ਸੂਬਾ ਪੱਧਰੀ ਜੂਡੋ ਮੁਕਾਬਲਿਆਂ ’ਚ ਜਿੱਤਿਆ ਚਾਂਦੀ ਦਾ ਤਗਮਾ
ਕਲਾਨੌਰ, 4 ਨਵੰਬਰ (ਪੁਰੇਵਾਲ)- ਨੇੜਲੇ ਪਿੰਡ ਸੰਗਤਪੁਰ ’ਚ ਸਥਿਤ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾ ਦੀ ਦੇਖ-ਰੇਖ ਹੇਠ ਸਕੂਲ ਦੇ ਬੱਚੇ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰ ਰਹੇ ਹਨ ਤੇ ਹੁਣ ਸਕੂਲ ਦੀ ਵਿਦਿਆਰਥਣ ਦੀ ਰਾਜ ਪੱਧਰੀ ਜੂਡੋ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਂਅ ਰੌਸ਼ਣ ਹੋਇਆ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੈਡਮ ਮੋਨਿਕਾ ਵਰਮਾ, ਮੈਡਮ ਸੋਨੀਆ ਵਰਮਾ ਨੇ ਦੱਸਿਆ ਕਿ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਤਰਨਦੀਪ ਕੌਰ ਨੇ ਗੁਰਦਾਸਪੁਰ ’ਚ ਹੋਏ ਸੂਬਾ ਪੱਧਰੀ ਮੁਕਾਬਲਿਆਂ ’ਚ ਭਾਗ ਲਿਆ ਸੀ।
ਬ
ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ਦੀ ਜੂਡੋ ਮੁਕਾਬਲੇ ’ਚੋਂ ਵਿਦਿਆਰਥਣ ਦੇ ਸਨਮਾਨ ਦੌਰਾਨ ਪ੍ਰਬੰਧਕ। ਅਜੀਤ ਤਸਵੀਰ
05-11-2026
ਕਲਾਨੌਰ, 4 ਨਵੰਬਰ (ਪੁਰੇਵਾਲ)- ਨੇੜਲੇ ਪਿੰਡ ਸੰਗਤਪੁਰ ’ਚ ਸਥਿਤ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾ ਦੀ ਦੇਖ-ਰੇਖ ਹੇਠ ਸਕੂਲ ਦੇ ਬੱਚੇ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰ ਰਹੇ ਹਨ ਤੇ ਹੁਣ ਸਕੂਲ ਦੀ ਵਿਦਿਆਰਥਣ ਦੀ ਰਾਜ ਪੱਧਰੀ ਜੂਡੋ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਂਅ ਰੌਸ਼ਣ ਹੋਇਆ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੈਡਮ ਮੋਨਿਕਾ ਵਰਮਾ, ਮੈਡਮ ਸੋਨੀਆ ਵਰਮਾ ਨੇ ਦੱਸਿਆ ਕਿ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਤਰਨਦੀਪ ਕੌਰ ਨੇ ਗੁਰਦਾਸਪੁਰ ’ਚ ਹੋਏ ਸੂਬਾ ਪੱਧਰੀ ਮੁਕਾਬਲਿਆਂ ’ਚ ਭਾਗ ਲਿਆ ਸੀ। ਵਿਦਿਆਰਥਣ ਤਰਨਦੀਪ ਕੌਰ ਨੇ ਸੂਬੇ ਭਰ ’ਚੋਂ ਦੂਸਰਾ ਸਥਾ ਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕੋਆਰਡੀਨੇਟਰ ਅਮਨਦੀਪ ਕੌਰ, ਜਗਦੀਪ ਸਿੰਘ, ਅਮਨਦੀਪ ਸਿੰਘ, ਸੀਮਾ ਸ਼ਰਮਾ, ਰਿੰਪੀ, ਹਰਪ੍ਰੀਤ ਕੌਰ, ਰੇਖਾ, ਪੂਜਾ, ਰਾਜਨ, ਮਨਪ੍ਰੀਤ ਕੌਰ, ਸੁਮਨ ਬਾਲਾ, ਸਿਮਰਨਜੀਤ ਕੌਰ, ਕੁਲਦੀਪ ਕੌਰ, ਅੰਮ੍ਰਿਤਬੀਰ ਸਿੰਘ ਅਧਿਆਪਕਾ ਵਲੋਂ ਵੀ ਖਿਡਾਰਨ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।