25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੂਆ ਖੇਡਦੇ 6 ਵਿਅਕਤੀ ਨਕਦੀ ਸਮੇਤ ਕਾਬੂ

ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਲੋਂ ਜੂਆ ਖੇਡਦੇ 6 ਵਿਅਕਤੀਆਂ ਨੂੰ ਪੈਸਿਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਐਸ.

Ad Position 21
No active advertisement
ਅਜੀਤ ਡੈਸਕ 25-10-2026
ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਲੋਂ ਜੂਆ ਖੇਡਦੇ 6 ਵਿਅਕਤੀਆਂ ਨੂੰ ਪੈਸਿਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਐਸ.ਆਈ ਸੋਮ ਲਾਲ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੰਡੀ ਚੌਕ ਗੁਰਦਾਸਪੁਰ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਗੁਪਤ ਇਤਲਾਹ ਮਿਲੀ ਕਿ ਰੇਲਵੇ ਰੋਡ ਗੁਰਦਾਸਪੁਰ ਵਿਖੇ ਪ੍ਰਵੀਨ ਕੁਮਾਰ ਦੀ ਬਿਲਡਿੰਗ ਦੀ ਤੀਸਰੀ ਮੰਜਿਲ ’ਤੇ ਕੁਝ ਲੋਕ ਜੂਆ ਖੇਡ ਰਹੇ ਹਨ। ਜਦ ਪੁਲਿਸ ਪਾਰਟੀ ਵਲੋਂ ਦੱਸੀ ਜਗਾ ’ਤੇ ਛਾਪੇਮਾਰੀ ਕੀਤੀ ਤਾਂ ਮੌਕੇ ’ਤੇ ਰਜਿੰਦਰ ਕੁਮਾਰ ਵਾਸੀ ਬਾਬੋਵਾਲ, ਰਵੀ ਕੁਮਾਰ ਵਾਸੀ ਰੇਲਵੇ ਕਾਲੋਨੀ ਗੁਰਦਾਸਪੁਰ, ਰਵੀ ਕੁਮਾਰ ਪੁੱਤਰ ਸੁਰਜੀਤ ਵਾਸੀ ਰੇਲਵੇ ਕਾਲੋਨੀ, ਵਿਜੇ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ, ਰਮਨ ਕੁਮਾਰ ਵਾਸੀ ਸੰਗਲਪੁਰਾ ਰੋਡ ਅਤੇ ਰਜਨੀਸ਼ ਕੁਮਾਰ ਵਾਸੀ ਆਰੀਆ ਨਗਰ ਗੁਰਦਾਸਪੁਰ ਨੂੰ 65000 ਰੁਪਏ ਨਕਦ ਅਤੇ ਤਾਸ਼ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ 6 ਵਿਅਕਤੀਆਂ ਖਿਲਾਫ ਪੁਲਿਸ ਵਲੋਂ ਥਾਣਾ ਸਿਟੀ ਗੁਰਦਾਸਪੁਰ ਅੰਦਰ ਬਣਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਕਾਸੋ ਆਪ੍ਰੇਸ਼ਨ ਦੌਰਾਨ 4 ਨਸ਼ਾ ਤਸਕਰ ਕਾਬੂ, ਵੱਖ-ਵੱਖ ਧਰਾਵਾਂ ਤਹਿਤ ਮੁਕੱਦਮੇ ਦਰਜ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ’ਚ ਮਨਾਇਆ ‘ਵਿਸ਼ਵ ਪੋਲੀਓ’ ਦਿਵਸ
Ad Position 24