16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵਾਹਿਗੁਰੂ ਕਾਲਜ ’ਚ ਫਰੈਸ਼ਰ ਪਾਰਟੀ ਕਰਵਾਈ

ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਵਾਹਿਗੁਰੂ ਕਾਲਜ ਵਿਖੇ ਸ਼ਾਨਦਾਰ ਫਰੈਸ਼ਰ ਪਾਰਟੀ ਵਿਚ ਨਵੇਂ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਜਦੋਂ ਮੰਚ ਤੋਂ ਪੰਜਾਬੀ ਬੋਲੀਆਂ ਪੇਸ਼ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 17-10-2026
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਵਾਹਿਗੁਰੂ ਕਾਲਜ ਵਿਖੇ ਸ਼ਾਨਦਾਰ ਫਰੈਸ਼ਰ ਪਾਰਟੀ ਵਿਚ ਨਵੇਂ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਜਦੋਂ ਮੰਚ ਤੋਂ ਪੰਜਾਬੀ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਦੇ ਨਾਲ ਹੀ ਹੱਥਾਂ ਵਿਚ ਡਾਂਡੀਆ ਲੈ ਕੇ ਵਿਦਿਆਰਥੀਆਂ ਨੇ ਬਹੁਤ ਹੀ ਆਕਰਸ਼ਕ ਨਾਚ ਪੇਸ਼ ਕੀਤਾ। ਸਭਿਆਚਾਰਕ ਪ੍ਰੋਗਰਾਮ ਦੌਰਾਨ ਮਾਨਸੀ, ਲਵਪ੍ਰੀਤ ਤੇ ਕਸ਼ਿਸ਼ ਦੀਆਂ ਸ਼ਾਨਦਾਰ ਨ੍ਰਿਤ ਪੇਸ਼ਕਾਰੀਆਂ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੀਆਂ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਤੇ ਆਤਮ-ਵਿਸ਼ਵਾਸ ਨਾਲ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਰੈਸ਼ਰ ਪਾਰਟੀ ਦੇ ਮੁਕਾਬਲਿਆਂ ਦੌਰਾਨ ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਜੀਆ ਨੂੰ ‘ਮਿਸ ਫਰੈਸ਼ਰ’ ਤੇ ਕਰਨਵੀਰ ਨੂੰ ‘ਮਿਸਟਰ ਫਰੈਸ਼ਰ’ ਚੁਣਿਆ ਗਿਆ। ਦੋਵਾਂ ਜੇਤੂਆਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਗਈ। ਇਸ ਪ੍ਰਤੀਯੋਗਤਾ ਵਿਚ ਜੱਜ ਦੀ ਭੂਮਿਕਾ ਅਮਨਦੀਪ ਕੌਰ, ਡਾ. ਸੁਨੀਤਾ ਸੋਨੀ ਤੇ ਡਾ.ਬਲਜੀਤ ਕੌਰ ਨੇ ਨਿਭਾਈ ਜਦਕਿ ਮੰਚ ਸੰਚਾਲਨ ਰਾਜਵੀਰ ਕੌਰ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵੂਸ਼ੂ ਦੇ ਮੈਦਾਨ ’ਚ ਇੰਪੀਰੀਅਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬੱਲੂਆਣਾ ਵਿਖੇ ਨਗਰ ਕੀਰਤਨ ਸਜਾਇਆ
Ad Position 24