ਚੋਰਾਂ ਨੇ ਮੰਦਰ ’ਚੋਂ 2 ਦਰਜਨ ਤੋਂ ਵੱਧ ਟੂਟੀਆਂ ਕੀਤੀਆਂ ਚੋਰੀ
ਗੁਰਦਾਸਪੁਰ, 30 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਵਿਖੇ ਰਮੇਤਰਾ ਮਹਾਜਨ ਬਰਾਦਰੀ ਦੇ ਮੰਦਿਰ ਬਾਬਾ ਪਰਾਂਗਣ ਨਾਥ ਜੀ ਦਰਬਾਰ ’ਚ ਚੋਰਾਂ ਨੇ ਬਾਥਰੂਮ ਦੇ ਅੰਦਰ ਲੱਗੀਆਂ 25 ਦੇ ਕਰੀਬ ਪਾਣੀ ਵਾਲੀਆਂ ਟੂਟੀਆਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਵਾਈਸ ਪ੍ਰਧਾਨ ਰਮਨ ਮੁਹਾਜਨ ਤੇ ਮੰਦਿਰ ਦੇ ਪੁਜਾਰੀ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਮੰਦਿਰ ’ਚ ਸਵੇਰ ਸਮੇਂ ਜਦੋਂ ਦਰਵਾਜ਼ਾ ਖੋਲਿਆ ਤਾਂ ਮੰਦਿਰ ਦੇ ਅੰਦਰ ਮੌਜੂਦ ਕਮਰਿਆਂ ਦੇ ਬਾਥਰੂਮ ’ਚ ਲੱਗੀਆਂ 25 ਦੇ ਕਰੀਬ ਟੂਟੀਆਂ ਨਹੀਂ ਸਨ।
ਗੁਰਦਾਸਪੁਰ, 30 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਵਿਖੇ ਰਮੇਤਰਾ ਮਹਾਜਨ ਬਰਾਦਰੀ ਦੇ ਮੰਦਿਰ ਬਾਬਾ ਪਰਾਂਗਣ ਨਾਥ ਜੀ ਦਰਬਾਰ ’ਚ ਚੋਰਾਂ ਨੇ ਬਾਥਰੂਮ ਦੇ ਅੰਦਰ ਲੱਗੀਆਂ 25 ਦੇ ਕਰੀਬ ਪਾਣੀ ਵਾਲੀਆਂ ਟੂਟੀਆਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਵਾਈਸ ਪ੍ਰਧਾਨ ਰਮਨ ਮੁਹਾਜਨ ਤੇ ਮੰਦਿਰ ਦੇ ਪੁਜਾਰੀ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਮੰਦਿਰ ’ਚ ਸਵੇਰ ਸਮੇਂ ਜਦੋਂ ਦਰਵਾਜ਼ਾ ਖੋਲਿਆ ਤਾਂ ਮੰਦਿਰ ਦੇ ਅੰਦਰ ਮੌਜੂਦ ਕਮਰਿਆਂ ਦੇ ਬਾਥਰੂਮ ’ਚ ਲੱਗੀਆਂ 25 ਦੇ ਕਰੀਬ ਟੂਟੀਆਂ ਨਹੀਂ ਸਨ। ਉਨ੍ਹਾਂ ਵਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੰਦਰ ਕਮੇਟੀ ਦੇ ਪ੍ਰਧਾਨ ਮਨਮੋਹਨ ਮੁਹਾਜਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨਾਂ ਚੋਰਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉੱਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।