ਸੇਂਟ ਕਬੀਰ ਪਬਲਿਕ ਸਕੂਲ ’ਚ 25ਵੀਂ ਵਰੇਗੰਢ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ‘ਕਬੀਰ-ਏ-ਕਾਰਵਾਂ’ ਮੌਕੇ ਲੱਗੀਆਂ ਰੌਣਕਾਂ
ਬਟਾਲਾ, 26 ਨਵੰਬਰ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਐੱਸ. ਬੀ.
ਸ
ਸਮਾਗਮ ‘ਕਬੀਰ-ਏ-ਕਾਰਵਾਂ’ ਦੇ ਪਹਿਲੇ ਦਿਨ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ
27-11-2026
ਬਟਾਲਾ, 26 ਨਵੰਬਰ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਐੱਸ.ਬੀ. ਨਾਯਰ ਦੀ ਰਹਿਨੁਮਾਈ ਹੇਠ ਸਕੂਲ ਦੀ 25ਵੀਂ ਵਰੇਗੰਢ ਨੂੰ ਸਮਰਪਿਤ ‘ਕਬੀਰ-ਏ-ਕਾਰਵਾਂ’ ਦੇ ਸਿਰਲੇਖ ਅਧੀਨ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪ੍ਰੋਫੈਸਰ ਰਾਜੀਵ ਅਹੂਜਾ ਡਾਇਰੈਕਟਰ ਆਈ.ਆਈ.ਟੀ. ਰੋਪੜ ਪਹੁੰਚੇ, ਜਿੰਨ੍ਹਾਂ ਦੀ ਆਓ ਭਗਤ ਸਕੂਲ ਦੇ ਮੁੱਖ ਲੜਕੇ ਸੁਪਨਦੀਪ ਸਿੰਘ, ਮੁੱਖ ਲੜਕੀ ਅਰਸ਼ਦੀਪ ਕੌਰ ਸਮੇਤ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕਰਦਿਆਂ ਤੇ ਗੁਲਦਸਤੇ ਭੇਟ ਕਰਦਿਆਂ ਕੀਤੀ ਗਈ। ਉਪਰੰਤ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ, ਸੰਸਥਾ ਮੁਖੀ ਸਵਰਨ ਕੌਰ, ਪ੍ਰਿੰਸੀਪਲ ਸ੍ਰੀ ਨਾਯਰ, ਅਜੈਪਾਲ ਸਿੰਘ, ਸੰਦੀਪਪਾਲ ਸਿੰਘ, ਨਵਦੀਪ ਕੌਰ, ਕੁਲਦੀਪ ਕੌਰ ਦੁਆਰਾ ਸ਼ਮਾ ਰੌਸ਼ਨ ਕਰਦਿਆਂ ਕੀਤੀ ਗਈ। ਵਿਦਿਆਰਥੀਆਂ ਹਰਸ਼ਪ੍ਰੀਤ ਸਿੰਘ ਤੇ ਨਿਕੀਤਾ ਯਾਦਵ ਦੁਆਰਾ ਪਹੁੰਚੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਤੇ ਸਕੂਲ ਚੇਅਰਮੈਨ ਸ: ਹਰਪਾਲ ਸਿੰਘ ਦੀਆਂ ਸਕੂਲ ਪ੍ਰਤੀ ਇੱਛਾਵਾਂ ਤੇ ਖ਼ੂਬਸੁਰਤ ਯਾਦਾਂ ਨੂੰ ਤਾਜ਼ਾ ਕਰਦਿਆਂ ‘ਡਾਕੂਮੈਂਟਰੀ’ ਦੀ ਪੇਸ਼ਕਾਰੀ ਰਾਹੀਂ ਸਾਰਿਆਂ ਨੂੰ ‘ਜੀ ਆਇਆਂ’ ਵੀ ਕਿਹਾ ਗਿਆ, ਦੂਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਕੀਰਤਨ ਅਤੇ ਗਣੇਸ਼ ਵੰਦਨਾ ਰਾਹੀਂ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਦੇ ਨਾਲ ਹੀ ਮੈਡਮ ਕਾਨੂੰਪ੍ਰਿਆ, ਜਸਲੀਨ ਕੌਰ, ਜਸਵਿੰਦਰ ਕੌਰ ਤੇ ਨਿਸਾ ਸੰਘੜ ਨੇ ਸਟੇਜੀ ਕਾਰਵਾਈ ਸੰਭਾਲਦਿਆਂ ਲੜੀਵਾਰ ਪੇਸ਼ਕਸ ਜਾਰੀ ਕਰਵਾਈਆਂ। ਸਮਾਗਮ ਦਾ ਆਗਾਜ਼ ਨਰਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਖੂਬਸੂਰਤ ਡਾਂਸ ਰਾਹੀਂ ਸਾਰਿਆਂ ਦਾ ਮਨੋਰੰਜਨ ਕਰਦਿਆਂ ਕੀਤਾ ਗਿਆ। ਯੂ.ਕੇ.ਜੀ. ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਸਮਾਜ ਦੇ ਸੇਵਾ ਕਰਮੀਆਂ ਜਿਵੇਂ ਪੁਲਿਸ, ਹਵਾਈ ਫੌਜ, ਨੇਵੀ ਤੇ ਫੌਜੀ ਜਵਾਨਾਂ ਦੀ ਮਿਹਨਤ ਤੇ ਜੀਵਨ ਮੁਸ਼ਕਲਾਂ ਸੰਬੰਧੀ ਦਿਲਚਸਪ ਕੋਰੀਓਗ੍ਰਾਫੀ ਪੇਸ਼ ਕੀਤੀ। ਲੜਕੀਆਂ ਦੇ ਜੀਵਨ ਵਿਚ ਆਉਂਦੀਆਂ ਪਰਿਵਾਰਕ ਮ ੁਸ਼ਕਲਾਂ ਤੇ ਉਨ੍ਹਾਂ ਦੇ ਪ੍ਰਭਾਵ ਸਬੰਧੀ ‘ਟਿਫਨੀ ਐਕਟ’ ਨੇ ਲੜਕੀਆਂ ਦੀ ਮਜਬੂਰ ਤਸਵੀਰ ਸਾਹਮਣੇ ਲਿਆਂਦੀ। ਪਲਾਸਟਿਕ ਦੀ ਦੁਰਵਰਤੋਂ ਤੇ ਰੁੱਖਾਂ ਦੀ ਮਹੱਤਤਾ ਸਬੰਧੀ ਖੂਬਸੂਰਤ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਲਗਾਤਾਰ ਵਧਦੀ ਬਾਲ ਮਜ਼ਦੂਰੀ ਸੰਬੰਧੀ ਭਾਵਪੂਰਵਕ ਨਾਟਕ ‘ਮਜ਼ਬੂਰ ਮਜ਼ਦੂਰ’ ਦੀ ਪੇਸ਼ਕਾਰੀ ਕੀਤੀ। ਪੁਰਾਤਨ ਸਮੇਂ ਦੇ ਖ਼ੂਬਸੂਰਤ ਅਹਿਸਾਸਾਂ, ਕਲਾਕਾਰਾ ਦੇ ਅਨੋਖੇ ਹੁਨਰਾਂ ਸੰਬੰਧੀ ‘ਰੈਟਰੋ ਡਾਂਸ’ ਐਕਟ’ ਨੇ ਸਾਰਿਆਂ ਨੂੰ ਪੁਰਾਣੀਆਂ ਯਾਦਾਂ ਦੇ ਰੁ-ਬਰੂ ਕਰਵਾ ਦਿੱਤਾ। ਪ੍ਰਿੰਸੀਪਲ ਸ੍ਰੀ ਨਾਯਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਪੇਸ਼ਕਸ਼ ਝੂੰਮਰ ਅਤੇ ਲੁੱਡੀ ਨੇ ਭਾਰਤ ਸੰਸਕ੍ਰਿਤੀ ਦੀ ਝਾਤ ਦਿਖਾਈ। ਪੰਜਾਬੀ ਲੋਕ ਨਾਚ ਗਿੱਧਾ ਤੇ ਭੰਗੜੇ ਨੇ ਪੰਡਾਲ ਵਿਚ ਪਹੁੰਚੇ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੀ ਅਲੌਕਿਕ ਤੇ ਨਿਧੜਕ ਰੰਗਤ ਨਾਲ ਜੋੜ ਕੇ ਤਾਲੀਆਂ ਵਜਾਉਣ ਲਈ ਮਜਬੂਰ ਕੀਤਾ। ਮੁੱਖ ਮਹਿਮਾਨ ਪ੍ਰੋਫੈਸਰ ਰਾਜੀਵ ਅਹੂਜਾ ਨੇ ਵਿਦਿਆਰਥੀਆਂ ਨੂੰ ਸੁਚੱਜੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਆਈ.ਆਈ.ਟੀ. ਦੇ ਖੇਤਰ ਵਿਚ ਪਹਿਲ ਕਦਮੀ ਕਰਨ, ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਨੂੰ ਵੱਧ ਤੋਂ ਵੱਧ ਅੱਗੇ ਵਧਣ, ਅਧਿਆਪਕ ਦਾ ਸਤਿਕਾਰ ਕਰਨ, ਵਿਦੇਸ਼ਾਂ ਵਿਚ ਜਾਣ ਦੀ ਬਜਾਏ ਕਿੱਤਾ ਮੁਖੀ ਸਿੱਖਿਆ ਅਪਨਾਉਣ, ਲੜਕੀਆਂ ਨੂੰ ਵਧੇਰੇ ਸਿੱਖਿਆ ਦੇ ਮੌਕੇ ਦੇਣ ਦੀ ਵੀ ਗੁਜ਼ਾਰਿਸ਼ ਕੀਤੀ। ਸਮਾਗਮ ਦੇ ਅਖੀਰਲੇ ਪੜਾਅ ’ਤੇ ਪ੍ਰਿੰਸੀਪਲ ਤੇ ਪ੍ਰਬੰਧਕ ਮੈਂਬਰਾਂ ਦੁਆਰਾ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਨੂਪ ਸਿੰਘ, ਸਰੂਪ ਸਿੰਘ, ਪਾਲੀ ਸ਼ਾਹ, ਅਵਤਾਰ ਸਿੰਘ ਕਾਹਲੋਂ, ਜਾਵੰਦ ਸਿੰਘ, ਵੱਸਣ ਸਿੰਘ ਤੇ ਧਰਮ ਸਿੰਘ ਵਿਸ਼ੇਸ ਰੂਪ ਵਿਚ ਹਾਜ਼ਰ ਸਨ।