05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੱਛੀ ਪਾਲਕਾਂ ਤੇ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)- ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਨੇ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿਚ ਕਿਹਾ ਕਿ ਮੱਛੀ ਪਾਲਣ ਇਕ ਲਾਹੇਵੰਦ ਧੰਦਾ ਹੈ ਤੇ ਮੱਛੀ ਪਾਲਣ ਦਾ ਧੰਦਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਉਨ੍ਹਾਂ ਕਿ ਛੱਪੜਾਂ ਦੀ ਸਫਾਈ ਅਤੇ ਤਿਆਰੀ ਲਈ ਪੀ.

Ad Position 21
No active advertisement
ਅਜੀਤ ਡੈਸਕ 05-11-2026
ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)- ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਨੇ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿਚ ਕਿਹਾ ਕਿ ਮੱਛੀ ਪਾਲਣ ਇਕ ਲਾਹੇਵੰਦ ਧੰਦਾ ਹੈ ਤੇ ਮੱਛੀ ਪਾਲਣ ਦਾ ਧੰਦਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਉਨ੍ਹਾਂ ਕਿ ਛੱਪੜਾਂ ਦੀ ਸਫਾਈ ਅਤੇ ਤਿਆਰੀ ਲਈ ਪੀ.ਐਮ.ਐਮ.ਐਸ.ਵਾਏ. ਸਕੀਮ ਫੰਡਜ਼ ਦਿੱਤੇ ਜਾ ਸਕਦੇ ਹਨ। ਇਸ ਲਈ ਵੱਧ ਤੋ ਵੱਧ ਲੋਕਾਂ ਨੂੰ ਪੰਚਾਇਤੀ ਛੱਪੜ ਠੇਕੇ ਤੇ ਦਿਵਾ ਕੇ ਮੱਛੀ ਪਾਲਣ ਦਾ ਧੰਦਾ ਚਾਲੂ ਕਰਵਾਇਆ ਜਾਵੇ । ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਮੱਛੀ ਛੱਪੜ ਲਈ ਬਿਜਲੀ ਦੇ ਟਿਊਬਵੈੱਲ ਲਈ ਕੁਨੈਕਸ਼ਨ ਵੀ ਦਿੱਤਾ ਜਾ ਸਕਦਾ ਹੈ ਤੇ ਹੋਰ ਸਹਾਇਕ ਧੰਦਿਆਂ ਲਈ ਵੀ ਸਕੀਮ ਅਧੀਨ ਸਹਾਇਤਾਂ ਦਿੱਤੀ ਜਾਂਦੀ ਹੈ । ਮੱਛੀ ਪਾਲਣ ਤਲਾਬ ਬਣਾਉਣ ਲਈ ਇਕ ਹੈਕਟਰ ਰਕਬੇ ਵਾਸਤੇ ਛੱਪੜ ਦੀ ਪੁਟਾਈ ਲਈ 7,00,000/-ਰੁਪਏ ਤੇ ਇਨਪੁਟਸ ਵਾਸਤੇ 400000/-ਰੁਪਏ ਸਬਸਿਡੀ ਦਿੱਤੀ ਜਾਂਦੀ ਹੈ । ਇਸ ਮੌਕੇ ਮਨਦੀਪ ਕੌਰ ਵਾਈਸ ਚੇਅਰਮੈਨ ਐਫ.ਐਫ.ਡੀ.ਏ-ਕਮ-ਸਹਾਇਕ ਡਾਇਰੈ ਕਟਰ ਮੱਛੀ ਪਾਲਣ ਨੇ ਕਿਹਾ ਕਿ ਮਿੱਥੇ ਗਏ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣਗੇ। ਜ਼ਿਲ੍ਹੇ ਅੰਦਰ ਛੰਬ, ਸਲਾਭ, ਸੇਮ ਵਾਲੀਆਂ ਤੇ ਪੰਚਾਇਤੀ ਛੱਪੜਾਂ ਦਾ ਵੱਧ ਤੋਂ ਵੱਧ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਜਾਵੇਗਾ। ਮੀਟਿੰਗ ਵਿਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਖੇਤੀ ਬਾੜੀ ਵਿਭਾਗ, ਜਨ-ਸਿਹਤ ਵਿਭਾਗ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ, ਲੀਡ ਬੈਂਕ ਡਿਸਟ੍ਰਿਕਟ ਮੈਨੇਜ਼ਰ ਤੇ ਸੁਰਿੰਦਰ ਸਿੰਘ, ਮੱਛੀ ਕਾਸ਼ਤਕਾਰ, ਪਿੰਡ ਭਾਮ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਗੁਰਦਾਸਪੁਰ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਜ਼ਰੂਰੀ ਮੀਟਿੰਗ ਕੱਲ੍ਹ- ਬੱਬੇਹਾਲੀ ਅਗਲੀ ਖ਼ਬਰ ਗਾਂਧੀ ਕੈਂਪ ਸਕੂਲ ਬਟਾਲਾ ’ਚ ਖੇਡ ਦਿਵਸ ਮਨਾਇਆ
Ad Position 24