27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਿੰਡ ਫੇਰੋਕੇ ਦੇ ਵੱਖ-ਵੱਖ ਪਾਰਟੀਆਂ ਛੱਡ ਕੇ ਵਰਕਰ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ’ਚ ਸ਼ਾਮਿਲ ਪ੍ਰੇਮ ਸੰਬੰਧਾਂ ਵਿਚ ਰਹਿ ਰਹੀ ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ

ਮਮਦੋਟ, 27 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਕੋਈ 10 ਸਾਲ ਪਹਿਲਾਂ ਪਿੰਡ ਦੋਨਾ ਮੱਤੜ (ਗਜਨੀ ਵਾਲਾ) ਵਿਖੇ ਵਿਆਹੀ ਅਤੇ ਪਿਛਲੇ ਦੋ- ਢਾਈ ਸਾਲ ਤੋ ਆਪਣੇ ਪਤੀ ਨੂੰ ਛੱਡ ਸਹੁਰੇ ਪਿੰਡ ਦੇ ਹੀ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸੰਬੰਧਾਂ ਵਿਚ ਰਹਿ ਰਹੀ ਇਕ ਨੌਜਵਾਨ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਕੈਲਾਸ਼ ਰਾਣੀ ਦਾ ਵਿਆਹ ਪਿੰਡ ਦੋਨਾਂ ਮੱਤੜ ਉਰਫ ਗਜ਼ਨੀ ਵਾਲਾ ਵਿਖੇ ਕੋਈ 10 ਸਾਲ ਪਹਿਲਾਂ ਹੋਇਆ ਸੀ ਤੇ ਕਰੀਬ ਦੋ ਢਾਈ ਸਾਲ ਤੋਂ ਉਹ ਆਪਣੇ ਪਿੰਡ ਦੇ ਹੀ ਇਕ ਵਿਅਕਤੀ ਪਰਮਜੀਤ ਸਿੰਘ ਨਾਲ ਪ੍ਰੇਮ ਸੰਬੰਧਾਂ ਵਿਚ ਰਹਿ ਰਹੀ ਸੀ।

Ad Position 21
No active advertisement
ਅਜੀਤ ਡੈਸਕ 28-08-2026
ਮਮਦੋਟ, 27 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਕੋਈ 10 ਸਾਲ ਪਹਿਲਾਂ ਪਿੰਡ ਦੋਨਾ ਮੱਤੜ (ਗਜਨੀ ਵਾਲਾ) ਵਿਖੇ ਵਿਆਹੀ ਅਤੇ ਪਿਛਲੇ ਦੋ- ਢਾਈ ਸਾਲ ਤੋ ਆਪਣੇ ਪਤੀ ਨੂੰ ਛੱਡ ਸਹੁਰੇ ਪਿੰਡ ਦੇ ਹੀ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸੰਬੰਧਾਂ ਵਿਚ ਰਹਿ ਰਹੀ ਇਕ ਨੌਜਵਾਨ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਕੈਲਾਸ਼ ਰਾਣੀ ਦਾ ਵਿਆਹ ਪਿੰਡ ਦੋਨਾਂ ਮੱਤੜ ਉਰਫ ਗਜ਼ਨੀ ਵਾਲਾ ਵਿਖੇ ਕੋਈ 10 ਸਾਲ ਪਹਿਲਾਂ ਹੋਇਆ ਸੀ ਤੇ ਕਰੀਬ ਦੋ ਢਾਈ ਸਾਲ ਤੋਂ ਉਹ ਆਪਣੇ ਪਿੰਡ ਦੇ ਹੀ ਇਕ ਵਿਅਕਤੀ ਪਰਮਜੀਤ ਸਿੰਘ ਨਾਲ ਪ੍ਰੇਮ ਸੰਬੰਧਾਂ ਵਿਚ ਰਹਿ ਰਹੀ ਸੀ। ਪਰਮਜੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਣ ਕਾਰਨ ਘਰ ਵਿਚ ਅਣਬਣ ਰਹਿੰਦੀ ਸੀ। ਮ੍ਰਿਤਕਾ ਦੇ ਮਾਪਿਆਂ ਅਨੁਸਾਰ ਉਕਤ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਕੈਲਾਸ਼ ਰਾਣੀ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਆਪਣੇ ਪਹਿਲੇ ਪਤੀ ਕੋਲ ਜਾਣ ਲਈ ਮਜਬੂਰ ਕਰਦਾ ਸੀ। ਜਦਕਿ ਉਹ ਉਸ ਨਾਲ ਹੀ ਰਹਿਣਾ ਚਾਹੁੰਦੀ ਸੀ । ਮਾਪਿਆਂ ਨੇ ਦੱਸਿਆ ਕਿ ਕੈਲਾਸ਼ ਰਾਣੀ ਦੀ ਮੌਤ ਕੁਦਰਤੀ ਨਹੀਂ, ਮੌਤ ਸੰਬੰਧੀ ਉਨ੍ਹਾ ਨੂੰ ਸੂਚਿਤ ਕੀਤੇ ਬਿਨਾਂ ਹੀ ਸਸਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਪਾਸਿਓ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਵਲੋਂ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੂੰ ਸੂਚਿਤ ਕਰਕੇ ਮੌਤ ਦੇ ਕਾਰਨਾਂ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮ੍ਰਿਤਕ ਕੈਲਾਸ਼ ਰਾਣੀ ਦੀ ਇਕ ਕਰੀਬ 8-9 ਸਾਲ ਦੀ ਲੜਕੀ ਵੀ ਹੈ। ਜੋ ਕਿ ਆਪਣੇ ਬਾਪ ਜਾਨੀ ਕੈਲਾਸ਼ ਰਾਣੀ ਦੇ ਪਹਿਲੇ ਪਤੀ ਕੋਲ ਰਹਿ ਰਹੀ ਹੈ। ਆਪਣੇ ਪਤੀ ਅਤੇ ਬੱਚੇ ਨੂੰ ਛੱਡ ਕੇ ਕਿਸੇ ਹੋਰ ਵਿਆਹੁਤਾ ਵਿਅਕਤੀ ਨਾਲ ਪ੍ਰੇਮ ਸਬੰਧਾਂ ਵਿਚ ਰਹਿ ਰਹੀ ਔਰਤ ਦਾ ਦੁਖਦਾਈ ਅੰਤ ਸਮਾਜ ਲਈ ਇਕ ਸੇਧ, ਸਬਕ ਅਤੇ ਕਈ ਸਵਾਲ ਛੱਡ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ਤੇ ਘੁੰਮ ਰਹੇ ਗੁੱਜਰਾਂ ਦੇ ਪਸ਼ੂ ਕਰ ਰਹੇ ਵੱਡੀ ਪੱਧਰ ’ਤੇ ਬੂਟਿਆਂ ਦਾ ਉਜਾੜਾ ਅਗਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ
Ad Position 24