24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੀ ਮਿਆਦ ਖ਼ਤਮ ਨਵੀਂ ਚੋਣ ਸੰਬੰਧੀ ਨਾਮਜ਼ਦਗੀਆਂ 29 ਨੂੰ

ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਉਪ ਦਫਤਰ) ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਗੁਰਦਾਸਪੁਰ ਦੀ ਬਾਡੀ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲ੍ਹਾ ਚੇਅਰਮੈਨ ਪ੍ਰਬੋਧ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਦੇ ਨਿਯਮਾਂ ਅਧੀਨ ਜ਼ਿਲ੍ਹਾ ਗੁਰਦਾਸਪੁਰ ਯੂਨਿਟ ਦੀ ਚੋਣ ਹੋਣ ਵਾਲੀ ਸੀ, ਇਸ ਲਈ ਫੈਸਲਾ ਕੀਤਾ ਗਿਆ ਹੈ।

Ad Position 21
No active advertisement
ਚੇਅਰਮੈਨ ਪ੍ਰਬੋਧ ਕੁਮਾਰ ਤੇ ਹੋਰ ਆਗੂ ਚੋਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 24-10-2026
ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਉਪ ਦਫਤਰ) ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਗੁਰਦਾਸਪੁਰ ਦੀ ਬਾਡੀ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲ੍ਹਾ ਚੇਅਰਮੈਨ ਪ੍ਰਬੋਧ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਦੇ ਨਿਯਮਾਂ ਅਧੀਨ ਜ਼ਿਲ੍ਹਾ ਗੁਰਦਾਸਪੁਰ ਯੂਨਿਟ ਦੀ ਚੋਣ ਹੋਣ ਵਾਲੀ ਸੀ, ਇਸ ਲਈ ਫੈਸਲਾ ਕੀਤਾ ਗਿਆ ਹੈ। ਐਸੋਸੀਏਸ਼ਨ ਦੀ ਚੋਣ ਕਰਵਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਸਬੰਧੀ 29 ਅਕਤੂਬਰ ਵੀਰਵਾਰ ਨੂੰ 2 ਵਜੇ ਤੱਕ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਸਬੰਧੀ ਨਾਮਜ਼ਦਗੀਆਂ ਸ੍ਰੀ ਪ੍ਰਬੋਧ ਕੁਮਾਰ ਸ਼ਰਮਾ ਸੁਪਰਡੈਂਟ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਦਾਸਪੁਰ ਕੋਲ ਕੀਤੀ ਜਾ ਸਕਦੀ ਹੈ ਤੇ ਇਸ ’ਚ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਸਕੂਲਾਂ ਤੇ ਦਫਤਰਾਂ ਦੇ ਕਲਰਕ ਇਹ ਚੋਣ ਲੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਮੁਕੰਮਲ ਹੋਣ ’ਤੇ ਜੇਕਰ ਚੋਣ ਹੋਣ ਦੀ ਸਥਿਤੀ ਬਣਦੀ ਹੈ ਤਾਂ ਚੋਣ ਅਧਿਕਾਰੀ ਵਲੋਂ ਮੌਕੇ ’ਤੇ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਕੂਲਾਂ ਤੇ ਦਫਤਰਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਯੂਨੀਅਨ ਦੀਆਂ ਜਥੇਬੰਦਕ ਚੋਣਾਂ ’ਚ ਹਾਜ਼ਰ ਹੋਇਆ ਜਾਵੇ ਤੇ ਆਪਣੀ ਵੋਟ ਰਾਹੀਂ ਇਨ੍ਹਾਂ ਚੋਣਾਂ ਸਬੰਧੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੌਸ਼ਹਿਰਾ ਦੇ 4 ਕਿਸਾਨਾਂ ਦੀਆਂ ਸਬਮਰਸੀਬਲ ਪੰਪਾਂ ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਡਾ. ਐੱਮ.ਆਰ.ਐੱਸ. ਭੱਲਾ ਸਕੂਲ ’ਚ ਮਨੁੱਖੀ ਅਧਿਕਾਰਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
Ad Position 24