16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਰਾਮ-ਲੀਲ੍ਹਾ ਦਾ ਕੀਤਾ ਸ਼ੁੱਭ ਆਰੰਭ

ਜਲਾਲਾਬਾਦ, 16 ਅਕਤੂਬਰ (ਜਸਕਰਨ ਸਿੰਘ ਤਨੇਜਾ)- ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਵਲੋਂ ਸਥਾਨਕ ਦੇਵੀ ਦੁਆਰਾ ਮੰਦਰ ਨੇੜੇ ਕਰਵਾਈ ਜਾ ਰਹੀ 20ਵੀਂ ਰਾਮ-ਲੀਲ੍ਹਾ ਦੀ 13ਵੀਂ ਨਾਈਟ ਦੌਰਾਨ ਬਾਲੀ-ਸੁਗਰੀਵ ਯੁੱਧ ਦਾ ਭਾਵਪੂਰਨ ਮੰਚਨ ਕੀਤਾ ਗਿਆ। ਸਮਾਗਮ ਦਾ ਸ਼ੁੱਭ ਆਰੰਭ ਸਾਬਕਾ ਵਿਧਾਇਕ ਰਮਿੰਦਰ ਆਵਲਾ, ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਦੀਪ ਚੌਧਰੀ, ਬੰਟੀ ਵਾਟਸ, ਅਸ਼ਵਨੀ ਸਿਡਾਨਾ, ਬਲਵਿੰਦਰ ਪੱਪੂ, ਜੋਨੀ ਆਵਲਾ, ਯਸ਼ਪਾਲ ਚੌਹਾਨ, ਜਗਦੀਸ਼ ਅਰੋੜਾ, ਪੁਨੀਤ ਅਰੋੜਾ, ਸੁਖਦੇਵ ਸਿੰਘ, ਗੋਲਡੀ ਸੇਤੀਆ, ਜਤਿੰਦਰ ਇੱਛਪੂਜਾਨੀ, ਰਾਜ ਕੁਮਾਰ ਡੁਮਰਾ, ਧਰਮਪਾਲ, ਜਗਨ ਨਾਥ ਤੇ ਹੋਰ ਸ਼ਖ਼ਸੀਅਤਾਂ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਜਲਾਲਾਬਾਦ, 16 ਅਕਤੂਬਰ (ਜਸਕਰਨ ਸਿੰਘ ਤਨੇਜਾ)- ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਵਲੋਂ ਸਥਾਨਕ ਦੇਵੀ ਦੁਆਰਾ ਮੰਦਰ ਨੇੜੇ ਕਰਵਾਈ ਜਾ ਰਹੀ 20ਵੀਂ ਰਾਮ-ਲੀਲ੍ਹਾ ਦੀ 13ਵੀਂ ਨਾਈਟ ਦੌਰਾਨ ਬਾਲੀ-ਸੁਗਰੀਵ ਯੁੱਧ ਦਾ ਭਾਵਪੂਰਨ ਮੰਚਨ ਕੀਤਾ ਗਿਆ। ਸਮਾਗਮ ਦਾ ਸ਼ੁੱਭ ਆਰੰਭ ਸਾਬਕਾ ਵਿਧਾਇਕ ਰਮਿੰਦਰ ਆਵਲਾ, ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਦੀਪ ਚੌਧਰੀ, ਬੰਟੀ ਵਾਟਸ, ਅਸ਼ਵਨੀ ਸਿਡਾਨਾ, ਬਲਵਿੰਦਰ ਪੱਪੂ, ਜੋਨੀ ਆਵਲਾ, ਯਸ਼ਪਾਲ ਚੌਹਾਨ, ਜਗਦੀਸ਼ ਅਰੋੜਾ, ਪੁਨੀਤ ਅਰੋੜਾ, ਸੁਖਦੇਵ ਸਿੰਘ, ਗੋਲਡੀ ਸੇਤੀਆ, ਜਤਿੰਦਰ ਇੱਛਪੂਜਾਨੀ, ਰਾਜ ਕੁਮਾਰ ਡੁਮਰਾ, ਧਰਮਪਾਲ, ਜਗਨ ਨਾਥ ਤੇ ਹੋਰ ਸ਼ਖ਼ਸੀਅਤਾਂ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਵਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਦੇ ਡਾਇਰੈਕਟਰ ਦੇਸ ਰਾਜ ਗੁਡਾਲੀਆ, ਪ੍ਰਧਾਨ ਰਾਜ ਚੌਹਾਨ, ਜਨਰਲ ਸਕੱਤਰ ਗਗਨ ਵਾਟਸ, ਖ਼ਜ਼ਾਨਚੀ ਸੰਜੀਵ ਕੁਮਾਰ, ਰੋਹਿਤ ਗੁਡਾਲੀਆ, ਦੀਪਕ ਸਹਿਗਲ, ਐਡਵੋਕੇਟ ਕ੍ਰਿਸ਼ ਇੱਛਪੂਜਾਨੀ ਸਮੇਤ ਕਮੇਟੀ ਦੇ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਬੋਹਰ-ਫਾਜ਼ਿਲਕਾ ਹਾਈਵੇਅ ’ਤੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ, ਮੁੱਖ ਮਾਰਗ ਜਾਮ ਕਰਨ ਦੀ ਚੇਤਾਵਨੀ ਖੇਤਾਂ ਨਾਲੋਂ... ਅਗਲੀ ਖ਼ਬਰ ਬਸਪਾ ਦੇ ਫ਼ਿਰੋਜ਼ਪੁਰ ਜ਼ੋਨ ਇੰਚਾਰਜ ਡਾ.ਕੁਲਦੀਪ ਸਿੰਘ ਰੰਘਰੇਟਾ ਕਾਂਗਰਸ ’ਚ ਹੋਏ ਸ਼ਾਮਿਲ
Ad Position 24