ਰਣਜੀਤ ਸਾਗਰ ਡੈਮ ਤੋਂ 10 ਨਵੰਬਰ ਤੱਕ ਬਿਜਲੀ ਉਤਪਾਦਨ ਬੰਦ
* ਕੇਂਦਰ ਸਰਕਾਰ ਦੀ ਸੀ.ਐਸ.ਆਰ.ਐਮ.ਐਸ. ਟੀਮ ਸਰਵੇਖਣ ਕਰਨ ਪਹੁੰਚੀ
ਸ਼ਾਹਪੁਰ ਕੰਢੀ, 30 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸ ਵਿਖੇ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਹੈ । ਇਸ ਤੋਂ ਇਲਾਵਾ ਨਹਿਰਾਂ ਦੀ ਹੋ ਰਹੀ ਮੁਰੰਮਤ ਕਾਰਨ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਰੋਕ ਦਿੱਤਾ ਗਿਆ ਹੈ ।
ਸ਼ਾਹਪੁਰ ਕੰਢੀ, 30 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੇ ਪਾਵਰ ਹਾਊਸ ਵਿਖੇ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਹੈ । ਇਸ ਤੋਂ ਇਲਾਵਾ ਨਹਿਰਾਂ ਦੀ ਹੋ ਰਹੀ ਮੁਰੰਮਤ ਕਾਰਨ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਰੋਕ ਦਿੱਤਾ ਗਿਆ ਹੈ । ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਵਿਜੇ ਗਰਗ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਹੁਕਮਾਂ ਅਨੁਸਾਰ ਨਹਿਰਾਂ ਦੀ ਮੁਰੰਮਤ, ਸਫਾਈ ਤੇ ਕੰਕਰੀਟ ਦੇ ਚੱਲ ਰਹੇ ਕੰਮ ਕਾਰਨ 10 ਨਵੰਬਰ ਤੱਕ ਬਿਜਲੀ ਉਤਪਾਦਨ ਬੰਦ ਕੀਤਾ ਗਿਆ ਹੈ । ਸ਼ਾਹਪੁਰ ਕੰਢੀ ਡੈਮ ਦੇ ਨਾਲ ਲੱਗਦੀ ਬੰਜਰ ਜ਼ਮੀਨ ਦਾ ਕੇਂਦਰ ਸਰਕਾਰ ਦੀ ਟੀਮ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ । ਟੀਮ ਦੇ ਮੁਖੀ ਸਵਾਮੀ ਲਿੰਗਮ ਨੇ ਦੱਸਿਆ ਕਿ ਉਹ ਇਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੇ, ਜਿਸ ਦੇ ਆਧਾਰ ’ਤੇ ਸ਼ਾਹਪੁਰ ਕੰਢੀ ਡੈਮ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਕਦਮ ਪੁੱਟੇ ਜਾਣਗੇ । ਬਿਜਲੀ ਉਤਪਾਦਨ ਬੰਦ ਹੋ ਜਾਣ ਕਾਰਨ ਨਹਿਰਾਂ ’ਚ ਪਾਣੀ ਦੀ ਸਪਲਾਈ ਬੰਦ ਹੈ ਤੇ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 507.82 ਮੀਟਰ ਪਹੁੰਚ ਗਿਆ ਹੈ ।