ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਧਾਰੀਵਾਲ, 7 ਨਵੰਬਰ (ਸਵਰਨ ਸਿੰਘ)- ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਪ੍ਰਿੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਡਾਇਰੈਕਟਰ ਫਾਦਰ ਜੌਹਨ ਜਾਰਜ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਧਾਰੀਵਾਲ, 7 ਨਵੰਬਰ (ਸਵਰਨ ਸਿੰਘ)- ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਪ੍ਰਿੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਡਾਇਰੈਕਟਰ ਫਾਦਰ ਜੌਹਨ ਜਾਰਜ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਮਿਠਾਈਆਂ ਵੰਡੀਆਂ। ਉਨ੍ਹਾਂ ਨੇ ਬੱਚਿਆਂ ਨੂੰ ਚੰਗੇ ਸੰਸਕਾਰ, ਸਾਫ਼-ਸਫ਼ਾਈ ਅਤੇ ਪਟਾਕਿਆਂ ਤੋਂ ਬਿਨਾਂ ਹਰੀ-ਭਰੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਬੱਚਿਆਂ ਦੇ ਦੀਵਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਅੰਤ ਵਿਚ ਪ੍ਰਿੰਸੀਪਲ ਸਿਸਟਰ ਦਿਵਿਆ ਨੇ ਸਾਰੇ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਪ ਪ੍ਰਿੰਸੀਪਲ ਸਿਸਟਰ ਰਿੰਪੀ ਰੋਜ, ਸਿਸਟਰ ਐਨਸ ਮਾਰੀਆ, ਪੀ.ਆਰ.ਓ. ਸਵਰਨ ਸਿੰਘ, ਸਟਾਫ਼ ਸੈਕਟਰੀ ਜਤਿੰਦਰ ਕੌਰ ਢਿੱਲੋਂ, ਅਮ੍ਰਿਤਪਾਲ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।