07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਐੱਸ.ਐੱਸ. ਬਾਜਵਾ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਸਮੂਹ ਸਟਾਫ਼ ਦਾ ਸਨਮਾਨ

ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 08-11-2026
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ’ਤੇ ਵਿਸ਼ਾਲ ਦੀਵਾਲੀ ਮੇਲਾ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਰੰਗ-ਬਿਰੰਗੀਆਂ ਰੌਸ਼ਨੀਆਂ ਤੇ ਸੁੰਦਰ ਸਜਾਵਟ ਨਾਲ ਸਕੂਲ ਦਾ ਪੂਰਾ ਕੈਂਪਸ ਜਗਮਗਾ ਉੱਠਿਆ। ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਪ੍ਰਿੰਸੀਪਲ ਅਮਿਤ ਸਿੰਘ ਨੋਗਾ ਨੇ ਸਾਰੇ ਮਹਿਮਾਨਾਂ, ਮਾਪਿਆਂ ਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਮੇਲੇ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਤੇ ਹੋਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਇਕ ਲਘੂ ਨਾਟਕ ਵੀ ਪੇਸ਼ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਰਾਸ਼ਟਰੀ ਪੁਰਸਕਾਰ ਜੇਤੂ ਸ੍ਰੀ ਐੱਮ.ਐੱਲ. ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ। ਚੇਅਰਮੈਨ ਡਾ. ਰਾਜੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਸਾਰਿਆਂ ਨੂੰ ਵਾਤਾਵਰਣ-ਅਨੁਕੂਲ, ਸੁਰੱਖਿਅਤ ਤੇ ਹਰਿਆਲੀ ਭਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬੱਚਿਆਂ ਨੇ ਆਪਣੀ ਰਚਨਾਤਮਕਤਾ ਤੇ ਪ੍ਰਬੰਧਕੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਨੋਰੰਜਨ ਲਈ ਝੂਲਿਆਂ ਅਤੇ ਵੱਖ-ਵੱਖ ਰਾਈਡਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਰੋਮਾਂਚਕ ਲੱਕੀ ਡਰਾਅ ਰਿਹਾ। ਲੱਕੀ ਡਰਾਅ ਵਿਚ ਪਹਿਲੇ ਇਨਾਮ ਵਜੋਂ ਐੱਲ.ਈ.ਡੀ. ਟੀ.ਵੀ. ਅਤੇ ਦੂਜੇ ਇਨਾਮ ਵਜੋਂ ਗੋਦਰੇਜ ਦੀ ਅਲਮਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਲੈਕਟ੍ਰਿਕ ਕੇਤਲੀ, ਜੂਸ ਸੈੱਟ, ਬੈੱਡ ਸ਼ੀਟ, ਪ੍ਰੈੱਸ ਤੇ ਹੋਰ ਕਈ ਆਕਰਸ਼ਕ ਤੋਹਫ਼ੇ ਵੀ ਵੰਡੇ ਗਏ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਔਜਲਾ, ਮਜੀਠੀਆ, ਮੈਡਮ ਰੰਧਾਵਾ, ਪੁਰੀ, ਜੋਸ਼ੀ, ਵੇਰਕਾ, ਛੋਟੇਪੁਰ, ਪਾਹੜਾ ਸਮੇਤ ਵੱਡੀ ਗਿਣਤੀ ’ਚ ਧਾਰਮਿਕ, ਰਾਜਨੀਤਕ ਤੇ ਸ... ਅਗਲੀ ਖ਼ਬਰ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24