05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

‘ਆਪ’ ਵਿਚ ਸ਼ਾਮਿਲ ਹੋਣ ਤੋਂ ਬਾਅਦ ਰਵੀ ਮੋਹਨ ਦੀ ਅੱਜ ਦੀਨਾਨਗਰ ’ਚ ਹੋਵੇਗੀ ਧਮਾਕੇਦਾਰ ‘ਐਂਟਰੀ’

ਗੁਰਦਾਸਪੁਰ, 4 ਨਵੰਬਰ (ਚੱਕਰਾਜਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਉੱਘੇ ਉਦਯੋਗਪਤੀ ਅਤੇ ਸੀਨੀਅਰ ਆਗੂ ਰਵੀ ਮੋਹਨ ਦੀ 5 ਨਵੰਬਰ ਨੂੰ ਦੀਨਾਨਗਰ ਹਲਕੇ ਵਿਚ ਧਮਾਕੇਦਾਰ ਐਂਟਰੀ ਹੋਣ ਜਾ ਰਹੀ ਹੈ । ਅਕਾਲੀ ਦਲ ਦੇ ਜ਼ਿਲ੍ਹਾ ਪਠਾਨਕੋਟ ਤੋਂ ਹਲਕਾ ਭੋਆ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ਦੀ ‘ਆਪ’ ਵਿਚ ਸ਼ਮੂਲੀਅਤ ਤੋਂ ਬਾਅਦ ਹੁਣ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ।

Ad Position 21
No active advertisement
ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਰਵੀ ਮੋਹਨ । ਅਜੀਤ ਤਸਵੀਰ 05-11-2026
ਗੁਰਦਾਸਪੁਰ, 4 ਨਵੰਬਰ (ਚੱਕਰਾਜਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਉੱਘੇ ਉਦਯੋਗਪਤੀ ਅਤੇ ਸੀਨੀਅਰ ਆਗੂ ਰਵੀ ਮੋਹਨ ਦੀ 5 ਨਵੰਬਰ ਨੂੰ ਦੀਨਾਨਗਰ ਹਲਕੇ ਵਿਚ ਧਮਾਕੇਦਾਰ ਐਂਟਰੀ ਹੋਣ ਜਾ ਰਹੀ ਹੈ । ਅਕਾਲੀ ਦਲ ਦੇ ਜ਼ਿਲ੍ਹਾ ਪਠਾਨਕੋਟ ਤੋਂ ਹਲਕਾ ਭੋਆ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ਦੀ ‘ਆਪ’ ਵਿਚ ਸ਼ਮੂਲੀਅਤ ਤੋਂ ਬਾਅਦ ਹੁਣ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਸੰਗਠਨ ਇੰਚਾਰਜ ਬਲਜੀਤ ਸਿੰਘ ਖਾਲਸਾ, ਸਰਪੰਚ ਮਲਕੀਤ ਸਿੰਘ ਤੇ ਬਲਾਕ ਸੰਮਤੀ ਮੈਂਬਰ ਸੰਨੀ ਨਰੈਣੀਪੁਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਵਾਪਸੀ ਮੌਕੇ ਰਵੀ ਮੋਹਨ ਦਾ ਸਵੇਰੇ 11:30 ਵਜੇ ਬਿਆਸ ਪੁਲ ਨੇੜੇ ਦਾਊਵਾਲ ਪੁਲਿਸ ਨਾਕੇ ਤੋਂ ਢੋਲ-ਢਮੱਕਿਆਂ ਤੇ ਸੈਂਕੜੇ ਗੱਡੀਆਂ ਦੇ ਵਿਸ਼ਾਲ ਕਾਫ਼ਲੇ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪੁਰਾਣਾ ਸ਼ਾਲਾ ਚੌਕ ਵਿਖੇ ਇਕ ਬਹੁਤ ਹੀ ਖਾਸ ਸਵਾਗਤੀ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਵੱਡੀ ਗਿਣਤੀ ਵਿਚ ਪੰਚਾਂ-ਸਰਪੰਚਾਂ, ਪਾਰਟੀ ਵਰਕਰਾਂ ਤੇ ਉਤਸ਼ਾਹੀ ਨੌਜਵਾਨ ਪਹੁੰਚਣਗੇ । ਆਗੂਆਂ ਨੇ ਸਮੂਹ ਸਮਰਥਕਾਂ ਨੂੰ ਸਮੇਂ ਸਿਰ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ ਹੈ । ਹੁਣ ਪੂਰੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਅੱਜ ਹੋਣ ਵਾਲੇ ਇਸ ਵੱਡੇ ਸ਼ਕਤੀ ਪ੍ਰਦਰਸ਼ਨ ’ਤੇ ਟਿਕੀਆਂ ਹੋਈਆਂ ਹਨ ਤੇ ਚਰਚਾ ਛਿੜ ਗਈ ਹੈ ਕਿ, ਕੀ ਰਵੀ ਮੋਹਨ ਦੀ ਇਹ ਧਮਾਕੇਦਾਰ ਐਂਟਰੀ, 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀਨਾਨਗਰ ਹਲਕੇ ਦੇ ਸਿਆਸੀ ਸਮੀਕਰਨਾਂ ਨੂੰ ਇਕ ਨਵਾਂ ਮੋੜ ਦੇਵੇਗੀ ?
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ‘ਦੀਪਮਾਲਾ ਪੁਰਬ’ ਦੀ ਦੀਵਾ ਜਗਾ ਕੇ ਕੀਤੀ ਆਰੰਭਤਾ ਅਗਲੀ ਖ਼ਬਰ ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਲਗਵਾਉਣਾ ਹਰ ਏਜੰਟ ਦੇ ਵੱਸ ਦੀ ਗੱਲ ਨਹੀਂ : ਗੈਵੀ ਕਲੇਰ
Ad Position 24