28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਦੀ ਭਾਜਪਾ ਆਗੂ ਕਾਹਲੋਂ ਨਾਲ ਮੁਲਾਕਾਤ ਦੇ ਹੋਏ ਚਰਚੇ

ਕਲਾਨੌਰ, 27 ਨਵੰਬਰ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੋਏ ਗਠਜੋੜ ਤੋਂ ਬਾਅਦ ਜਿਥੇ ਅਕਾਲੀ ਦਲ ਨਾਲ ਲੋਕ ਜੁੜ ਰਹੇ ਹਨ, ਉਸੇ ਤਰ੍ਹਾਂ ਭਾਜਪਾ ਵਲੋਂ ਵੀ ਆਪੇ ਪੁਰਾਣੇ ਸਾਥੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨ ਸਥਾਨਕ ਕਸਬੇ ਦੇ ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਨੋਨੀ ਦੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਰਵੀਕਰਨ ਸਿਘ ਕਾਹਲੋਂ ਨਾਲ ਮੁਲਾਕਾਤ ਹੋਣ ਦੀ ਖ਼ਬਰ ਨੇ ਖੇਤਰ ’ਚ ਚਰਚਾ ਛੇੜ ਦਿੱਤੀ ਹੈ।

Ad Position 21
No active advertisement
ਕਾਂਗਰਸੀ ਆਗੂ ਰਜਨੀਸ਼ ਕੁਮਾਰ ਸ਼ਰਮਾ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨਾਲ ਮੁਲਾਕਾਤ ਦੌਰਾਨ। ਅਜੀਤ ਤਸਵੀਰ 28-11-2026
ਕਲਾਨੌਰ, 27 ਨਵੰਬਰ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੋਏ ਗਠਜੋੜ ਤੋਂ ਬਾਅਦ ਜਿਥੇ ਅਕਾਲੀ ਦਲ ਨਾਲ ਲੋਕ ਜੁੜ ਰਹੇ ਹਨ, ਉਸੇ ਤਰ੍ਹਾਂ ਭਾਜਪਾ ਵਲੋਂ ਵੀ ਆਪੇ ਪੁਰਾਣੇ ਸਾਥੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨ ਸਥਾਨਕ ਕਸਬੇ ਦੇ ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਨੋਨੀ ਦੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਰਵੀਕਰਨ ਸਿਘ ਕਾਹਲੋਂ ਨਾਲ ਮੁਲਾਕਾਤ ਹੋਣ ਦੀ ਖ਼ਬਰ ਨੇ ਖੇਤਰ ’ਚ ਚਰਚਾ ਛੇੜ ਦਿੱਤੀ ਹੈ। ਰਜਨੀਸ਼ ਸ਼ਰਮਾ ਨੋਨੀ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ’ਚ ਵਿਚਰਦੇ ਆ ਰਹੇ ਹਨ ਅਤੇ ਲੰਘੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ’ਚ ਇਸ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਢੱਕੀ ਕਲਾਨੌਰ ਤੋਂ ਸਰਪੰਚੀ ਦੀ ਚੋਣ ਵੀ ਲੜੀ ਸੀ ਅਤੇ ਇਸ ਚੋਣ ਦਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵਲੋਂ ਵੀ ਪ੍ਰਚਾਰ ਕੀਤਾ ਗਿਆ ਸੀ। ਸ੍ਰੀ ਰਜਨੀਸ਼ ਸ਼ਰਮਾ ਨੋਨੀ ਨੇ ਭਾਰਤੀ ਜਨਤਾ ਪਾਰਟੀ ਦੇ ਸ: ਰਵੀਕਰਨ ਸਿੰਘ ਕਾਹਲੋਂ ਨਾਲ ਮੁਲਾਕਾਤ ਕਰਨ ਦੀ ਸ਼ੁਰੂ ਹੋਈ ਚਰਚਾ ਸੰਬੰਧੀ ਦੱਸਿਆ ਕਿ ਉਹ ਪਹਿਲਾਂ ਭਾਜਪਾ ’ਚ ਹੀ ਕੰਮ ਕੀਤਾ ਹੈ ਤੇ ਉਹ ਭਾਜਪਾ ਦੇ ਸਾਬਕਾ ਯੂਥ ਪ੍ਰਧਾਨ ਦੇ ਅਹੁਦੇ ’ਤੇ ਵੀ ਕੰਮ ਕਰ ਚੁੱਕੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਨਾਲ ਉਨ੍ਹਾਂ ਦੀ ਕੁਝ ਮੁੱਦਿਆਂ ਨੂੰ ਲੈ ਕੇ ਚਰਚਾ ਜ਼ਰੂਰ ਹੋਈ ਹੈ ਤੇ ਸ: ਕਾਹਲੋਂ ਵਲੋਂ ਵੀ ਕੁਝ ਭਖਦੇ ਲੋਕਾਂ ਦੇ ਮੁੱਦਿਆਂ ਦੇ ਹੱਲ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਅਜੇ ਤੱਕ ਕਿਸੇ ਪਾਰਟੀ ’ਚ ਜਾਣ ਦਾ ਐਲਾਨ ਨਹੀਂ ਕੀਤਾ ਤੇ ਉਹ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਭਾਜਪਾ ਗੱਠਜੋੜ ਪੰਜਾਬ ਦੇ ਹਿੱਤਾਂ ਲਈ ਨਹੀਂ, ਸਗੋਂ ਸਿਆਸੀ ਹੋਂਦ ਬਚਾਉਣ ਲਈ ਕੀਤਾ ਗਿਆ : ਰੰਧਾਵਾ ਅਗਲੀ ਖ਼ਬਰ ਤਿੰਨ ਰੋਜ਼ਾ ‘ਖੇਡਾਂ ਰਿਆੜਕੀ ਦੀਆਂ’ ਦਾ ਧੂਮ-ਧੜੱਕੇ ਨਾਲ ਆਗਾਜ਼
Ad Position 24