ਆਤਮਾ ਸਕੀਮ ਤਹਿਤ ਸੀ.ਆਈ.ਪੀ.ਐੱਚ.ਈ.ਟੀ. ਅਬੋਹਰ ਵਿਖੇ 5 ਰੋਜ਼ਾ ਪੋਲਟਰੀ ਫਾਰਮਿੰਗ ਸਿਖਲਾਈ ਕੈਂਪ
ਅਬੋਹਰ, 8 ਅਗਸਤ (ਸੁਖਜੀਤ ਸਿੰਘ ਬਰਾੜ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ. ਕੁਲਵੰਤ ਸਿੰਘ ਦੀ ਅਗਵਾਈ ਅਤੇ ਕੇ.
ਅਬੋਹਰ, 8 ਅਗਸਤ (ਸੁਖਜੀਤ ਸਿੰਘ ਬਰਾੜ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ. ਕੁਲਵੰਤ ਸਿੰਘ ਦੀ ਅਗਵਾਈ ਅਤੇ ਕੇ.ਵੀ.ਕੇ. ਅਬੋਹਰ ਦੇ ਮੁਖੀ ਡਾ. ਅਰਵਿੰਦ ਕੁਮਾਰ ਅਹਲਾਵਤ ਦੇ ਸਹਿਯੋਗ ਨਾਲ ਸੀ.ਆਈ.ਪੀ.ਐੱਚ.ਈ.ਟੀ.ਅਬੋਹਰ ਵਿਖੇ ਪੋਲਟਰੀ ਫਾਰਮਿੰਗ ’ ਤੇ 5 ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਕਿਸਾਨਾਂ, ਪੇਂਡੂ ਨੌਜਵਾਨਾਂ ਅਤੇ ਔਰਤਾਂ ਨੂੰ ਪੋਲਟਰੀ ਪਾਲਨ ਦੇ ਵਿਗਿਆਨਕ ਤਰੀਕਿਆਂ ਨਾਲ ਜੋੜ ਕੇ ਸਹਾਇਕ ਧੰਦਿਆਂ ਰਾਹੀਂ ਆਮਦਨ ਵਧਾਉਣਾ ਸੀ। ਸਿਖਲਾਈ ਦੌਰਾਨ ਮਾਹਿਰਾਂ ਵਲੋਂ ਪੋਲਟਰੀ ਫਾਰਮ ਦੀ ਸਥਾਪਨਾ, ਨਸਲਾਂ ਦੀ ਚੋਣ, ਚੂਚਿਆਂ ਦੀ ਸੰਭਾਲ, ਖ਼ੁਰਾਕ, ਬਿਮਾਰੀਆਂ ਦੀ ਰੋਕਥਾਮ, ਟੀਕਾਕਰਨ, ਬਾਇਓ-ਸਿਕਿਊਰਿਟੀ ਅਤੇ ਮਾਰਕੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਕੁਲਵੰਤ ਸਿੰਘ ਅਤੇ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਪੋਲਟਰੀ ਫਾਰਮਿੰਗ ਘੱਟ ਲਾਗਤ ਵਿਚ ਵਧੀਆ ਆਮਦਨ ਦਾ ਜ਼ਰੀਆ ਹੈ। ਪ੍ਰੋਗਰਾਮ ਦੇ ਅੰਤ ਵਿਚ ਭਾਗੀਦਾਰਾਂ ਨੂੰ ਸਿਖਲਾਈ ਪ੍ਰਮਾਣ ਪੱਤਰ ਵੀ ਵੰਡੇ ਗਏ।