28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਸੈਮੀਨਾਰ ਕਰਵਾਇਆ

ਨੌਸ਼ਹਿਰਾ ਮੱਝਾ ਸਿੰਘ, 27 ਨਵੰਬਰ (ਰਵੀ ਭਗਤ)- ਸਥਾਨਕ ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ਸੀ. ਬੀ.

Ad Position 21
No active advertisement
ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ਸਿਖਲਾਈ ਸੈਮੀਨਾਰ ਦੌਰਾਨ ਪ੍ਰਿੰਸੀਪਲ ਫਾਦਰ ਰੈਮੀ ਕਾਰਡੋਜ਼ੋ ਤੇ ਹੋਰ ਸਟਾਫ਼। ਤਸਵੀਰ : ਰਵੀ ਭਗਤ 28-11-2026
ਨੌਸ਼ਹਿਰਾ ਮੱਝਾ ਸਿੰਘ, 27 ਨਵੰਬਰ (ਰਵੀ ਭਗਤ)- ਸਥਾਨਕ ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ਸੀ.ਬੀ.ਐਸ.ਈ. ਵਲੋਂ ਅਧਿਆਪਕਾਂ ਦੀ ਪੇਸ਼ੇਵਰ ਯੋਗਤਾ ਵਿਚ ਵਾਧਾ ਕਰਨ ਅਤੇ ਉਨ੍ਹਾਂ ਦੇ ਅਧਿਆਪਨ ਹੁਨਰਾਂ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਸਿਖਲਾਈ ਸੈਮੀਨਾਰ ਰੈਵਰੈਂਡ ਫਾਦਰ ਫਰੈਂਕੀ ਡੀਕੂਨਾ ਮੈਨੇਜਰ, ਪ੍ਰਿੰਸੀਪਲ ਫਾਦਰ ਰੈਮੀ ਕਾਰਡੋਜ਼ੋ ਅਤੇ ਫਾਦਰ ਚਾਰਲਸ ਦੀ ਯੋਗ ਅਗਵਾਈ ਹੇਠ ਹੋਇਆ। ਇਸ ਸੈਮੀਨਾਰ ’ਚ ਸਰੋਤ ਬੁਲਾਰੇ ਵਜੋਂ ਮੈਡਮ ਕਾਮਨੀ ਖਰਬੰਦਾ ਤੇ ਅਮਿਤ ਅਬਰੋਲ ਸਿੱਖਿਆ ਮਾਹਿਰਾਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆਂ ਦੇ ਵਿਹਾਰ, ਉਨ੍ਹਾਂ ਦੀਆਂ ਸਿੱਖਣ ਦੀਆਂ ਲੋੜਾਂ, ਰੁਚੀਆਂ, ਯੋਗਤਾਵਾਂ ਅਤੇ ਵਿਅਕਤੀਗਤ ਵਿਸ਼ੇਸ਼ਤਾਵਾਂ ਨੂੰ ਧਿਆਨ ਨਾਲ ਸਮਝਣ ਅਤੇ ਨਿਰੀਖਣ ਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਚੰਗੇ ਅਧਿਆਪਕ ਲਈ ਸਿਰਫ਼ ਪਾਠ ਪੜ੍ਹਾਉਣਾ ਹੀ ਕਾਫ਼ੀ ਨਹੀਂ, ਸਗੋਂ ਹਰ ਬੱਚੇ ਦੀ ਮਾਨਸਿਕਤਾ, ਸਿੱਖਣ ਦੀ ਗਤੀ ਅਤੇ ਸਮਰੱਥਾ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸੈਮੀਨਾਰ ਦੌਰਾਨ ਵੱਖ-ਵੱਖ ਵਿਸ਼ਿਆਂ ਉੱਤੇ ਜਾਣਕਾਰੀ ਭਰਪੂਰ ਅਤੇ ਵਿਚਾਰ-ਵਟਾਂਦਰੇ ਵਾਲੇ ਸੈਸ਼ਨ ਕਰਵਾਏ ਗਏ। ਇਸ ਦੌਰਾਨ ਅਧਿਆਪਕਾਂ ਨੂੰ ਨਵੇਂ ਗਿਆਨ ਨਾਲ ਜੋੜਨ ਦੇ ਨਾਲ-ਨਾਲ ਆਪਣੇ ਅਧਿਆਪਨ ਹੁਨਰਾਂ ਨੂੰ ਵਿਕਸਿਤ ਕਰਨ ਅਤੇ ਦੂਜੇ ਅਧਿਆਪਕਾਂ ਦੇ ਤਜਰਬਿਆਂ ਤੋਂ ਸਿੱਖਣ ਦਾ ਮੌਕਾ ਵੀ ਮਿਲਿਆ। ਸੈਸ਼ਨਾਂ ਦੌਰਾਨ ਅਧਿਆਪਕਾਂ ਨੇ ਸਰਗਰਮੀ ਨਾਲ ਭਾਗ ਲਿਆ। ਇਸ ਮੌਕੇ ਮੈਡਮ ਮੋਨਿਕਾ ਈਵੈਂਟ ਕੋਆਰਡੀਨੇਟਰ, ਕਵਲਦੀਪ ਕੌਰ, ਜਸਟਿਸ, ਰੋਸ਼ਨ ਕੁਮਾਰ, ਮਾਈਕਲ, ਧਰਮਿੰਦਰ, ਕਰਨਦੀਪ ਸਿੰਘ, ਮੈਡਮ ਚਰਨਜੀਤ ਕੌਰ, ਸੁਜਾਤਾ, ਪ੍ਰੀਆ, ਜਤਿੰਦਰ ਕੌਰ, ਸ਼ਰਨਜੀਤ ਕੌਰ, ਜਸਪ੍ਰੀਤ ਕੌਰ, ਨੀਲੂ, ਦਵਿੰਦਰ ਕੌਰ, ਸੁਮਨ, ਨੀਲਮ, ਨੇਹਾ, ਅੰਜਲਾ, ਕੋਮਲਪ੍ਰੀਤ, ਪ੍ਰਨੀਤ, ਟਰੇਜਾ, ਸੁਲੇਮਾਨ ਸਰ, ਨਿਸ਼ਾ, ਖੁਸਮਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ’ਚ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ
Ad Position 24