30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕੈਪਟਨ ਅੰਜਲੀ ਸੇਖਰੀ ਨੇ ਸਹਾਇਕ ਕਮਿਸ਼ਨਰ ਸਟੇਟ ਟੈਕਸ ਪਠਾਨਕੋਟ ਵਜੋਂ ਅਹੁਦਾ ਸੰਭਾਲਿਆ

ਪਠਾਨਕੋਟ, 30 ਅਕਤੂਬਰ (ਵਿਨੋਦ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿਚ ਪੀ. ਸੀ.

Ad Position 21
No active advertisement
ਕੈਪਟਨ ਅੰਜਲੀ ਸੇਖਰੀ 31-10-2026
ਪਠਾਨਕੋਟ, 30 ਅਕਤੂਬਰ (ਵਿਨੋਦ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿਚ ਪੀ.ਸੀ.ਐਸ. ਅਧਿਕਾਰੀ ਵਜੋਂ ਨਿਯੁਕਤ ਕੈਪਟਨ ਅੰਜਲੀ ਸੇਖਰੀ ਨੇ ਤਰੱਕੀ ਉਪਰੰਤ ਸਹਾਇਕ ਕਮਿਸ਼ਨਰ ਸਟੇਟ ਟੈਕਸ ਪਠਾਨਕੋਟ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ । ਉਨ੍ਹਾਂ ਆਪਣੇ ਸੇਵਾ ਕਾਲ ਦੀ ਸ਼ੁਰੂਆਤ ਵਿਭਾਗ ਵਿਚ ਬਤੌਰ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਈ.ਟੀ.ਓ.) ਕੀਤੀ ਸੀ । ਕੈਪਟਨ ਅੰਜਲੀ ਸੇਖਰੀ ਨੇ ਆਪਣੇ ਪ੍ਰਸ਼ਾਸਨਿਕ ਸੇਵਾ ਕਾਲ ਦੌਰਾਨ ਇਮਾਨਦਾਰੀ, ਮਿਹਨਤ, ਅਨੁਸ਼ਾਸਨ ਤੇ ਸਮਰਪਣ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ । ਪ੍ਰਸ਼ਾਸਨਿਕ ਸੇਵਾਵਾਂ ਦੇ ਨਾਲ-ਨਾਲ ਦੇਸ਼ ਸੇਵਾ ਦੇ ਖੇਤਰ ’ਚ ਵੀ ਉਨ੍ਹਾਂ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ । ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪਠਾਨਕੋਟ ਦੇ ਸਮੂਹ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰਾਂ ਵਿਚ ਤਰੱਕੀ ਕਰਦੇ ਹੋਏ ਜ਼ਿਲ੍ਹੇ ਦੀ ਆਰਥਿਕ ਖੁਸ਼ਹਾਲੀ ’ਚ ਅਹਿਮ ਯੋਗਦਾਨ ਪਾਉਣ । ਉਨ੍ਹਾਂ ਕਿਹਾ ਕਿ ਹਰ ਵਪਾਰੀ ਨੂੰ ਇਮਾਨਦਾਰੀ ਨਾਲ ਤੇ ਨਿਰਧਾਰਿਤ ਸਮੇਂ ਅੰਦਰ ਟੈਕਸ ਦੀ ਅਦਾਇਗੀ ਕਰਨੀ ਚਾਹੀਦੀ ਹੈ, ਕਿਉਂਕਿ ਟੈਕਸ ਦੀ ਸਹੀ ਅਦਾਇਗੀ ਦੇਸ਼ ਦੇ ਵਿਕਾਸ ਅਤੇ ਸਰਕਾਰੀ ਮਾਲੀਏ ਵਿਚ ਵਾਧੇ ਲਈ ਬਹੁਤ ਮਹੱਤਵਪੂਰਨ ਹੈ ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਭੋਆ ਦੀਆਂ ਅਧੂਰੀਆਂ ਸੜਕਾਂ ਦਾ ਨਿਰਮਾਣ ਜਲਦ ਹੋਵੇਗਾ ਮੁਕੰਮਲ-ਲਾਲ ਚੰਦ ਕਟਾਰੂਚੱਕ * ਕੈਬਨਿਟ ਮੰਤਰੀ ਨ... ਅਗਲੀ ਖ਼ਬਰ ਸਰਬੱਤ ਖ਼ਾਲਸਾ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਕੱਲ੍ਹ
Ad Position 24