27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

‘ ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਵਲੋਂ ਕਰਵਾਇਆ ਬਾਲ ਗੁਰਮਤਿ ਸਮਾਗਮ

ਡੇਰਾ ਬਾਬਾ ਨਾਨਕ, 26 ਅਕਤੂਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਡੇਰਾ ਬਾਬਾ ਨਾਨਕ ਵਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਊਟ ਰੀਚ ਕੈਂਪ ਪ੍ਰੋਜੈਕਟ ਯੂ. ਕੇ.’

Ad Position 21
No active advertisement
ਅਜੀਤ ਡੈਸਕ 27-10-2026
ਡੇਰਾ ਬਾਬਾ ਨਾਨਕ, 26 ਅਕਤੂਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਡੇਰਾ ਬਾਬਾ ਨਾਨਕ ਵਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਊਟ ਰੀਚ ਕੈਂਪ ਪ੍ਰੋਜੈਕਟ ਯੂ.ਕੇ.’ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਮਹਾਨ ਫਲਸਫੇ ਨਾਲ ਜੋੜਣ ਲਈ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਿਕਾਰ ਵਿਖੇ ਸਕੂਲ ਦੇ ਐੱਮ.ਡੀ. ਜਸਵੰਤ ਸਿੰਘ, ਪ੍ਰਿੰਸੀਪਲ ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਬਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਦੇ ਗੁਰਬਾਣੀ ਕੰਠ, ਸਿੱਖ ਇਤਿਹਾਸ ਨਾਲ ਸਬੰਧਤ ਸਵਾਲ-ਜਵਾਬ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ 16ਵੀਂ ਪੀੜੀ ਗੁਰੂ ਨਾਨਕ ਦੇਵ ਅੰਸ-ਬੰਸ ਤੇ ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਗੁਰਬਾਣੀ ਕੰਠ ਮੁਕਾਬਲਿਆਂ ’ਚ ਏ ਗਰੁੱਪ ਦੇ ਯੁਵਰਾਜ ਸਿੰਘ, ਰਵਨੀਤ ਕੌਰ ਤੇ ਅਰਸ਼ਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀ ਗਰੁਪ ਦੀ ਗੁਰਮੀਤ ਕੌਰ, ਗੁਰਬਾਜ ਸਿੰਘ ਅਤੇ ਏਕਮਜੀਤ ਸਿੰਘ ਨੇ ਵੀ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਸਵਾਬ-ਜਵਾਬ ਮੁਕਾਬਲਿਆਂ ’ਚ ਗਰੁੱਪ ਬੀ ਨੇ ਪਹਿਲਾ, ਗਰੁੱਪ ਸੀ ਨੇ ਦੂਜਾ ਅਤੇ ਗਰੁੱਪ ਏ ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਵੱਲ ਜੇਤੂ ਬੱਚਿਆਂ ਨੂੰ ਨਗਦ ਰਾਸ਼ੀ, ਵਾਟਰ ਕੂਲਰ, ਟਿਫ਼ਨ ਬਾਕਸ, ਸਰਟੀਫਿਕੇਟ ਤੇ ਦਸਤਾਰਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪਰਵਿੰਦਰ ਸਿੰਘ ਮੈਨੇਜਰ ਮਿਲਕਫੈੱਡ, ਪ੍ਰਿੰਸੀਪਲ ਮੈਡਮ ਸੁਖਜਿੰਦਰ ਕੌਰ, ਸੰਦੀਪ ਕੌਰ, ਨਵਨੀਤ ਕੌਰ, ਅਰਸ਼ਦੀਪ ਕੌਰ, ਮਹਿਕਪ੍ਰੀਤ ਕੌਰ, ਨੂਰਪ੍ਰੀਤ ਕੌਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਵਿਖੇ 14 ਨੂੰ ਖੇਡ ਮੇਲਾ 13, 14 ਨੂੰ
Ad Position 24