24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਨਾਮਧਾਰੀ ਹਸਪਤਾਲ ਨੜਾਂਵਾਲੀ ਵਲੋਂ ਗੋਸਲ ਵਿਖੇ ਦੋ ਦਿਨਾ ਮੈਡੀਕਲ ਕੈਂਪ

ਕਲਾਨੌਰ, 21 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਮੁੱਖ ਪ੍ਰਬੰਧਕ ਡਾ. ਸਤਵਿੰਦਰ ਸਿੰਘ ਦੀ ਅਗਵਾਈ ’ਚ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਦੋ ਦਿਨਾਂ ਧਾਰਮਿਕ ਸਮਾਗਮ ਦੌਰਾਨ ਨਾਮਧਾਰੀ ਹਸਪਤਾਲ ਨੜਾਂਵਾਲੀ ਦੇ ਪ੍ਰਬੰਧਕ ਵੈਦ ਮਨਜੀਤ ਸਿੰਘ ਤੇ ਡਾ.

Ad Position 21
No active advertisement
ਅਜੀਤ ਡੈਸਕ 22-10-2026
ਕਲਾਨੌਰ, 21 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਮੁੱਖ ਪ੍ਰਬੰਧਕ ਡਾ. ਸਤਵਿੰਦਰ ਸਿੰਘ ਦੀ ਅਗਵਾਈ ’ਚ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਦੋ ਦਿਨਾਂ ਧਾਰਮਿਕ ਸਮਾਗਮ ਦੌਰਾਨ ਨਾਮਧਾਰੀ ਹਸਪਤਾਲ ਨੜਾਂਵਾਲੀ ਦੇ ਪ੍ਰਬੰਧਕ ਵੈਦ ਮਨਜੀਤ ਸਿੰਘ ਤੇ ਡਾ. ਮਨਦੀਪ ਸਿੰਘ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਮਨਦੀਪ ਸਿੰਘ ਤੋਂ ਇਲਾਵਾ ਸੀਨੀਅਰ ਸਟਾਫ ਮਨਜਿੰਦਰ ਕੌਰ, ਪਰਮਜੀਤ ਸਿੰਘ, ਕੋਮਲਪ੍ਰੀਤ ਕੌਰ ਆਦਿ ਸਿਹਤ ਸੇਵਾਵਾਂ ਦੇਣ ਲਈ ਪਹੁੰਚੇ। ਕੈਂਪ ’ਚ ਸ਼ੂਗਰ, ਬੀ.ਪੀ., ਡਾਕਟਰੀ ਸਲਾਹ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਮੈਡੀਕਲ ਟੀਮ ਵਲੋਂ ਦੌਰਾਨ ਸੈਂਕੜੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸ਼ੂਗਰ, ਬੀ.ਪੀ. ਤੇ ਦਿਲ ਦੇ ਰੋਗਾਂ ਦੇ ਮਰੀਜ਼ ਜਿਆਦਾਤਰ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ, ਜੋੜਾਂ ਦੀਆਂ ਦਰਦਾਂ, ਕੰਨਾਂ ਦੀ ਇੰਨਫੈਕਸ਼ਨ ਦੀ ਜਾਂਚ ਕਰ ਕੇ ਦਵਾਈਆਂ ਦਿੱਤੀਆਂ ਗਈਆਂ ਹਨ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਨੜਾਂਵਾਲੀ ਹਸਪਤਾਲ ’ਚ ਇਲਾਜ ਸੇਵਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਲੈਬਾਰਟਰੀ ਟੈਸਟਾਂ ’ਚ ਵੀ 25 ਤੋਂ 35 ਫ਼ੀਸਦੀ ਘੱਟ ਰੇਟਾਂ ਤੇ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਮਹਿੰਗੀਆਂ ਟੈਸਟ ਮਸ਼ੀਨਾਂ ਰਾਹੀਂ ਸੋਡੀਆਂ, ਪੋਟਾਸ਼ੀਅਮ ਦੇ ਟੈਸਟ ਵੀ ਹਸਪਤਾਲ ’ਚ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੇ ਇਲਾਜ਼ ਲਈ ਵਿਸ਼ੇਸ ਪ੍ਰਬੰਧ ਹੈ ਅਤੇ ਹਰਨੀਆਂ, ਪਿੱਤਾ, ਬੱਚੇਦਾਨੀ ਦੇ ਅਪਰੇਸ਼ਨ ਆਦਿ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ 27, 28 ਅਕਤੂਬਰ ਨੂੰ ਮਨਾਇਆ ਜਾਵੇਗਾ- ਗਿੱਲ ਅਗਲੀ ਖ਼ਬਰ ਸੰਘਰਸ਼ ਐਂਟੀ ਕ੍ਰਾਈਮ ਬਿਊਰੋ 26 ਨੂੰ ਨਸ਼ਿਆਂ ਖਿਲਾਫ ਐਸਡੀਐਮ ਨੂੰ ਮੰਗ ਪੱਤਰ ਦੇਵੇਗਾ: ਡਾ ਮਨਜੀਤ, ਜਥੇ ਗੁਰਵਿੰਦਰ ਜੌਲੀ
Ad Position 24