ਐਫ.ਐਸ.ਮਾਨ ਸਿਲਵਰ ਕਰੀਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਅੰਮ੍ਰਿਤ ਪਾਨ
ਬਟਾਲਾ, 30 ਅਕਤੂਬਰ (ਹਰਦੇਵ ਸਿੰਘ ਸੰਧੂ)- ਸਹਿਜ ਪਾਠ ਸੰਸਥਾਂ ਵਲੋਂ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਕਰਵਾਏ ਅੰਮ੍ਰਿਤ ਸੰਚਾਰ ਮੌਕੇ ਸ਼ਹਿਰ ਬਟਾਲਾ ਦੀ ਨਾਮਵਰ ਵਿੱਦਿਅਕ ਸੰਸਥਾਂ ਫੌਜਾ ਸਿੰਘ ਮਾਨ ਸਿਲਵਰ ਕਰੀਕ ਸਕੂਲ ਰਾਧਾ ਕ੍ਰਿਸ਼ਨ ਕਾਲੋਨੀ ਦੇ ਵਿਦਿਆਰਥੀਆਂ ਵਲੋਂ ਅੰਮ੍ਰਿਨ ਪਾਨ ਕੀਤਾ ਗਿਆ। ਇਸ ਬਾਰੇ ਪ੍ਰਿੰਸੀਪਲ ਹਰਜਾਪ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਹਿਜ ਪਾਠ ਸੰਸਥਾਂ ਬਟਾਲਾ ਦੇ ਉਪਰਾਲੇ ਸਦਕਾ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ਮੌਕੇ ਸਾਡੇ ਸਕੂਲ ਦੇ ਇਕ ਦਰਜ਼ਨ ਤੋਂ ਵੱਧ ਵਿਦਿਆਰਥੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ।
ਬਟਾਲਾ, 30 ਅਕਤੂਬਰ (ਹਰਦੇਵ ਸਿੰਘ ਸੰਧੂ)- ਸਹਿਜ ਪਾਠ ਸੰਸਥਾਂ ਵਲੋਂ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਕਰਵਾਏ ਅੰਮ੍ਰਿਤ ਸੰਚਾਰ ਮੌਕੇ ਸ਼ਹਿਰ ਬਟਾਲਾ ਦੀ ਨਾਮਵਰ ਵਿੱਦਿਅਕ ਸੰਸਥਾਂ ਫੌਜਾ ਸਿੰਘ ਮਾਨ ਸਿਲਵਰ ਕਰੀਕ ਸਕੂਲ ਰਾਧਾ ਕ੍ਰਿਸ਼ਨ ਕਾਲੋਨੀ ਦੇ ਵਿਦਿਆਰਥੀਆਂ ਵਲੋਂ ਅੰਮ੍ਰਿਨ ਪਾਨ ਕੀਤਾ ਗਿਆ। ਇਸ ਬਾਰੇ ਪ੍ਰਿੰਸੀਪਲ ਹਰਜਾਪ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਹਿਜ ਪਾਠ ਸੰਸਥਾਂ ਬਟਾਲਾ ਦੇ ਉਪਰਾਲੇ ਸਦਕਾ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ਮੌਕੇ ਸਾਡੇ ਸਕੂਲ ਦੇ ਇਕ ਦਰਜ਼ਨ ਤੋਂ ਵੱਧ ਵਿਦਿਆਰਥੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਆਏ ਪੰਜ ਪਿਆਰਿਆਂ ਵਲੋਂ ਤਿਆਰ ਕਰਕੇ ਛਕਾਇਆ ਗਿਆ। ਇਸ ਦੌਰਾਨ ਪੰਜ ਪਿਆਰਿਆਂ ਵਲੋਂ ਵਿਦਿਆਰਥੀਆਂ ਨੂੰ ਖੰਡੇ ਦੀ ਪਾਹੁਲ ਦੀ ਮਹੱਤਤਾ ਤੇ ਸਿੱਖ ਰਹਿਤ ਮਰਿਯਾਦਾ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ ਅੰਮ੍ਰਿਤ ਛੱਕਣ ਵਾਲੇ ਪ੍ਰਾਣੀਆ ਨੂੰ ਪੰਜ ਕਕਾਰ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵਲੋਂ ਮੌਖ ਭੇਟਾ ਰਹਿਤ ਦਿੱਤੇ ਗਏ। ਅੰਮ੍ਰਿਤ ਛੱਕਣ ਵਾਲੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਮੈਡਮ ਤੇ ਸਟਾਫ਼ ਵਲੋਂ ਸਵਾਗਤ ਕਰਨ ਉਪਰੰਤ ਸਨਮਾਨ ਕੀਤਾ ਗਿਆ। ਸਕੂਲ ਐਮ.ਡੀ. ਗੁਰਪ੍ਰੀਤ ਕੌਰ ਕਾਹਲੋਂ, ਦਲਜੀਤ ਸਿੰਘ ਨੇ ਸਾਰਿਆਂ ਨੂੰ ਵਧਾਈ ਦਿੱਤੀ।