ਪਿੰਡ ਨੰਗਲ ਦੇ ਲੋਕਾਂ ਨੂੰ 70 ਸਾਲ ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੰਗਲ ਲਮੀਣ ਨੂੰ ਪਿਛਲੇ 70 ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ ਹੈ ਤੇ ਪਹਿਲਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਦੂਰ ਦੁਰਾਡੇ ਜਾਣਾ ਪੈਂਦਾ ਸੀ । ਪਿੰਡ ਦੀ ਸਰਪੰਚ ਜੀਵਨ ਪਠਾਨੀਆ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਮਨੋਜ ਪਠਾਨੀਆ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਗਰਾਂਟ ਨਹੀਂ ਜਾਰੀ ਕੀਤੀ ਤੇ ਪਿੰਡ ’ਚ ਅਜੇ ਤੱਕ ਕਾਫੀ ਕੰਮ ਅਧੂਰੇ ਹਨ ।
ਪ
ਪਿੰਡ ਨੰਗਲ ਲਮੀਣ ਦੇ ਸ਼ਮਸ਼ਾਨਘਾਟ ਦੀ ਉਸਾਰੀ ਦਾ ਦ੍ਰਿਸ਼ ਅਤੇ ਕੱਚੇ ਰਸਤੇ ਦੀ ਮਾੜੀ ਹਾਲਤ ਦਾ ਦ੍ਰਿਸ਼ ਤਸਵੀਰ: ਅਸ਼ੋਕ ਸ਼ਰਮਾ
12-11-2026
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੰਗਲ ਲਮੀਣ ਨੂੰ ਪਿਛਲੇ 70 ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ ਹੈ ਤੇ ਪਹਿਲਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਦੂਰ ਦੁਰਾਡੇ ਜਾਣਾ ਪੈਂਦਾ ਸੀ । ਪਿੰਡ ਦੀ ਸਰਪੰਚ ਜੀਵਨ ਪਠਾਨੀਆ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਮਨੋਜ ਪਠਾਨੀਆ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਗਰਾਂਟ ਨਹੀਂ ਜਾਰੀ ਕੀਤੀ ਤੇ ਪਿੰਡ ’ਚ ਅਜੇ ਤੱਕ ਕਾਫੀ ਕੰਮ ਅਧੂਰੇ ਹਨ । ਉਨ੍ਹਾਂ ਦੱਸਿਆ ਕਿ ਇਸ ਸ਼ਮਸ਼ਾਨਘਾਟ ਦਾ ਕਾਰਜ ਕੇਂਦਰ ਸਰਕਾਰ ਦੀ ਸਕੀਮ ‘15ਵਾਂ ਵਿੱਤ ਪੰਚਾਇਤ’ ਤਹਿਤ ਉਸਾਰਿਆ ਜਾ ਰਿਹਾ ਹੈ ਜਿਸ ’ਤੇ 10 ਲੱਖ ਰੁਪਏ ਤੋਂ ਵਧੇਰੇ ਖਰਚ ਆਉਣ ਦਾ ਅਨੁਮਾਨ ਹੈ ਤੇ ਸ਼ਮਸ਼ਾਨਘਾਟ ਦੇ ਕੱਚੇ ਰਸਤੇ ਦੀ ਹਾਲਤ ਮੌਜੂਦਾ ਸਮੇਂ ਕਾਫੀ ਮਾੜੀ ਬਣੀ ਪਈ ਹੈ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਦੀ ਜਿਹੜੀ ਜ਼ਮੀਨ ਸੀ, ਉਸ ’ਤੇ ਗੁੱਜਰ ਭਾਈਚਾਰੇ ਦੇ ਇਕ ਫਿਰਕੇ ਨੇ ਕਬਜ਼ਾ ਕੀਤਾ ਹੋਇਆ ਸੀ ਤੇ ਮਾਲ ਮਹਿਕਮੇ ਦੀ ਮਦਦ ਨਾਲ ਨਿਸ਼ਾਨਦੇਹੀ ਕਰਵਾ ਕੇ ਜ਼ਮੀਨ ਉਨ੍ਹਾਂ ਪਾਸੋਂ ਛੁੱਡਵਾਈ ਹੈ ਤੇ ਫਿਰ ਸ਼ ਮਸ਼ਾਨਘਾਟ ਦਾ ਕੰਮ ਆਰੰਭ ਹੋਇਆ ਹੈ । ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪਿੰਡ ਨੂੰ ਕੋਈ ਵੀ ਗਰਾਂਟ ਨਹੀਂ ਦਿੱਤੀ ਹੈ ਜਿਸ ਕਰਕੇ ਲੋਕ ਇਸ ਸਰਕਾਰ ਤੋਂ ਕਾਫੀ ਦੁਖੀ ਨਜ਼ਰ ਆ ਰਹੇ ਹਨ । ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਪਿੰਡਾਂ ਨੂੰ ਗਰਾਂਟਾਂ ਨਾ ਮਿਲਣ ਕਰਕੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਸਬਕ ਸਿਖਾਉਣ ਨੂੰ ਉਤਾਵਲੇ ਹੋਏ ਪਏ ਹਨ । ਉਨ੍ਹਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਦੇ ਸ਼ਮਸ਼ਾਨਘਾਟ ਵਾਸਤੇ ਹੋਰ ਗਰਾਂਟ ਜਾਰੀ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਾਪਤ ਹੋ ਸਕਣ ।