ਡਾ. ਅਮਨਦੀਪ ਕੌਰ ਭਗਵਾਨਪੁਰ ਤੇ ਚੇਅਰਪਰਸਨ ਰਾਜਵਿੰਦਰ ਕੌਰ ਵਲੋਂ ਸਵਾਗਤ
ਡੇਰਾ ਬਾਬਾ ਨਾਨਕ, 7 ਨਵੰਬਰ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਜੱਗੂ ਭਗਵਾਨਪੁਰੀਆ ਦੀ ਪਤਨੀ ਡਾਕਟਰ ਅਮਨਦੀਪ ਕੌਰ ਤੇ ਭਗਵਾਨਪੁਰੀਆ ਟੀਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਤਲਵੰਡੀ ਹਿੰਦੂਆਂ ਦੇ ਮੌਜੂਦਾ ਸਰਪੰਚ ਸੈਮਲ ਮਸੀਹ ਤੇ ਸਾ . ਸਰਪੰਚ ਨਰਿੰਦਰ ਸਿੰਘ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।
ਡੇਰਾ ਬਾਬਾ ਨਾਨਕ, 7 ਨਵੰਬਰ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਜੱਗੂ ਭਗਵਾਨਪੁਰੀਆ ਦੀ ਪਤਨੀ ਡਾਕਟਰ ਅਮਨਦੀਪ ਕੌਰ ਤੇ ਭਗਵਾਨਪੁਰੀਆ ਟੀਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਤਲਵੰਡੀ ਹਿੰਦੂਆਂ ਦੇ ਮੌਜੂਦਾ ਸਰਪੰਚ ਸੈਮਲ ਮਸੀਹ ਤੇ ਸਾ . ਸਰਪੰਚ ਨਰਿੰਦਰ ਸਿੰਘ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋਣ ਵਾਲੇ ਮੌਜੂਦਾ ਸਰਪੰਚ ਸੈਮਲ ਮਸੀਹ, ਸਾ. ਸਰਪੰਚ ਨਰਿੰਦਰ ਸਿੰਘ, ਰੋਹਿਤ ਮਸੀਹ ਸਰਪੰਚ ਪੱਤੀ ਤਲਵੰਡੀ ਹਿੰਦੂਆਂ, ਮੈਂਬਰ ਸੁਲੱਖਣ ਸਿੰਘ, ਮੈਂਬਰ ਦਵਿੰਦਰ ਸਿੰਘ, ਮੈਂਬਰ ਅਜੇਪਾਲ, ਬੀਬੀ ਜੀਨਾ, ਕਸ਼ਮੀਰ ਮਸੀਹ, ਸੁਰਜੀਤ ਮਸੀਹ, ਰਾਹੁਲ ਮਸੀਹ, ਬੰਟੀ ਮਸੀਹ, ਲੱਲਾ ਮਸੀਹ ਤੇ ਦਲਜੀਤ ਸਿੰਘ ਫ਼ੌਜੀ ਨੂੰ ਡਾਕਟਰ ਅਮਨਦੀਪ ਕੌਰ ਭਗਵਾਨਪੁਰ ਤੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਵਲੋਂ ਜੀ ਆਇਆਂ ਕਹਿੰਦਿਆਂ ਸਨਮਾਨਿਤ ਕੀਤਾ ਗਿਆ। ਅਮਨਦੀਪ ਕੌਰ ਭਗਵਾਨਪੁਰ ਨੇ ਕਿਹਾ ਕਿ ਸਾਡੀ ਟੀਮ ਵਲੋਂ ਸਿਆਸਤ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਵੀ ਨਿਰਵਿਘਨ ਜਾਰੀ ਰਹਿਣਗੇ। ਇਸ ਮੌਕੇ ਦਲਬੀਰ ਸਿੰਘ ਭਿੱਲਾ ਸਰਪੰਚ ਕੋਟਲੀ ਸੂਰਤ ਮੱਲੀ, ਜੁਗਦੀਪ ਸਿੰਘ ਜੱਗੀ ਸਮਰਾਂ, ਬਲਬੀਰ ਸਿੰਘ ਘੁੰਮਣ, ਬਾਬਾ ਸੋਨੂੰ ਘਣੀਆਂ, ਸਰਵਣ ਸਿੰਘ ਸੁੱਖਾ ਤੇ ਉਦਮ ਸਿੰਘ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।