ਸ੍ਰੀ ਰਾਮ ਮਹਾਂਵੀਰ ਮਾਂ ਵੈਸ਼ਨੋ ਨਾਟਕ ਕਮੇਟੀ ਵਲੋਂ ਸ਼ਾਨਦਾਰ ਉਦਘਾਟਨ ਸਮਾਗਮ ਕਰਵਾਇਆ
ਪਠਾਨਕੋਟ, 18 ਅਕਤੂਬਰ (ਸੁਮਿਤ)-ਸ੍ਰੀ ਰਾਮ ਮਹਾਂਵੀਰ ਮਾਂ ਵੈਸ਼ਨੋ ਨਾਟਕ ਕਮੇਟੀ ਮਾਡਲ ਟਾਊਨ ਪਠਾਨਕੋਟ ਵਲੋਂ ਕੇਸ਼ਵ ਕੁਆਟਰ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦਾ ਸ਼ਾਨਦਾਰ ਉਦਘਾਟਨ ਕੀਤਾ । ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ ।
ਪਠਾਨਕੋਟ, 18 ਅਕਤੂਬਰ (ਸੁਮਿਤ)-ਸ੍ਰੀ ਰਾਮ ਮਹਾਂਵੀਰ ਮਾਂ ਵੈਸ਼ਨੋ ਨਾਟਕ ਕਮੇਟੀ ਮਾਡਲ ਟਾਊਨ ਪਠਾਨਕੋਟ ਵਲੋਂ ਕੇਸ਼ਵ ਕੁਆਟਰ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦਾ ਸ਼ਾਨਦਾਰ ਉਦਘਾਟਨ ਕੀਤਾ । ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ । ਉਪਰੰਤ ਮੁੱਖ ਮਹਿਮਾਨਾਂ ਦਾ ਤਿਲਕ ਲਗਾ ਕੇ, ਭਗਵੇਂ ਦੁਪੱਟੇ ਅਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਅਮਿਤ ਮਿੱਠੂ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਕਮੇਟੀ ਦੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ । ਸਮਾਗਮ ਦੌਰਾਨ ਮੰਚ ਤੋਂ ਸਮੂਹ ਸ਼ਰਧਾਲੂਆਂ ਨੂੰ ਨਰਾਤਿਆਂ ਦੇ ਪਵਿੱਤਰ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਦੇ ਨਾਲ ਹੀ ਮਾਂ ਵੈਸ਼ਨੋ ਦੇ ਨਾਟਕ ਦੇ ਸਫ਼ਲ ਆਯੋਜਨ ਲਈ ਸਮੂਹ ਸ਼ਰਧਾਲੂਆਂ ਤੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਆਸਥਾ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਮਜ਼ਬੂਤ ਕਰਦੇ ਹਨ ਤੇ ਸਮਾਜ ’ਚ ਆਪਸੀ ਭਾਈਚਾਰੇ ਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ । ਇਸ ਮੌਕੇ ਕਮੇਟੀ ਦੇ ਮੈਂਬਰ ਸੌਰਵ ਪ੍ਰਿੰਜਾ, ਲਵਲੀ, ਸ਼ਕਤੀ ਕੁਮਾਰ, ਸੁਖਪ੍ਰੀਤ, ਰਾਕੇਸ਼ ਨੰਬਰਦਾਰ, ਵਿਪਨ ਸਵਰਿਆ, ਰਾਮ, ਸ਼ਾਮ ਅਤੇ ਆਕਰਸ਼ਨ ਆਦਿ ਹਾਜ਼ਰ ਸਨ ।