05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜਲਾਲਾਬਾਦ ਦੀ ਦਾਣਾ ਮੰਡੀ ’ਚ ਰਾਜਸਥਾਨ ਤੋਂ ਵਿਕਣ ਆਇਆ ਝੋਨਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕੀਤਾ ਮਾਰਕੀਟ ਕਮੇਟੀ ਦੇ ਹਵਾਲੇ

ਜਲਾਲਾਬਾਦ, 5 ਅਕਤੂਬਰ(ਜਤਿੰਦਰ ਪਾਲ ਸਿੰਘ)- ਹਰ ਸਾਲ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਵੱਡੀ ਮਾਤਰਾ ’ਚ ਬਾਹਰਲੇ ਸੂਬਿਆਂ ਤੋਂ ਝੋਨਾ ਵਿਕਣ ਲਈ ਪਹੁੰਚਦਾ ਹੈ ਜਿਸ ਬਾਬਤ ਕਈ ਵਾਰ ਕਿਸਾਨ ਜਥੇਬੰਦੀਆਂ ਸਵਾਲ ਉਠਾਉਂਦੀਆਂ ਹਨ ਤੇ ਅਕਸਰ ਹੀ ਇਸ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕਰਦੀਆਂ ਹਨ। ਅੱਜ ਫਿਰ ਤੋਂ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਰਾਜਸਥਾਨ ਦੀ ਸੰਘਰਸ਼ ਮੰਡੀ ਤੋਂ ਵਿਕਣ ਆਇਆ ਪਰਮਲ ਝੋਨਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਕਾਬੂ ਕੀਤਾ ਤੇ ਇਸ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਹਵਾਲੇ ਕਰਕੇ ਕਾਰਵਾਈ ਕਰਨ ਲਈ ਕਿਹਾ।

Ad Position 21
No active advertisement
ਜਲਾਲਾਬਾਦ ਦੀ ਮਾਰਕੀਟ ਕਮੇਟੀ ਵਿਚ ਬਾਹਰੋਂ ਆਏ ਝੋਨੇ ਦੀ ਫੜੀ ਗਈ ਟਰਾਲੀ ਅਤੇ ਟਰੈਕਟਰ। ਤਸਵੀਰ-ਜਤਿੰਦਰ ਪਾਲ ਸਿੰਘ 06-10-2026
ਜਲਾਲਾਬਾਦ, 5 ਅਕਤੂਬਰ(ਜਤਿੰਦਰ ਪਾਲ ਸਿੰਘ)- ਹਰ ਸਾਲ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਵੱਡੀ ਮਾਤਰਾ ’ਚ ਬਾਹਰਲੇ ਸੂਬਿਆਂ ਤੋਂ ਝੋਨਾ ਵਿਕਣ ਲਈ ਪਹੁੰਚਦਾ ਹੈ ਜਿਸ ਬਾਬਤ ਕਈ ਵਾਰ ਕਿਸਾਨ ਜਥੇਬੰਦੀਆਂ ਸਵਾਲ ਉਠਾਉਂਦੀਆਂ ਹਨ ਤੇ ਅਕਸਰ ਹੀ ਇਸ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕਰਦੀਆਂ ਹਨ। ਅੱਜ ਫਿਰ ਤੋਂ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਰਾਜਸਥਾਨ ਦੀ ਸੰਘਰਸ਼ ਮੰਡੀ ਤੋਂ ਵਿਕਣ ਆਇਆ ਪਰਮਲ ਝੋਨਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਕਾਬੂ ਕੀਤਾ ਤੇ ਇਸ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਹਵਾਲੇ ਕਰਕੇ ਕਾਰਵਾਈ ਕਰਨ ਲਈ ਕਿਹਾ। ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਉਪਿੰਦਰ ਸਿੰਘ ਉੱਜਲ ਧਵਨ ਤੇ ਜਲਾਲਾਬਾਦ ਸ਼ਹਿਰੀ ਪ੍ਰਧਾਨ ਅਸ਼ੋਕ ਦਹੂਜਾ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਇਕ ਟਰੈਕਟਰ ਟਰਾਲੇ ਬਾਹਰਲੇ ਸੂਬੇ ਤੋਂ ਝੋਨਾ ਲੈ ਕੇ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਆਇਆ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਉਕਤ ਟਰੈਕਟਰ ਟਰਾਲੀ ਨੂੰ ਕਾਬੂ ਕੀਤਾ ਗਿਆ। ਇਸ ਵਿਚ ਲਗਭਗ 4 ਟਰਾਲੀਆਂ ਦਾ ਤੇ ਲਗਭਗ 400 ਮਣ ਮਾਲ ਭਰਿਆ ਹੋਇਆ ਸੀ, ਵੱਡੀ ਗੱਲ ਹੈ ਕਿ ਟਰੈਕਟਰ ’ਤੇ ਕੋਈ ਵੀ ਨੰਬਰ ਵੀ ਨਹੀਂ ਲੱਗਿਆ ਹੋਇਆ। ਟਰੈਕਟਰ ਡਰਾਈਵਰ ਦਾ ਦੱਸਣਾ ਹੈ ਕਿ ਉਹ ਮਾਲ ਰਾਜਸਥਾਨ ਦੀ ਸੰਘਰੀਆਂ ਮੰਡੀ ਤੋਂ ਲੈ ਕੇ ਆਇਆ ਹੈ ਪਰ ਇਹ ਨਹੀਂ ਦੱਸਦਾ ਕਿ ਜਲਾਲਾਬਾਦ ਦੇ ਕਿਸ ਆੜ੍ਹਤੀ ਕੋਲ ਵੇਚਣ ਲਈ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਏਕੜ ਦਾ ਝਾੜ ਬੰਨ੍ਹ ਕੇ ਝੋਨਾ ਖ਼ਰੀਦਣਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਲਈ ਪਿਛਲੇ ਸਾਲ ਨਾਲੋਂ ਝੋਨਾ ਖ਼ਰੀਦ ਕਰਨ ਦੀ ਲਿਮਟ ਘਟਾ ਦਿੱਤੀ ਗਈ ਹੈ। ਇਸ ਲਈ ਜੇਕਰ ਬਾਹਰੋਂ ਝੋਨਾ ਵਿਕਣ ਆਇਆ ਤਾਂ ਜਲਾਲਾਬਾਦ ਹਲਕੇ ਦੇ ਕਿਸਾਨਾਂ ਦਾ ਝੋਨਾ ਵਿਕਣ ਤੋਂ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਲਾਲਚੀ ਬੰਦੇ ਪੰਜਾਬ ਤੋਂ ਬਾਹਰਲੇ ਸੂਬੇ ਤੋਂ ਝੋਨਾ ਸਸਤੇ ਭਾਅ ’ਚ ਲੈ ਆਉਂਦੇ ਹਨ ਕਿਉਂਕਿ ਬਾਹਰਲੇ ਸੂਬਿਆਂ ਵਿਚ ਐੱਮ. ਐੱਸ. ਪੀ. ਨਾ ਹੋਣ ਕਰਕੇ ਝੋਨਾ ਸਸਤਾ ਵਿਕ ਜਾਂਦਾ ਹੈ। ਇਸ ਝੋਨੇ ਨੂੰ ਪੰਜਾਬ ਵਿਚ ਲਿਆ ਕੇ ਐੱਮ. ਐੱਸ. ਪੀ. ਤੇ ਵੇਚ ਕੇ ਮੁਨਾਫ਼ੇਖ਼ੋਰੀ ਕਰਦੇ ਹਨ। ਇਹ ਲੋਕ ਕਿਸਾਨਾਂ ਨੂੰ ਤੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਬਾਬਤ ਜਦੋਂ ਮਾਰਕੀਟ ਕਮੇਟੀ ਸਕੱਤਰ ਸੌਰਵ ਨਾਲ ਗੱਲਬਾਤ ਕਰਨ ਲਈ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਬਾਬਤ ਐੱਸ. ਡੀ. ਐੱਮ. ਕੰਵਰਜੀਤ ਸਿੰਘ ਜਲਾਲਾਬਾਦ ਨੇ ਇਸ ਬਾਬਤ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਧਿਆਨ ਵਿਚ ਮਾਮਲਾ ਆਇਆ ਹੈ ਤੇ ਇਸ ’ਤੇ ਕਰੜੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ’ਚ ਸੀਵਰੇਜ ਸਮੱਸਿਆ ਖ਼ਿਲਾਫ਼ ਕਾਂਗਰਸ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ, ਨਗਰ ਨਿਗਮ ਦੇ ਮੁੱਖ ਗੇਟ ’ਤੇ ਜੜਿਆ ਤਾਲ਼ਾ ਅਗਲੀ ਖ਼ਬਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਲਾਲਾਬਾਦ ਨੇ ਐੱਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ
Ad Position 24