17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸੁਰ ਸੰਗਮ ਸੰਸਥਾ ਦੀ ਸਾਲਾਨਾ ਮੀਟਿੰਗ ਸੰਪੰਨ

Ad Position 21
No active advertisement
ਅਜੀਤ ਡੈਸਕ 24-06-2026
ਫ਼ਾਜ਼ਿਲਕਾ, 23 ਜੂਨ(ਦਵਿੰਦਰ ਪਾਲ ਸਿੰਘ)-ਸੰਗੀਤ ਨੂੰ ਸਮਰਪਿਤ ਸ਼ਹਿਰ ਦੀ ਪ੍ਰਮੁੱਖ ਸੰਸਥਾ ‘ਸੁਰ ਸੰਗਮ’ ਦੀ ਕਾਰਜਕਾਰਨੀ ਦੀ ਸਾਲਾਨਾ ਅਹਿਮ ਮੀਟਿੰਗ ਹੋਈ। ਸੰਸਥਾ ਦੇ ਸਰਪ੍ਰਸਤ ਸ਼ਸ਼ੀਕਾਂਤ ਅਤੇ ਪ੍ਰਧਾਨ ਐਡਵੋਕੇਟ ਰਾਜੇਸ਼ ਕਾਲੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ ਇਸ ਮੀਟਿੰਗ ਦੀ ਸ਼ੁਰੂਆਤ ਵਿਚ ਖ਼ਜ਼ਾਨਚੀ ਸੰਦੀਪ ਕਟਾਰੀਆ ਨੇ ਸੰਸਥਾ ਦਾ ਪਿਛਲੇ ਸਾਲ ਦਾ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰੌਸ਼ਨ ਵਰਮਾ ਨੇ ਪਿਛਲੇ ਸਾਲ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਆਉਣ ਵਾਲੀ 9 ਅਗਸਤ ਨੂੰ ਸਵਰਗੀ ਆਸ਼ਾ ਭੌਂਸਲੇ ਅਤੇ ਸਵਰਗੀ ਸੁਮਨ ਕਲਿਆਣਪੁਰ ਦੀ ਗਾਇਕੀ ਨੂੰ ਸਮਰਪਿਤ ਇਕ ਵਿਸ਼ੇਸ਼ ‘ਕਰਾਓਕੇ ਸੰਗੀਤਮਈ ਸ਼ਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਐਡਵੋਕੇਟ ਰਾਜੇਸ਼ ਕਾਲੜਾ ਨੇ ਅਗਲੇਰੀਆਂ ਯੋਜਨਾਵਾਂ ਸਾਂਝੀਆਂ ਕਰਦਿਆਂ ਐਲਾਨ ਕੀਤਾ ਕਿ ਦਸੰਬਰ ਮਹੀਨੇ ਵਿਚ ਲਾਈਵ ਬੈਂਡ ਦੇ ਨਾਲ ਇਕ ਵਿਸ਼ਾਲ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿਚ ਸਥਾਨਕ ਅਤੇ ਬਾਹਰਲੇ ਨਾਮਵਰ ਕਲਾਕਾਰ ਬਾਲੀਵੁੱਡ ਦੇ ਸਦਾਬਹਾਰ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਮੀਟਿੰਗ ਦੌਰਾਨ ਸਰਪ੍ਰਸਤ ਸ਼ਸ਼ੀਕਾਂਤ, ਸਾਬਕਾ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ, ਅਰੁਣ ਵਧਵਾ, ਸਮਾਜ ਸੇਵੀ ਸਤੀਸ਼ ਭਟੇਜਾ ਅਤੇ ਸੰਪਾਦਕ ਰਾਕੇਸ਼ ਨਾਗਪਾਲ ਨੇ ਸੁਰ ਸੰਗਮ ਸੰਸਥਾ ਵਲੋਂ ਕਲਾ ਅਤੇ ਸਮਾਜ ਪ੍ਰਤੀ ਕੀਤੇ ਜਾ ਰਹੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਹੋਰ ਮੈਂਬਰ ਅਤੇ ਕਈ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮਾਂ ਤੋਂ ਵਾਂਝੀਆਂ ਹਨ ਸ਼ਹਿਰ ਦੇ ਕਈ ਮੁਹੱਲਿਆਂ ਦੀਆਂ ਔਰਤਾਂ
Ad Position 24