦੀ ਲਾਉਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਗੰਦਗੀ ਫੈਲਾਉਣ ਅਤੇ ਵਾਤਾਵਰਨ ਨੂੰ ਖ਼ਰਾਬ ਕਰਨ ਲਈ ਚਲਾਨ ਕੱਟ ਕੇ ਭਾਰੀ ਜੁਰਮਾਨਾ ਵਸੂਲਿਆ ਜਾਵੇ ਅਤੇ ਇਨ੍ਹਾਂ ਨੂੰ ਸੜਕਾਂ ’ਤੇ ਘੁੰਮਣ ਦੀ ਬਿਲਕੁਲ ਇਜਾਜ਼ਤ ਨਾ ਦਿੱਤੀ ਜਾਵੇ ਨਹੀਂ, ਤਾਂ ਕੋਈ ਵੀ ਸੜਕ ਦੇ ਕੰਢੇ ਬੂਟਾ ਨਹੀਂ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਫੇਰੋਕੇ ਦੇ ਵੱਖ-ਵੱਖ ਪਾਰਟੀਆਂ ਛੱਡ ਕੇ ਵਰਕਰ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਫੇਰੋਕੇ ਦੇ ਵੱਖ-ਵੱਖ ਪਾਰਟੀਆਂ ਛੱਡ ਕੇ ਵਰਕਰ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ’ਚ ਸ਼ਾਮਿਲ ਪ੍ਰੇਮ ਸੰਬੰਧਾਂ ਵਿਚ ਰ...
Ad Position 24