20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਬੋਹਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਹਲਚਲ ਹੋਈ ਸ਼ੁਰੂ

ਅਬੋਹਰ, 19 ਅਗਸਤ (ਤੇਜਿੰਦਰ ਸਿੰਘ ਖ਼ਾਲਸਾ) ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਅਬੋਹਰ ਬਾਰ ਐਸੋਸੀਏਸ਼ਨ ਵਿਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ।

Ad Position 21
No active advertisement
ਅਬੋਹਰ ਦੇ ਤਹਿਸੀਲ ਕੰਪਲੈਕਸ ਵਿਚ ਸਥਿਤ ਵਕੀਲਾਂ ਦੇ ਬਾਰ ਰੂਮ ਦੀ ਫਾਈਲ ਤਸਵੀਰ। ਅਜੀਤ ਤਸਵੀਰ 20-08-2026
ਅਬੋਹਰ, 19 ਅਗਸਤ (ਤੇਜਿੰਦਰ ਸਿੰਘ ਖ਼ਾਲਸਾ) ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਅਬੋਹਰ ਬਾਰ ਐਸੋਸੀਏਸ਼ਨ ਵਿਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਸ ਤਹਿਤ ਅੱਜ ਫ਼ੁਲ ਹਾਊਸ ਦੀ ਮੀਟਿੰਗ ਦੌਰਾਨ ਇਲੈੱਕਸ਼ਨ ਕਮੇਟੀ ਅਤੇ ਆਡਿਟ ਕਮੇਟੀ ਦਾ ਗਠਨ ਕੀਤਾ ਗਿਆ। ਅਬੋਹਰ ਦੇ ਬਾਰ ਰੂਮ ਵਿਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਸਕੱਤਰ ਅੰਮ੍ਰਿਤ ਪਾਲ ਸਿੰਘ ਤਿੰਨਾ, ਜੁਆਇੰਟ ਸਕੱਤਰ ਅਨੁਜ ਚੌਧਰੀ ਅਤੇ ਕੈਸ਼ੀਅਰ ਪਵਨ ਕੁਮਾਰ ਦੀ ਅਗਵਾਈ ਹੇਠ ਫ਼ੁਲ ਹਾਊਸ ਦੀ ਮੀਟਿੰਗ ਹੋਈ। ਮੀਟਿੰਗ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕਾਰਜਕਾਰਨੀ ਵਿਚ 30 ਫ਼ੀਸਦੀ ਔਰਤ ਵਕੀਲਾਂ ਲਈ ਰਾਖਵਾਂਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤਹਿਤ ਉਪ ਪ੍ਰਧਾਨ ਅਤੇ ਜੁਆਇੰਟ ਸਕੱਤਰ ਦੀਆਂ ਪੋਸਟਾਂ ਮਹਿਲਾ ਵਕੀਲ ਮੈਂਬਰਾਂ ਲਈ ਰਾਖਵੀਂਆਂ ਰੱਖੀਆਂ ਗਈਆਂ ਜਦ ਕਿ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਦੀਆਂ ਪੋਸਟਾਂ ਸਾਰੇ ਮੈਂਬਰਾਂ ਲਈ ਖੁੱਲ੍ਹੀਆਂ ਰੱਖੀਆਂ ਗਈਆਂ। ਇਸ ਉਪਰੰਤ ਬਾਰ ਐਸੋਸੀਏਸ਼ਨ ਦੇ 5 ਪਦਾਂ ਲਈ 11 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਕਮੇਟੀ ਵਿਚ ਐਡਵੋਕੇਟ ਜੈ ਦਿਆਲ ਕਾਂਟੀਵਾਲ ਨੂੰ ਚੇਅਰਮੈਨ, ਐਡਵੋਕੇਟ ਅਰੁਣ ਮੁੰਜਾਲ, ਐਡਵੋਕੇਟ ਸੁਨੀਲ ਕੰਬੋਜ, ਐਡਵੋਕੇਟ ਵਜਿੰਦਰ ਪਾਲ ਬਿਸ਼ਨੋਈ ਅਤੇ ਐਡਵੋਕੇਟ ਸਮਿਤ ਭਾਦੂ ਨੂੰ ਮੈਂਬਰ ਲਿਆ ਗਿਆ। ਇਸੇ ਤਰ੍ਹਾਂ ਆਡਿਟ ਕਮੇਟੀ ਵਿਚ ਅਸ਼ੋਕ ਕੁਮਾਰ ਨਰੂਲਾ ਨੂੰ ਚੇਅਰਮੈਨ, ਐਡਵੋਕੇਟ ਨਰਿੰਦਰ ਗਰਗ, ਐਡਵੋਕੇਟ ਰਾਕੇਸ਼ ਭਠੇਜਾ, ਐਡਵੋਕੇਟ ਵਿਕਰਮ ਗੋਦਾਰਾ ਅਤੇ ਐਡਵੋਕੇਟ ਸਾਹਿਬ ਰਾਮ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਵਕੀਲਾਂ ਲਈ ਬਣੇ ਨਵੇਂ ਚੈਂਬਰਾਂ ਦੀ ਬਿਲਡਿੰਗ ਸੰਬੰਧੀ ਵੀ ਇਕ ਆਡਿਟ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿਚ ਸਤਪਾਲ ਨਿਰਾਣੀਆ ਨੂੰ ਚੇਅਰਮੈਨ, ਐਡਵੋਕੇਟ ਗੁਰਜਿੰਦਰ ਸਿੰਘ ਕਾਲੜਾ, ਐਡਵੋਕੇਟ ਅਨੀਸ਼ਾ ਨਿਓਲ, ਐਡਵੋਕੇਟ ਸੁਖਬੀਰ ਕੌਰ ਅਤੇ ਐਡਵੋਕੇਟ ਜਸਕਰਨ ਸਿੰਘ ਨੂੰ ਮੈਂਬਰ ਬਣਾਇਆ ਗਿਆ। ਦੋਨੋਂ ਆਡਿਟ ਕਮੇਟੀਆਂ 26 ਅਗਸਤ ਨੂੰ ਆਪਣੀ ਰਿਪੋਰਟ ਫ਼ੁਲ ਹਾਊਸ ਦੀ ਮੀਟਿੰਗ ਵਿਚ ਪੇਸ਼ ਕਰਨਗੀਆਂ। ਇਲੈੱਕਸ਼ਨ ਕਮੇਟੀ ਦੇ ਗਠਨ ਤੋਂ ਬਾਅਦ ਅਬੋਹਰ ਦੀਆਂ ਕਚਹਿਰੀਆਂ ਵਿਚ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਵਕੀਲਾਂ ਵਲੋਂ ਨੁੱਕੜ ਮੀਟਿੰਗਾਂ ਕਰਕੇ ਸੰਭਾਵਿਤ ਉਮੀਦਵਾਰਾਂ ਅਤੇ ਚੋਣ ਰਣਨੀਤੀ ਸੰਬੰਧੀ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਹੋਣ ਵਾਲੀਆਂ ਚੋਣਾਂ ਵਿਚ ਤਕਰੀਬਨ ਪੌਣੇ 6 00 ਵਕੀਲ ਵੋਟਰਾਂ ਦਾ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਅਨੁਮਾਨ ਹੈ। ਇਸ ਮੌਕੇ ਗੌਤਮ ਕਪੂਰ, ਪ੍ਰਭਜੋਤ ਸਿੰਘ ਕਾਲੜਾ, ਅਮਿੱਤ ਅਸੀਜਾ ਬਾਵਾ, ਸਿਕੰਦਰ ਕਪੂਰ, ਸਰਵਨ ਕੁਮਾਰ, ਗੌਰਵ ਮੁਟਨੇਜਾ, ਹਿਮਾਂਸ਼ੂ ਕਟਾਰੀਆ, ਧੀਰਜ ਛਾਬੜਾ, ਗੌਰਵ ਧੂੜੀਆ, ਚਾਂਦ ਕੁਮਾਰ, ਰਾਮਪਾਲ ਮੇਘ, ਸ਼ਾਮ ਸੁੰਦਰ, ਵਿਨੋਦ ਕੁਮਾਰ, ਹਰਮਹਿੰਦਰ ਪਾਲ ਸਿੰਘ ਬਜਾਜ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਇੰਦਰਪ੍ਰੀਤ ਸਿੰਘ ਸਿੱਧੂ, ਅਜੀਤ ਪਾਲ ਸਿੰਘ ਸੰਧੂ, ਹਰਿੰਦਰ ਸਿੰਘ ਸਿੱਧੂ, ਪ੍ਰਵੀਨ ਧੰਜੂ, ਸੁਰਿੰਦਰ ਸਿੰਘ ਜੰਮੂ, ਮਨਜੀਤ ਜਸੂਜਾ, ਤਰਜਿੰਦਰ ਸ਼ਰਮਾ, ਸੁਰੀਨ ਕੜਵਾਸਰਾ, ਸੁਨੀਲ ਕੜਵਾਸਰਾ, ਗੁਰਪ੍ਰੀਤ ਸਿੰਘ ਸੇਖੋਂ, ਹਰਜਿੰਦਰ ਸਿੰਘ ਰਾਣਾ, ਅਮਨਦੀਪ ਸਿੰਘ, ਸੁਨੀਲ ਮਹਿਰਾ, ਖਰਜੀਤ ਸਿੰਘ, ਲਖਵਿੰਦਰ ਸਿੰਘ ਮਾਨ, ਸੰਦੀਪ ਬਜਾਜ, ਪੰਕਜ ਖੁਰਾਨਾ, ਸੁਰਿੰਦਰ ਸੋਹਲ, ਆਸ਼ੀਸ਼ ਬੱਠਲਾ, ਜੈਸਮੀਨ ਬਿਸ਼ਨੋਈ, ਸਰੂਤੀ ਮਹਿਤਾ, ਕਿਰਨ ਸ਼ਰਮਾ, ਕੁਲਦੀਪ ਸਿੰਘ ਸਿੱਧੂ, ਸੁਰਿੰਦਰ ਨਿਰਾਣੀਆ, ਸੰਜੇ ਭਾਦੂ, ਗੌਰਵ ਬਜਾਜ, ਮੁਕੇਸ਼ ਕੁਮਾਰ ਲੱਕੀ, ਦਵਿੰਦਰ ਸਿੰਘ ਸੰਧੂ, ਵਿਕਰਮ ਬਿਸ਼ਨੋਈ, ਰਿਧਮ ਵਧਵਾ ਸਮੇਤ ਹੋਰ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਡਰ 14 ਫ਼੍ਰੀ ਸਟਾਈਲ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਅਨਮੋਲਪ੍ਰੀਤ ਸਿੰਘ ਅੱਵਲ ਅਗਲੀ ਖ਼ਬਰ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਹਫ਼ਤਾਵਾਰੀ ਮੁਫ਼ਤ ਆਯੁਰਵੈਦਿਕ ਕੈਂਪ
Ad Position 24