18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਵਾਲ-ਵਾਲ ਬਚੇ

ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਮੰਡੀ ਲਾਧੂਕਾ ਤੋਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਇਕ ਸੜਕ ਦੁਰਘਟਨਾ ਵਿਚ ਪ੍ਰਮਾਤਮਾ ਦੀ ਕਿਰਪਾ ਨਾਲ ਬਾਲ-ਬਾਲ ਬੱਚ ਗਏ। ਮਨਪ੍ਰੀਤ ਸਿੰਘ ਸੈਣੀ ਆਪਣੇ ਪਿੰਡ ਤੋਂ ਮੰਡੀ ਲਾਧੂਕਾ ਜਾ ਰਹੇ ਸਨ।

Ad Position 21
No active advertisement
ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਦਾ ਹਾਦਸਾਗ੍ਰਸਤ ਹੋਇਆ ਦੋ ਪਹੀਆ ਵਾਹਨ। ਅਜੀਤ ਤਸਵੀਰ 18-08-2026
ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਮੰਡੀ ਲਾਧੂਕਾ ਤੋਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਇਕ ਸੜਕ ਦੁਰਘਟਨਾ ਵਿਚ ਪ੍ਰਮਾਤਮਾ ਦੀ ਕਿਰਪਾ ਨਾਲ ਬਾਲ-ਬਾਲ ਬੱਚ ਗਏ। ਮਨਪ੍ਰੀਤ ਸਿੰਘ ਸੈਣੀ ਆਪਣੇ ਪਿੰਡ ਤੋਂ ਮੰਡੀ ਲਾਧੂਕਾ ਜਾ ਰਹੇ ਸਨ। ਉਲਟ ਦਿਸ਼ਾ ਤੋਂ ਆ ਰਹੀ ਇਕ ਕਾਰ ਨੇ ਸਾਹਮਣੇ ਤੋਂ ਜ਼ਬਰਦਸਤ ਟੱਕਰ ਮਾਰੀ। ਜਿਸ ਨਾਲ ਉਨ੍ਹਾਂ ਦਾ ਦੋ ਪਹੀਆ ਵਾਹਨ ਚਕਨਾਚੂਰ ਹੋ ਗਿਆ ਅਤੇ ਉਨ੍ਹਾਂ ਦੇ ਖੱਬੇ ਕੰਧੇ ਦੀ ਮੁੱਖ ਹੱਡੀ ਟੁੱਟ ਗਈ। ਜਿਸ ’ਤੇ ਉਨ੍ਹਾਂ ਨੂੰ ਤੁਰੰਤ ਫ਼ਾਜ਼ਿਲਕਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਡੀ.ਐਮ.ਸੀ.ਲੁਧਿਆਣਾ ਭੇਜ ਦਿੱਤਾ ਗਿਆ। ਜਿੱਥੇ ਉਨ੍ਹਾਂ ਦੇ ਕੰਧੇ ਦਾ ਆਪ੍ਰੇਸ਼ਨ ਕਰਕੇ ਪਲੇਟਾਂ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਐੱਸ.ਐੱਚ.ਓ.ਸਦਰ ਥਾਣਾ ਫ਼ਾਜ਼ਿਲਕਾ ਦਾ ਭਲਕੇ ਫੂਕਿਆ ਜਾਵੇਗਾ ਪੁਤਲਾ ਅਗਲੀ ਖ਼ਬਰ ਖੂਈਆਂ ਸਰਵਰ ਦੇ ਖੇਡ ਮੈਦਾਨ ਦੀ ਬਦਹਾਲੀ, ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ-ਸੰਦੀਪ ਜਾਖੜ ਕਿਹਾ, ਨੌਜਵਾਨਾਂ ਦੇ ਭਵਿੱਖ...
Ad Position 24