28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਤਿੰਨ ਰੋਜ਼ਾ ‘ਖੇਡਾਂ ਰਿਆੜਕੀ ਦੀਆਂ’ ਦਾ ਧੂਮ-ਧੜੱਕੇ ਨਾਲ ਆਗਾਜ਼

ਹਰਚੋਵਾਲ, 27 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਰਿਆੜਕੀ ਇਲਾਕੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਕਰਵਾਈਆਂ ਜਾ ਰਹੀਆਂ ਤਿੰਨ ਰੋਜ਼ਾ ‘ਖੇਡਾਂ ਰਿਆੜਕੀ ਦੀਆਂ’ ਦਾ ਸ਼ਾਨਦਾਰ ਅਤੇ ਧੂਮ-ਧੜੱਕੇ ਨਾਲ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਚੱਢਾ ਸ਼ੂਗਰ ਮਿੱਲ ਦੇ ਡਾਇਰੈਕਟਰ ਆਦਿਰਾਜ ਸਿੰਘ ਚੱਢਾ ਤੇ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 28-11-2026
ਹਰਚੋਵਾਲ, 27 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਰਿਆੜਕੀ ਇਲਾਕੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਕਰਵਾਈਆਂ ਜਾ ਰਹੀਆਂ ਤਿੰਨ ਰੋਜ਼ਾ ‘ਖੇਡਾਂ ਰਿਆੜਕੀ ਦੀਆਂ’ ਦਾ ਸ਼ਾਨਦਾਰ ਅਤੇ ਧੂਮ-ਧੜੱਕੇ ਨਾਲ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਚੱਢਾ ਸ਼ੂਗਰ ਮਿੱਲ ਦੇ ਡਾਇਰੈਕਟਰ ਆਦਿਰਾਜ ਸਿੰਘ ਚੱਢਾ ਤੇ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਲੋਂ ਕੀਤਾ ਗਿਆ। ਖੇਡਾਂ ਦੇ ਪਹਿਲੇ ਦਿਨ ਸਕੂਲ ਪੱਧਰੀ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਅੰਡਰ-11, ਅੰਡਰ-14 ਤੇ ਅੰਡਰ-17 ਵਰਗ ਦੇ ਲੜਕੇ ਅਤੇ ਲੜਕੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਿੱਖ ਹੈਰੀਟੇਜ ਮਾਡਰਨ ਸਕੂਲ ਹਰਚੋਵਾਲ ਦੇ ਵਿਦਿਆਰਥੀਆਂ ਵਲੋਂ ਮਾਰਸ਼ਲ ਆਰਟ ਗਤਕੇ ਦੀ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ ਗਈ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਮਨਦੀਪ ਸਿੰਘ ਰੰਗੜ ਨੰਗਲ ਹਲਕਾ ਇੰਚਾਰਜ ਕਾਂਗਰਸ, ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ, ਪਰਮਜੀਤ ਸਿੰਘ ਰੰਧਾਵਾ ਜੀ.ਐੱਮ. ਚੱਢਾ ਸ਼ੂਗਰ ਮਿੱਲ, ਸ਼ਹਿਰਾਵਤ ਜੀ.ਐੱਮ., ਜੀ.ਐੱਸ. ਰਾੜਾ, ਹਰਮਨਦੀਪ ਸਿੰਘ ਰਿਆੜ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਸੁਖਜਿੰਦਰ ਸਿੰਘ ਐੱਸ.ਐੱਚ.ਓ., ਗੁਰਿੰਦਰਪਾਲ ਸਿੰਘ ਪ੍ਰਧਾਨ ਸੰਕਲਪ ਸੰਸਥਾ, ਸੇਵਾ-ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ, ਬਲਜੀਤ ਸਿੰਘ ਬਾਜ, ਸਰਪੰਚ ਹਰਭੇਜ ਸਿੰਘ ਰਿਆੜ, ਸੇਵਾ-ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਦਿਲਬਾਗ ਸਿੰਘ ਬਸ਼ਰਾਵਾਂ, ਪ੍ਰਿੰਸੀਪਲ ਕੈਪਟਨ ਸਿੰਘ, ਏ.ਐੱਸ.ਆਈ. ਰਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ, ਪ੍ਰਿਥੀਪਾਲ ਸਿੰਘ ਬਟਾਲਾ, ਸਰਪੰਚ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ, ਜਗਤਾਰ ਸਿੰਘ ਖਾਲਸਾ, ਗੁਰਿੰਦਰ ਸਿੰਘ ਲਾਡੀ, ਕੁਲਦੀਪ ਸਿੰਘ ਮੂੜ, ਪ੍ਰਿੰਸੀਪਲ ਲਖਵਿੰਦਰ ਸਿੰਘ, ਡਾ. ਅਮਰਜੀਤ ਸਿੰਘ, ਬਾਬਾ ਦਲਬੀਰ ਸਿੰਘ, ਸਾਹਿਬ ਸਿੰਘ ਮੰਡ, ਅੰਮ੍ਰਿਤਪਾਲ ਸਿੰਘ ਲਾਡੀ, ਕੁਲਭੂਸ਼ਨ ਸਲੋਤਰਾ, ਲਾਡੀ ਮਾਸਟਰ ਭੇਟ ਪੱਤਣ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਦੀ ਭਾਜਪਾ ਆਗੂ ਕਾਹਲੋਂ ਨਾਲ ਮੁਲਾਕਾਤ ਦੇ ਹੋਏ ਚਰਚੇ ਅਗਲੀ ਖ਼ਬਰ ਸਮਾਜ ਭਲਾਈ ਕੰਮਾਂ ਨੂੰ ਸਮਰਪਿਤ ਸਰਪੰਚ ਗੁਰਦੇਵ ਸਿੰਘ ਵਿਰਕ
Ad Position 24