‘60 ਮਹਿਲਾਵਾਂ ਦੀ ਕਾਂਗਰਸ ’ਚ ਸ਼ਮੂਲੀਅਤ’ ਵਾਲੇ ਦਾਅਵੇ ਦੀ ਨਿਕਲੀ ਫੂਕ
* ਝੱਖੜਪਿੰਡੀ ਦੀਆਂ ਨਰੇਗਾ ਦਿਹਾੜੀਦਾਰ ਔਰਤਾਂ ਨੇ ਕਿਹਾ, ਸਾਨੂੰ ਧੋਖੇ ਨਾਲ ਕਾਂਗਰਸ ’ਚ ਸ਼ਾਮਿਲ ਕਰਵਾਇਆ
ਦੀਨਾਨਗਰ, 29 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਬੀਤੇ ਦਿਨ ਦੀਨਾਨਗਰ ਵਿਖੇ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਦੀ ਰਿਹਾਇਸ਼ ਉੱਪਰ ਕਾਂਗਰਸ ਪਾਰਟੀ ਵਲੋਂ ਪਿੰਡ ਅਵਾਂਖਾ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ 60 ਮਹਿਲਾਵਾਂ ਸਮੇਤ ਪਾਰਟੀ ਵਿਚ ਸ਼ਾਮਿਲ ਕਰਨ ਦੇ ਕੀਤੇ ਗਏ ਵੱਡੇ ਦਾਅਵਿਆਂ ਦੀ ਦੂਜੇ ਹੀ ਦਿਨ ਫੂਕ ਨਿਕਲ ਗਈ ਹੈ। ਪਿੰਡ ਝੱਖੜਪਿੰਡੀ ਨਾਲ ਸਬੰਧਿਤ ਕਰੀਬ ਇਕ ਦਰਜਨ ਮਹਿਲਾਵਾਂ ਨੇ ਅੱਜ ਸਾਹਮਣੇ ਆ ਕੇ ਕਾਂਗਰਸ ਦੀ ਇਸ ਕਥਿਤ ਸ਼ਮੂਲੀਅਤ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਸਾਰੀ ਅਸਲੀਅਤ ਬਿਆਨ ਕੀਤੀ ।
ਪ
ਪਿੰਡ ਝੱਖੜਪਿੰਡੀ ਵਿਖੇ ਕਾਂਗਰਸ ਦੇ ਦਾਅਵੇ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ।
30-11-2026
ਦੀਨਾਨਗਰ, 29 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਬੀਤੇ ਦਿਨ ਦੀਨਾਨਗਰ ਵਿਖੇ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਦੀ ਰਿਹਾਇਸ਼ ਉੱਪਰ ਕਾਂਗਰਸ ਪਾਰਟੀ ਵਲੋਂ ਪਿੰਡ ਅਵਾਂਖਾ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ 60 ਮਹਿਲਾਵਾਂ ਸਮੇਤ ਪਾਰਟੀ ਵਿਚ ਸ਼ਾਮਿਲ ਕਰਨ ਦੇ ਕੀਤੇ ਗਏ ਵੱਡੇ ਦਾਅਵਿਆਂ ਦੀ ਦੂਜੇ ਹੀ ਦਿਨ ਫੂਕ ਨਿਕਲ ਗਈ ਹੈ। ਪਿੰਡ ਝੱਖੜਪਿੰਡੀ ਨਾਲ ਸਬੰਧਿਤ ਕਰੀਬ ਇਕ ਦਰਜਨ ਮਹਿਲਾਵਾਂ ਨੇ ਅੱਜ ਸਾਹਮਣੇ ਆ ਕੇ ਕਾਂਗਰਸ ਦੀ ਇਸ ਕਥਿਤ ਸ਼ਮੂਲੀਅਤ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਸਾਰੀ ਅਸਲੀਅਤ ਬਿਆਨ ਕੀਤੀ । ਇਸ ਘਟਨਾਕ੍ਰਮ ਤੋਂ ਬਾਅਦ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਇਨ੍ਹਾਂ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਤੇ ਵਿਰੋਧੀ ਧਿਰ ਦੀ ਸਿਆਸਤ ’ਤੇ ਤਿੱਖੇ ਨਿਸ਼ਾਨੇ ਸਾਧੇ । ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਝੱਖੜਪਿੰਡੀ ਦੀਆਂ ਇਨ੍ਹਾਂ ਮਹਿਲਾਵਾਂ ਰੇਖਾ, ਵੀਨਾ, ਕਮਲਜੀਤ, ਪਰਮਜੀਤ, ਸੁਦੇਸ਼ ਕੁਮਾਰੀ, ਰਾਣੋ ਦੇਵੀ, ਸ਼ਾਰਦਾ ਤੇ ਵੀਨਾ ਨੇ ਦੱਸਿਆ ਕਿ ਉਹ ਮਨਰੇਗਾ ਤਹਿਤ ਦਿਹਾੜੀ ਕਰਨ ਵਾਲੀਆਂ ਮਿਹਨਤਕਸ਼ ਔਰਤਾਂ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਦਿਨ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਾ ਪਿੰਡ ਅਵਾਂਖਾ ਦਾ ਵਿਅਕਤੀ ਬਲਕਾਰ ਚੰਦ ਉਨ੍ਹਾਂ ਦੀਆਂ ਮਨਰੇਗਾ ਦਿਹਾੜੀਆਂ ਦਾ ਕੰਮਕਾਜ ਮੈਨੇਜ ਕਰਦਾ ਹੈ। ਉਸ ਵਿਅਕਤੀ ਨੇ ਉਨ੍ਹਾਂ ਨੂੰ ਮਨਰੇਗਾ ਦੇ ਕਿਸੇ ਕੰਮ ਦੇ ਸਿਲਸਿਲੇ ਵਿਚ ਬੁਲਾਇਆ ਸੀ ਪਰ ਧੋਖੇ ਨਾਲ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਦੇ ਹਵਾਲੇ ਕਰ ਦਿੱਤਾ ਤੇ ਤਸਵੀਰਾਂ ਖਿੱਚਵਾ ਕੇ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਿਲ ਹੋਇਆ ਦਿਖਾ ਦਿੱਤਾ । ਇਨ੍ਹਾਂ ਔਰਤਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ’ਤੇ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਖੁਸ਼ ਹਨ ਤੇ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜ੍ਹੀਆਂ ਹਨ । ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪਿੰਡ ਝੱਖੜਪਿੰਡੀ ਦੀਆਂ ਇਨ੍ਹਾਂ ਮਹਿਲਾਵਾਂ ਦਾ ਭਰਵਾਂ ਸਵਾਗਤ ਕੀਤਾ। ਸ਼ਮਸ਼ੇਰ ਸਿੰਘ ਨੇ ਕਾਂਗਰਸ ਪਾਰਟੀ ਦੇ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਕਾਂਗਰਸ ਕੋਲ ਹੁਣ ਜ਼ਮੀਨੀ ਪੱਧਰ ’ਤੇ ਕੋਈ ਆਧਾਰ ਨਹੀਂ ਬਚਿਆ ਹੈ ਜਿਸ ਕਾਰਨ ਉਹ ਗਰੀਬ ਤੇ ਦਿਹਾੜੀਦਾਰ ਔਰਤਾਂ ਨੂੰ ਗੁੰਮਰਾਹ ਕਰਕੇ ਝੂਠੀ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਹੁਤ ਸੂਝਵਾਨ ਹਨ ਅਤੇ ਵਿਰੋਧੀਆਂ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਵਿਚ ਆਉਣ ਵਾਲੇ ਨਹੀਂ ਹਨ । ਇਸ ਮੌਕੇ ਠਾਕੁਰ ਸੁਭਾਸ਼ ਸਿੰਘ, ਧਰਮਪਾਲ ਮੋਨੂੰ, ਮੰਗਤ ਰਾਮ, ਅਨੂ ਠਾਕੁਰ, ਅਸ਼ੋਕ ਕੁਮਾਰ ਤੇ ਬਲਵਿੰਦਰ ਵੀ ਮੌਜੂਦ ਸਨ ।