ਮਿਹਰਬਾਨ ਸਿੰਘ ਮੰਮਣ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਐਸ.ਓ.ਆਈ. ਦੇ ਪ੍ਰਧਾਨ ਨਿਯੁਕਤ
ਧਿਆਨਪੁਰ, 29 ਨਵੰਬਰ (ਕੁਲਦੀਪ ਸਿੰਘ ਸੋਨੂੰ)- ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਡੇਰਾ ਬਾਬਾ ਦੇ ਸੇਵਾਦਾਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਸਾਬਕਾ ਚੇਅਰਮੈਨ ਸੁੱਚਾ ਸਿੰਘ ਮੰਮਣ ਦੇ ਪੁੱਤਰ ਮਿਹਰਬਾਨ ਸਿੰਘ ਮੰਮਣ ਨੂੰ ਸਰਕਲ ਕੋਟਲੀ ਤੋਂ ਐਸ. ਓ.
ਧਿਆਨਪੁਰ, 29 ਨਵੰਬਰ (ਕੁਲਦੀਪ ਸਿੰਘ ਸੋਨੂੰ)- ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਡੇਰਾ ਬਾਬਾ ਦੇ ਸੇਵਾਦਾਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਸਾਬਕਾ ਚੇਅਰਮੈਨ ਸੁੱਚਾ ਸਿੰਘ ਮੰਮਣ ਦੇ ਪੁੱਤਰ ਮਿਹਰਬਾਨ ਸਿੰਘ ਮੰਮਣ ਨੂੰ ਸਰਕਲ ਕੋਟਲੀ ਤੋਂ ਐਸ.ਓ.ਆਈ. ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਨਵਨਿਯੁਕਤ ਐਸ.ਓ.ਆਈ . ਪ੍ਰਧਾਨ ਮਿਹਰਬਾਨ ਸਿੰਘ ਮੰਮਣ ਨੇ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ, ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ। ਮਿਹਰਬਾਨ ਸਿੰਘ ਮੰਮਣ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਸਬੰਧੀ ਸੁਖਜਿੰਦਰ ਸਿੰਘ ਲੰਗਾਹ ਨੇ ਪ੍ਰਧਾਨ ਮਿਹਰਬਾਨ ਸਿੰਘ ਦੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਮਣ ਪਰਿਵਾਰ ਨੂੰ ਜਥੇਦਾਰ ਕੁਲਜੀਤ ਸਿੰਘ ਮਝੈਲ ਸੰਗਤੂਵਾਲ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਜਾਜਨ, ਹਲਕਾ ਪ੍ਰਧਾਨ ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਪ੍ਰਧਾਨ ਗੁਰਦੀਪ ਸਿੰਘ ਮਹਿਮਚੱਕ, ਸਰਕਲ ਪ੍ਰਧਾਨ ਗੁਰਦੇਵ ਸਿੰਘ ਧਾਰੋਵਾਲੀ, ਸਰਕਲ ਪ੍ਰਧਾਨ ਬਲਿੰਦਰ ਸਿੰਘ ਢਿਲੋਂ ਢਿੱਲਵਾਂ, ਹਰਮਨ ਢਿਲਵਾਂ, ਸਰਪੰਚ ਤੇਗਬੀਰ ਸਿੰਘ ਡੇਰਾ ਪਠਾਣਾਂ, ਸਰਕਲ ਪ੍ਰਧਾਨ ਸਤਨਾਮ ਸਿੰਘ ਪਟਵਾਰੀ ਠੇਠਰਕੇ, ਕਬੱਡੀ ਕੋਚ ਜੱਗਾ ਸ਼ਿਕਾਰ, ਜਥੇ. ਬਲਕਾਰ ਸਿੰਘ ਚੈਨੇਵਾਲ, ਡਾ. ਬਲਰਾਜ ਸਿੰਘ ਕੋਟਲੀ, ਧਰਮਿੰਦਰ ਸਿੰਘ ਬੱਬਾ ਰਾਏਚੱਕ, ਸਰਪੰਚ ਕਸ਼ਮੀਰ ਸਿੰਘ ਗੋਰਾਇਆ ਰਣਸੀਕਾਂ, ਅਮਰਜੀਤ ਸਿੰਘ ਦੇਹੜ, ਡਾ. ਕਮਲਜੀਤ ਸਿੰਘ ਉਦੋਵਾਲੀ, ਸੈਕਟਰੀ ਨਵਜੀਤ ਸਿੰਘ ਉਦੋਵਾਲੀ, ਬਲਾਕ ਪ੍ਰਧਾਨ ਰਜਿੰਦਰ ਸਿੰਘ ਵੈਰੋਕੇ, ਗੁਰਤੇਜ ਸਿੰਘ ਮਹਿਮੇਚੱਕ, ਸਰਪੰਚ ਹਰਜਿੰਦਰ ਸਿੰਘ ਗਿਲਾਵਾਲੀ, ਯੂਥ ਆਗੂ ਅਮਨਦੀਪ ਸਿੰਘ ਗਿੱਲਾਂਵਾਲੀ, ਜਸਪਾਲ ਸਿੰਘ ਰਾਏਚੱਕ, ਜਥੇਦਾਰ ਬਲਵਿੰਦਰ ਸਿੰਘ ਗਾਜੀਨੰਗਲ, ਸੱਚਲ ਸਿੰਘ ਸੰਧੂਰਾਏ, ਪ੍ਰਦੀਪ ਸਿੰਘ, ਕਰਮਜੀਤ ਸਿੰਘ, ਮੈਂਬਰ ਦੀਦਾਰ ਸਿੰਘ ਰਾਏਚੱਕ, ਕਸ਼ਮੀਰੀ ਲਾਲ ਸਰਪੰਚ ਬਸਤੀਬਾਜੀਗਰ ਅਤੇ ਗੁਰਸਾਹਿਬ ਸਿੰਘ ਰਾਏਚੱਕ, ਜਸਵੰਤ ਸਿੰਘ ਕਮਾਂਡਰ ਆਦਿ ਹਾਜ਼ਰ ਸਨ।