ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਸਰਪੰਚਾਂ ਨੇ ਬੀ.ਡੀ.ਪੀ.ਓ. ਦਾ ਕੀਤਾ ਸਨਮਾਨ
ਸ੍ਰੀ ਹਰਿਗੋਬਿੰਦਪੁਰ, 29 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਬੀ. ਡੀ.
ਸ੍ਰੀ ਹਰਿਗੋਬਿੰਦਪੁਰ, 29 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਬੀ.ਡੀ.ਪੀ.ਓ.ਦਫ਼ਤਰ ਵਿਖੇ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਇਕੱਤਰ ਹੋਏ ਸਰਪੰਚ ਵਲੋਂ ਨਵ-ਨਿਯੁਕਤ ਬੀ.ਡੀ.ਪੀ.ਓ. ਜਸਬੀਰ ਕੌਰ ਨੂੰ ਦਫ਼ਤਰ ਦਾ ਕੰਮ-ਕਾਰਜ ਸੰਭਾਲਣ ’ਤੇ ਫੁੱਲਾਂ ਦਾ ਗੁਲਦਸ਼ਤਾ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਸਮੇਂ ਸਰਪੰਚ ਯੂਨੀਅਨ ਵੱਲੋਂ ਬੀ.ਡੀ.ਪੀ.ਓ. ਜਸਬੀਰ ਕੌਰ ਨਾਲ ਵਿਸ਼ੇਸ਼ ਬੈਠਕ ਕੀਤੀ ਤੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਬੀ.ਡੀ.ਪੀ.ਓ.ਜਸਬੀਰ ਕੌਰ ਨੇ ਸਰਪੰਚ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਨ੍ਹਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਸਰਪ੍ਰਸਤ ਸਰਪੰਚ ਸੁਖਰਾਜ ਸਿੰਘ ਕਾਹਲੋਂ ਪੇਰੋਸ਼ਾਹ, ਪ੍ਰਧਾਨ ਲਾਜਵੰਤ ਸਿੰਘ ਲਾਟੀ ਮਚਰਾਏ, ਸਰਪੰਚ ਸੰਤੋਖ ਸਿੰਘ ਧੀਰੋਵਾਲ, ਸਰਪੰਚ ਦਵਿੰਦਰਓਕਾਂਰ ਸਿੰਘ ਪਿੰਡਾ ਰੋੜੀ, ਸਰਪੰਚ ਗੁਰਨਾਮ ਸਿੰਘ ਧਾਲੀਵਾਲ, ਸਰਪੰਚ ਰਾਮ ਸਿੰਘ ਭੱਟੀਵਾਲ, ਸਰਪੰਚ ਜੀਵਨ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ, ਸਰਪੰਚ ਪਰਮਜੀਤ ਸਿੰਘ ਆਦਿ ਹਾਜ਼ਰ ਸਨ।