30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅੱਜ ਗੁਰਦਾਸਪੁਰ ਵਿਖੇ ਹੋਵੇਗਾ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵੈਂਡਰ ਵਿਕਾਸ ਪ੍ਰੋਗਰਾਮ

ਗੁਰਦਾਸਪੁਰ, 29 ਨਵੰਬਰ (ਚੱਕਰਾਜਾ)- ਭਾਰਤ ਸਰਕਾਰ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਅਧੀਨ ਨੈਸ਼ਨਲ ਐਸ. ਸੀ.

Ad Position 21
No active advertisement
ਅਜੀਤ ਡੈਸਕ 30-11-2026
ਗੁਰਦਾਸਪੁਰ, 29 ਨਵੰਬਰ (ਚੱਕਰਾਜਾ)- ਭਾਰਤ ਸਰਕਾਰ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਅਧੀਨ ਨੈਸ਼ਨਲ ਐਸ.ਸੀ.ਐਸ.ਟੀ ਹੱਬ ਲੁਧਿਆਣਾ ਵਲੋਂ 30 ਨਵੰਬਰ ਨੂੰ ਸਵੇਰੇ 9 ਵਜੇ ਤੋਂ ਮੌਜੂਦਾ ਤੇ ਇੱਛੁਕ ਐਸ.ਸੀ. ਐਸ.ਟੀ ਉੱਦਮੀਆਂ ਲਈ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵੈਂਡਰ ਵਿਕਾਸ ਪ੍ਰੋਗਰਾਮ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਹੋਟਲ ਇੰਟਰਨੈਸ਼ਨਲ ਜੀ.ਟੀ ਰੋਡ ਪੁਰਾਣਾ ਬੱਸ ਸਟੈਂਡ ਨੇੜੇ ਸਿਵਲ ਲਾਈਨਜ਼ ਵਿਖੇ ਐਸੋਸੀਏਟਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਸੂਰੀਆ ਭੂਸ਼ਣ ਬਰਾਂਚ ਹੈੱਡ ਦ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਖੇਤਰ ਦੇ ਐਸ.ਸੀ. ਐਸ.ਟੀ. ਉੱਦਮੀਆਂ ਵਿਚ ਕਾਰੋਬਾਰੀ ਮੌਕਿਆਂ, ਹੁਨਰ ਵਿਕਾਸ ਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਗਰਾਮ ਭਾਗੀਦਾਰਾਂ ਨੂੰ ਸਰਕਾਰੀ ਯੋਜਨਾਵਾਂ, ਵਿੱਤੀ ਸਹਾਇਤਾ ਪ੍ਰਣਾਲੀਆਂ ਤੇ ਕਾਰੋਬਾਰ ਵਿਕਾਸ ਰਣਨੀਤੀਆਂ ਬਾਰੇ ਸਪੱਸ਼ਟ ਸਮਝ ਪ੍ਰਦਾਨ ਕਰੇਗਾ। ਵੱਖ-ਵੱਖ ਸੰਸਥਾਵਾਂ ਦੇ ਮਾਹਿਰ ਤੇ ਅਧਿਕਾਰੀ ਲੋਕਾਂ ਦਾ ਮਾਰਗਦਰਸ਼ਨ ਕਰਨਗੇ। ਜਦੋਂ ਕਿ ਭਾਗੀਦਾਰ ਜੈਮ, ਪਾਵਰਗ੍ਰਿਡ, ਐਫ.ਸੀ.ਆਈ, ਐਨ.ਐਫ.ਐਲ, ਆਈ.ਓ.ਸੀ.ਐਲ, ਸੀ.ਡਬਲਯੂ.ਸੀ, ਤੇ ਐਲ.ਡੀ.ਐਮ ਦੇ ਉਦਯੋਗ ਤੇ ਬੈਕਿੰਗ ਪੇਸ਼ੇਵਰਾਂ ਦੇ ਨਾਲ-ਨਾਲ ਐਮ.ਐਸ.ਐਮ.ਈ ਡੀ.ਐਫ.ਓ ਲੁਧਿਆਣਾ, ਡੀ.ਆਈ.ਸੀ ਬਟਾਲਾ, ਆਰ.ਐਸ.ਈ.ਟੀ.ਆਈ, ਆਈ.ਟੀ.ਆਈ ਤੇ ਪੀ.ਐਸ.ਸੀ.ਐਫ.ਸੀ ਵਰਗੀਆਂ ਸਰਕਾਰੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਸਿੱਧਾ ਸੰਵਾਦ ਕਰ ਸਕਣਗੇ। ਇਹ ਸੈਸ਼ਨ ਆਪਣਾ ਕਾਰੋਬਾਰ ਸ਼ੁਰੂ ਕਰਨ ਤੇ ਵਧਾਉਣ ਅਤੇ ਵੱਡੇ ਜਨਤਕ ਅਦਾਰਿਆਂ ਦੇ ਵੈਂਡਰ ਬਣਨ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਰਾਮ ਸ਼ਰਨਮ ਕਾਲੋਨੀ ’ਚ ਗਲੀਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਸਰਪੰਚਾਂ ਨੇ ਬੀ.ਡੀ.ਪੀ.ਓ. ਦਾ ਕੀਤਾ ਸਨਮਾਨ
Ad Position 24