ਕਾਮਰੇਡ ਜਸਵੰਤ ਸਿੰਘ ਕਿਰਤੀ ਵਰਗ ਲਈ ਸਾਰੀ ਉਮਰ ਸੰਘਰਸ਼ ਕਰਦੇ ਰਹੇ-ਕਾਮਰੇਡ ਨੱਥਾ ਸਿੰਘ
ਸ਼ਾਹਪੁਰ ਕੰਢੀ, 24 ਅਕਤੂਬਰ (ਰਣਜੀਤ ਸਿੰਘ)-ਸਦੀਵੀ ਵਿਛੋੜਾ ਦੇ ਗਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਮੈਂਬਰ, ਪੰਜਾਬ ਸੀ. ਟੀ.
ਸ਼ਾਹਪੁਰ ਕੰਢੀ, 24 ਅਕਤੂਬਰ (ਰਣਜੀਤ ਸਿੰਘ)-ਸਦੀਵੀ ਵਿਛੋੜਾ ਦੇ ਗਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਮੈਂਬਰ, ਪੰਜਾਬ ਸੀ.ਟੀ.ਯੂ ਦੇ ਸੂਬਾ ਮੀਤ ਪ੍ਰਧਾਨ ਅਤੇ ਥੀਨ ਡੈਮ ਵਰਕਰਜ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਦੇਣ ਲਈ ਸਥਾਨਿਕ ਗੁਰਦੁਆਰਾ ਸਿੰਘ ਸਭਾ ਵਿਖੇ ਸ਼ੋਕ ਸਭਾ ਰੱਖੀ ਗਈ। ਜਿਸ ਵਿਚ ਸਿਆਸੀ, ਸਮਾਜਿਕ ਤੇ ਜਨਤਾ ਆਗੂਆਂ ਨੇ ਸੰਧੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸ਼ੋਕ ਸਭਾ ਵਿਚ ਪ੍ਰਗਟ ਸਿੰਘ ਜਾਮਾਰਾਏ, ਕੇਵਲ ਕਾਲੀਆ, ਜਗਦੀਸ਼ ਚੰਦਰ, ਸੁਖਬੀਰ ਸਿੰਘ ਪ੍ਰਭਾਤ, ਹਰਿੰਦਰ ਸਿੰਘ ਰੰਧਾਵਾ, ਰਵਿੰਦਰ ਕੁਮਾਰ, ਪਨਸਪ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਪੰਨੂ, ਰਘਵੀਰ ਸਿੰਘ, ਮਹੀਪਾਲ, ਪ੍ਰੋ. ਜੈਪਾਲ, ਸ਼ਮਸ਼ੇਰ ਸਿੰਘ, ਧਰਮਿੰਦਰ ਸਿੰਘ ਮੁਕੇਰੀਆਂ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਆਗੂ ਸ਼ਾਮਿਲ ਹੋਏ। ਆਗੂਆਂ ਨੇ ਜਸਵੰਤ ਸਿੰਘ ਸੰਧੂ ਵਲੋਂ ਮਜਦੂਰਾਂ ਲਈ ਕੀਤੇ ਸੰਘਰਸ਼ਾਂ ਦਾ ਵਰਨਣ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਯਤਨਾਂ ਸਦਕਾ ਰਣਜੀਤ ਸਾਗਰ ਡੈਮ ਦੇ ਲਗਪਗ 14 ਹਜਾਰ ਮੁਲਾਜਮ ਰੈਗੂਲਰ ਹੋਏ ਸਨ। ਸਟੇਜ ਸੈਕਟਰੀ ਦੀ ਜਿੰਮੇਵਾਰੀ ਕਾਮਰੇਡ ਸ਼ਿਵ ਕੁਮਾਰ ਵਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਨੱਥਾ ਸਿੰਘ, ਹਰੀ ਸਿੰਘ ਪੁਰੇਵਾਲ, ਰੌਸ਼ਨ ਲਾਲ ਭਗਤ, ਕਾਂਗਰਸੀ ਆਗੂ ਪੱਪੀ ਪਠਾਨੀਆ, ਸਕੱਤਰ ਸਿੰਘ, ਜਨਕ ਰਾਜ, ਵਿਜੇ ਕੁਮਾਰ, ਅਸ਼ੀਸ਼ ਵਿਜ, ਐਨ.ਪੀ ਧਵਨ, ਬਲਵੰਤ ਸਿੰਘ, ਦੇਵਰਾਜ ਆਦਿ ਨੇ ਵੀ ਸੰਬੋਧਨ ਕੀਤਾ।