05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਕੂਲ ਦੇ ਵਿਹੜੇ ’ਚ ਲਗਾਈ ਜਾਵੇਗੀ ਸ਼ਹੀਦ ਸਿਪਾਹੀ ਦਾ ਬੁੱਤ - ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਤਾਰਾਗੜ੍ਹ, 4 ਨਵੰਬਰ (ਸੋਹਨ ਲਾਲ)- ਭਾਰਤੀ ਫੌਜ ਦੀ 7 ਮਕੈਨਾਈਜ਼ਡ ਯੂਨਿਟ ਦੇ ਸਿਪਾਹੀ ਸੁਨੀਲ ਕੁਮਾਰ ਦਾ 20ਵਾਂ ਸ਼ਹੀਦੀ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ ਤਾਰਾਗੜ੍ਹ ਵਿਖੇ ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 05-11-2026
ਤਾਰਾਗੜ੍ਹ, 4 ਨਵੰਬਰ (ਸੋਹਨ ਲਾਲ)- ਭਾਰਤੀ ਫੌਜ ਦੀ 7 ਮਕੈਨਾਈਜ਼ਡ ਯੂਨਿਟ ਦੇ ਸਿਪਾਹੀ ਸੁਨੀਲ ਕੁਮਾਰ ਦਾ 20ਵਾਂ ਸ਼ਹੀਦੀ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ ਤਾਰਾਗੜ੍ਹ ਵਿਖੇ ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਫੌਜ ਦੀ 25 ਮੈਕ ਯੂਨਿਟ ਤੋਂ ਕੈਪਟਨ ਗੌਰਵ ਰਾਏ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਦੀ ਮਾਤਾ ਜੀਤੋ ਦੇਵੀ, ਪਿਤਾ ਕੈਪਟਨ ਸੋਹਨ ਲਾਲ, ਭਰਾ ਅਮਿਤ ਕੁਮਾਰ ਤੇ ਸ਼ਤੀਸ ਕੁਮਾਰ, ਭਰਜਾਈਆਂ ਕਿਰਨ, ਸੁਮਨ ਤੇ ਜੋਤੀ, ਭਤੀਜਾ ਪ੍ਰਿੰਸ, ਭਤੀਜੀਆਂ ਨੇਹਾ ਤੇ ਅਰਲੀਨ ਕੌਰ, ਬਲੀਦਾਨੀ ਕੈਪਟਨ ਅਰੁਣ ਜਸਰੋਟੀਆ ਅਸ਼ੋਕ ਚੱਕਰ ਦੇ ਭਰਾ ਐਕਸੀਅਨ ਰਾਕੇਸ਼ ਜਸਰੋਟੀਆ, ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਮੱਖਣ ਸਿੰਘ ਦੇ ਪਿਤਾ ਹੇਮ ਰਾਜ, ਦੀਨਾਨਗਰ ਪੁਲਿਸ ਥਾਣੇ ’ਤੇ ਹੋਏ ਅੱਤਵਾਦੀ ਹਮਲੇ ਦੌਰਾਨ ਬਲੀਦਾਨ ਦੇਣ ਵਾਲੇ ਹੋਮਗਾਰਡ ਜਵਾਨ ਬੋਧ ਰਾਜ ਦੀ ਪਤਨੀ ਸੁਦੇਸ਼ ਕੁਮਾਰੀ ਤੇ ਸੂਬੇਦਾਰ ਸ਼ਕਤੀ ਪਠਾਨੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਸ਼ਹੀਦ ਸਿਪਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਹੈ, ਇਸ ਵੀਰ ਧਰਤੀ ਦੇ ਅਣਗਿਣਤ ਸਪੂਤਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੈ। ਮੰਤਰੀ ਨੇ ਕਿਹਾ ਕਿ ਸਿਪਾਹੀ ਸੁਨੀਲ ਕੁਮਾਰ ਵਰਗੇ ਜਾਂਬਾਜ਼ ਅੱਜ ਵੀ ਸਾਡੀਆਂ ਯਾਦਾਂ ਵਿਚ ਜਿਊਂਦੇ ਹਨ, ਜੋ ਆਪਣੀ ਕੁਰਬਾਨੀ ਰਾਹੀਂ ਦੇਸ਼ ਦੀਆਂ ਆਉਣ ਵਾਲੀਆਂ ਪੀੜੀਆਂ ’ਚ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰਦੇ ਹਨ। ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਕੂਲ ਦੇ ਵਿਹੜੇ ’ਚ ਸ਼ਹੀਦ ਸਿਪਾਹੀ ਦੀ ਦਾ ਬੁੱਤ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਰੀਜ਼ਾਂ ਦੀ ਸਰੀਰਕ ਬਣਤਰ ਤੇ ਲੋੜ ਅਨੁਸਾਰ ਤਿਆਰ ਹੋਣਗੇ ਵਿਸ਼ੇਸ਼ ਇੰਪਲਾਂਟ ਅਗਲੀ ਖ਼ਬਰ 150 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ, 30 ਦੇ ਮੁਫ਼ਤ ਅਪਰੇਸ਼ਨ ਹੋਣਗੇ, 80 ਲੋਕਾਂ ਨੂੰ ਐਨਕਾਂ ਵੰਡੀਆਂ
Ad Position 24