28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਭਾਜਪਾ ਵਰਕਰਾਂ ਨੇ ਮਨਾਈ ਖੁਸ਼ੀ

ਕਿਲਾ ਲਾਲ ਸਿੰਘ, 27 ਨਵੰਬਰ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਹੋਣ ਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਭਾਜਪਾ ਦੇ ਸਰਕਲ ਪ੍ਰਧਾਨਾਂ ਤੇ ਸਮੂਹ ਵਰਕਰਾਂ ਨੇ ਖੁਸ਼ੀ ਮਨਾਈ ਅਤੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਰਕਲ ਕਿਲਾ ਲਾਲ ਸਿੰਘ ਦੇ ਪ੍ਰਧਾਨ ਪ੍ਰਦੀਪ ਕੁਮਾਰ ਦਾਲਮ , ਸਰਕਲ ਘਸੀਟਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਹਰਦੋ ਝੰਡੇ, ਸਰਕਲ ਅਲੀਵਾਲ ਦੇ ਪ੍ਰਧਾਨ ਕਸ਼ਮੀਰ ਸਿੰਘ , ਸਰਕਲ ਦਿਆਲਗੜ ਦੇ ਪ੍ਰਧਾਨ ਜਤਿੰਦਰ ਸਿੰਘ ਮੱਲੂਦੁਆਰਾ, ਸਰਕਲ ਕਾਲਾ ਅਫਗਾਨਾ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਪੰਨੂ, ਸਾਬੀ ਕੋਟ ਕਰਮ ਚੰਦ, ਪ੍ਰੇਮ ਮਾਨ, ਹਰਜੀਤ ਸਿੰਘ ਧਵਾਨ ਆਦਿ ਨੇ ਕਿਹਾ ਕਿ ਪੰਜਾਬ ਦੇ ਵਿਕਾਸ, ਸਥਿਰਤਾ ਤੇ ਕੌਮੀ ਹਿੱਤਾਂ ਲਈ ਇਹ ਗੱਠਜੋੜ ਇੱਕ ਇਤਿਹਾਸਿਕ ਗਠਜੋੜ ਹੈ।

Ad Position 21
No active advertisement
ਅਜੀਤ ਡੈਸਕ 28-11-2026
ਕਿਲਾ ਲਾਲ ਸਿੰਘ, 27 ਨਵੰਬਰ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਹੋਣ ਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਭਾਜਪਾ ਦੇ ਸਰਕਲ ਪ੍ਰਧਾਨਾਂ ਤੇ ਸਮੂਹ ਵਰਕਰਾਂ ਨੇ ਖੁਸ਼ੀ ਮਨਾਈ ਅਤੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਰਕਲ ਕਿਲਾ ਲਾਲ ਸਿੰਘ ਦੇ ਪ੍ਰਧਾਨ ਪ੍ਰਦੀਪ ਕੁਮਾਰ ਦਾਲਮ , ਸਰਕਲ ਘਸੀਟਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਹਰਦੋ ਝੰਡੇ, ਸਰਕਲ ਅਲੀਵਾਲ ਦੇ ਪ੍ਰਧਾਨ ਕਸ਼ਮੀਰ ਸਿੰਘ , ਸਰਕਲ ਦਿਆਲਗੜ ਦੇ ਪ੍ਰਧਾਨ ਜਤਿੰਦਰ ਸਿੰਘ ਮੱਲੂਦੁਆਰਾ, ਸਰਕਲ ਕਾਲਾ ਅਫਗਾਨਾ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਪੰਨੂ, ਸਾਬੀ ਕੋਟ ਕਰਮ ਚੰਦ, ਪ੍ਰੇਮ ਮਾਨ, ਹਰਜੀਤ ਸਿੰਘ ਧਵਾਨ ਆਦਿ ਨੇ ਕਿਹਾ ਕਿ ਪੰਜਾਬ ਦੇ ਵਿਕਾਸ, ਸਥਿਰਤਾ ਤੇ ਕੌਮੀ ਹਿੱਤਾਂ ਲਈ ਇਹ ਗੱਠਜੋੜ ਇੱਕ ਇਤਿਹਾਸਿਕ ਗਠਜੋੜ ਹੈ। ਇਹਨਾਂ ਭਾਜਪਾ ਆਗੂਆਂ ਨੇ ਕਿਹਾ ਕਿ ਹਲਕਾ ਇੰਚਾਰਜ ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਲੋਂ ਜੋ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉਸ ਅਨੁਸਾਰ ਹਲਕੇ ਅੰਦਰ ਗੱਠਜੋੜ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਇਸ ਗੱਠਜੋੜ ਹੋਣ ਨਾਲ ਵਿਰੋਧੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਇਸ ਗੱਠਜੋੜ ਸਾਹਮਣੇ ਟਿਕ ਨਹੀਂ ਸਕਣਗੀਆਂ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਪੂਰਨ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਏਗਾ। ਇਸ ਮੌਕੇ ਭਾਜਪਾ ਆਗੂ ਗੁਰਮੁਖ ਸਿੰਘ ਦਾਲਮ, ਅਮਰਪ੍ਰੀਤ ਸਿੰਘ, ਰਣਵੀਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਢਡਿਆਲਾ, ਰਣਜੀਤ ਸਿੰਘ ਉਮਰਵਾਲ, ਗੁਰ ਅੰਮ੍ਰਿਤ ਪਾਲ ਸਿੰਘ ਲਵਲੀ, ਵਿੱਕੀ ਮਸੀਹ ਬਾਲੇਵਾਲ, ਸਾਬਕਾ ਸਰਪੰਚ ਅਜੀਤ ਸਿੰਘ ਤਲਵੰਡੀ ਝਿਊਰਾ, ਸੰਨੀ ਘੋਗਾ, ਮਨਜੀਤ ਮਸੀਹ ਖਾਨਫੱਤਾ, ਗੁਰਪ੍ਰੀਤ ਸਿੰਘ ਤਾਰਾਗੜ੍ਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ- ਮੇਘੀਆਂ/ਸੇਖਵਾਂ
Ad Position 24